ਜੀਪ ਬਿਜਲੀ ਦੇ ਖੰਭਿਆਂ ਨਾਲ ਟਕਰਾਈ, ਚਾਲਕ ਜ਼ਖਮੀ

04/08/2018 4:49:17 AM

ਸੁਲਤਾਨਪੁਰ ਲੋਧੀ, (ਜੋਸ਼ੀ)- ਬੀਤੀ ਰਾਤ ਇਥੋਂ ਦੇ ਸ੍ਰੀ ਆਸ਼ਾ ਰਾਣੀ ਮੰਦਰ ਨਾਲ ਲੱਗਦੇ ਬਿਜਲੀ ਦੇ ਹਾਈਵੋਲਟੇਜ ਖੰਭਿਆਂ ਨਾਲ ਇਕ ਜੀਪ ਦੇ ਟਕਰਾਉਣ ਨਾਲ ਜੀਪ ਚਾਲਕ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। 
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਜ਼ੇਰੇ ਇਲਾਜ ਜੀਪ ਚਾਲਕ ਜੋ ਫਰੈਂਡਜ਼ ਟੈਂਟ ਹਾਊਸ ਕਟੜਾ ਬਾਜ਼ਾਰ ਸੁਲਤਾਨਪੁਰ ਲੋਧੀ ਵਿਖੇ ਨੌਕਰੀ ਕਰਦਾ ਹੈ, ਜਿਸ ਦਾ ਨਾਂ ਲਖਵਿੰਦਰ ਸਿੰਘ ਪੁੱਤਰ ਸਤਪਾਲ ਸਿੰਘ ਭਾਗੋਰਾਈਆਂ ਨੇ ਦੱਸਿਆ ਕਿ ਉਹ ਬੀਤੀ ਰਾਤ ਜੀਪ ਜਿਸਦਾ ਨੰਬਰ ਪੀ ਬੀ 10 ਏ ਏ 4841 ਹੈ 'ਚ ਤੇਲ ਪਵਾਉਣ ਲਈ ਕਪੂਰਥਲਾ ਰੋਡ 'ਤੇ ਸਥਿਤ ਪੈਟਰੋਲ ਪੰਪ ਜਾ ਰਿਹਾ ਸੀ ਕਿ ਉਹ ਜਿਉਂ ਹੀ ਸ੍ਰੀ ਆਸ਼ਾ ਰਾਣੀ ਮੰਦਰ ਕੋਲ ਪਹੁੰਚਿਆ, ਉਸਨੂੰ ਪਤਾ ਹੀ ਨਹੀਂ ਲੱਗਿਆ ਕਿ ਉਸਦੀ ਜੀਪ ਬਿਜਲੀ ਦੇ ਖੰਭਿਆਂ ਨਾਲ ਟਕਰਾ ਗਈ ਹੈ, ਜਿਸਨੂੰ ਬਾਅਦ 'ਚ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਅੱਜ ਸਵੇਰੇ ਚਕਨਾਚੂਰ ਹੋਈ ਜੀਪ ਨੂੰ ਦੁਰਘਟਨਾ ਵਾਲੀ ਥਾਂ 'ਤੇ ਵੇਖ ਕੇ ਲੋਕਾਂ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਕਿ ਮੌਕੇ 'ਤੇ ਐੱਸ. ਡੀ. ਓ. ਜਗਜੀਤ ਸਿੰਘ, ਜੇ. ਈ. ਜਸਬੀਰ ਸਿੰਘ ਤੇ ਹੋਰ ਬਿਜਲੀ ਵਿਭਾਗ ਦੇ ਕਰਮਚਾਰੀ ਪਹੁੰਚੇ ਤੇ ਤਾਰਾ ਉੱਚੀਆਂ ਕਰਵਾ ਕੇ ਆਵਾਜਾਈ ਬਹਾਲ ਕਰਵਾਈ। ਇਸ ਤੋਂ ਪਹਿਲਾਂ ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ।