ਕਬੱਡੀ ਖਿਡਾਰੀ ਯੋਧਾ ਸਹਿਣਾ ਆਸਟ੍ਰੇਲੀਆ ਵਿਖੇ ਹੋ ਰਿਹਾ ਕਬੱਡੀ ਮੈਚ ਖੇਡਣ ਲਈ ਹੋਇਆ ਰਵਾਨਾ

06/07/2022 6:14:21 PM

ਸ਼ਹਿਣਾ (ਧਰਮਿੰਦਰ ਸਿੰਘ): ਜਿੱਥੇ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਦੱਸਿਆ ਜਾ ਰਿਹਾ ਉਥੇ ਯੋਧਾ ਬਾਵਾ ਵਰਗੇ ਕਈ ਕਬੱਡੀ ਖਿਡਾਰੀ ਹਨ,ਜੋ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ।  ਪਿੰਡ ਸਹਿਣਾ ਦੇ ਰਹਿਣ ਵਾਲੇ ਪ੍ਰਮੰਨੇ ਓਪਨ ਕਬੱਡੀ ਖੇਡ ਦੇ ਜਾਫੀ ਯੋਧਾ ਬਾਵਾ ਪੁੱਤਰ ਸਵ. ਦਰਸ਼ਨ ਦਾਸ ਜੋ ਹੁਣ ਆਸਟ੍ਰੇਲੀਆ ਵਿਚ ਆਪਣੀ ਕਬੱਡੀ ਖੇਡ ਵਿਚ ਦਮ ਦਿਖਾਉਣਗੇ। ਜ਼ਿਕਰਯੋਗ ਹੈ ਕਿ ਕਬੱਡੀ ਜਾਫ਼ੀ ਯੋਧਾ ਦਾਸ (23) ਸਾਲ ਪਿਛਲੇ ਛੇ ਸਾਲਾਂ ਤੋਂ ਪੰਜਾਬ ਅੰਦਰ ਚੰਗੀ ਮਿਹਨਤ ਰਾਹੀਂ ਆਪਣੇ ਪਿੰਡ ਦਾ ਨਾਮ ਰੌਸ਼ਨ ਕਰ ਰਿਹਾ ਹੈ। ਜਿਸ ਦੀ ਚੰਗੀ ਖੇਡ ਨੂੰ ਵੇਖਦੇ ਹੋਏ ਅਤੇ ਕੋਚ ਗੋਪੀ ਧੂਰਕੋਟ ਵੱਲੋਂ ਕਰਵਾਈ ਗਈ ਮਿਹਨਤ ਸਦਕਾ ਕਮੈਂਟੇਟਰ ਅਮਨਾ ਲੋਪੋ,ਜੀਤਾ ਗਿੱਲ ਜੰਗੀਆਣਾ ਅਤੇ ਮਨਿੰਦਰ ਗਿੱਲ ਜੰਗੀਆਣਾ ਦੇ ਵਿਸ਼ੇਸ਼ ਸਹਿਯੋਗ ਨਾਲ ਆਸਟ੍ਰੇਲੀਆ ਵਿਚ ਹੋ ਰਹੀਆਂ ਸਿੱਖ ਖੇਡਾਂ, ਖੇਡਣ ਲਈ ਪੰਜਾਬ ਤੋਂ ਰਵਾਨਾ ਹੋ ਚੁੱਕਿਆ ਹੈ, ਜਿੱਥੇ ਉਹ ਵਿਦੇਸ਼ ਦੀ ਧਰਤੀ 'ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਨਾਲ ਮੈਚ ਖੇਡੇਗਾ।

ਇਹ ਵੀ ਪੜ੍ਹੋ- ਯੂ. ਐੱਸ. ਓਪਨ ਬੈਡਮਿੰਟਨ ਟੂਰਨਾਮੈਂਟ ਹੋਇਆ ਰੱਦ

ਇਸ ਮੌਕੇ ਖੁਸ਼ੀ ਵਿਚ ਯੋਧਾ ਬਾਵਾ ਦੀ ਮਾਤਾ ਸ਼ੀਲਾ ਦੇਵੀ,ਭਰਾ ਮੱਖਣ ਦਾਸ ਸਮੇਤ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮੂੰਹ ਮਿੱਠਾ ਕਰਵਾ ਕੇ ਜਿੱਤ ਦਾ ਆਸ਼ੀਰਵਾਦ ਦਿੱਤਾ। ਇਸ ਮੌਕੇ ਭਰਾ ਮੱਖਣ ਦਾਸ,ਸੀਰਾ ਸਿੰਘ ਸੇਖੋਂ, ਭੀਮਾ ਮੌੜ,ਪਰਮਾਂ ਸਿੰਘ,ਅੰਗਰੇਜ ਸਿੰਘ,ਚਰਨਜੀਤ ਸਿੰਘ,ਕੀਪਾ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।

ਇਹ ਵੀ ਪੜ੍ਹੋ- ਸ਼੍ਰੀਲੰਕਾ ਨੇ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਟੀ-20 ਲਈ ਟੀਮ ਦਾ ਕੀਤਾ ਐਲਾਨ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Anuradha

This news is Content Editor Anuradha