ਜਿਮ ਮਾਲਕ ''ਤੇ ਹਮਲਾ, 3 ਭਰਾ ਜ਼ਖਮੀ

12/25/2017 12:01:19 PM

ਫਗਵਾੜਾ (ਹਰਜੋਤ, ਜਲੋਟਾ)— ਬੀਤੀ ਰਾਤ ਹੁਸ਼ਿਆਰਪੁਰ ਰੋਡ 'ਤੇ ਸਥਿਤ ਜਗਤ ਰਾਮ ਸੂੰਢ ਕਾਲੋਨੀ 'ਚ ਇਕ ਜਿਮ ਚਲਾ ਰਹੇ ਤਿੰਨ ਭਰਾਵਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਕੁਝ ਲੋਕਾਂ ਨੇ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਸੋਨੂੰ ਪਹਿਲਵਾਨ ਨਾਮੀ ਵਿਅਕਤੀ ਇਸ ਖੇਤਰ 'ਚ 14-15 ਸਾਲ ਤੋਂ ਪੰਜਾਬ ਪਾਵਰ ਜਿਮ ਚਲਾ ਰਿਹਾ ਹੈ ਅਤੇ ਉਹ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਦਾ ਹੈ। ਸੋਨੂੰ ਪਹਿਲਵਾਨ ਨੇ ਪੁਲਸ ਨੂੰ ਦੱਸਿਆ ਕਿ ਇਸ ਖੇਤਰ 'ਚ ਕੁਝ ਵਿਅਕਤੀ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ। ਉਨ੍ਹਾਂ ਨੇ ਵਿਅਕਤੀਆਂ ਦੀ ਸ਼ਰਾਬ ਬੀਤੇ ਦਿਨੀਂ ਪੁਲਸ ਨੇ ਫੜ ਲਈ, ਜਿਸ ਦੇ ਸ਼ੱਕ ਨੂੰ ਲੈ ਕੇ ਉਕਤ ਵਿਅਕਤੀਆਂ ਨੇ ਉਸ ਦੇ ਦਫਤਰ 'ਚ ਆਪਣੇ ਸਾਥੀ ਲਿਆ ਕੇ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਖੁਦ, ਉਸ ਦਾ ਭਰਾ ਰਾਜ ਨਾਰਾਇਣ, ਵਿਨੋਦ ਕੁਮਾਰ ਸਾਰੇ ਪੁੱਤਰ ਸ਼ਿਵ ਨੰਦਨ ਜ਼ਖਮੀ ਹੋ ਗਏ। ਇਨ੍ਹਾਂ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਪੁਲਸ ਨੇ ਸੋਨੂੰ ਪਹਿਲਵਾਨ ਦੇ ਬਿਆਨਾਂ ਦੇ ਆਧਾਰ 'ਤੇ ਸੰਨੀ, ਗੋਲੂ ਅਤੇ ਅਮਨ ਬਸਰਾ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਸ਼ੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ।