ਘੱਲੂਘਾਰਾ ਦਿਵਸ ਦੇ ਮੌਕੇ 'ਤੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕੌਮ ਦੇ ਨਾਂ ਸੰਦੇਸ਼ (ਵੀਡੀਓ)

06/06/2023 9:45:51 AM

ਅੰਮ੍ਰਿਤਸਰ : ਘੱਲੂਘਾਰਾ ਦਿਵਸ ਦੇ ਮੌਕੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੌਮ ਦੇ ਨਾਂ 'ਤੇ ਸੰਦੇਸ਼ ਜਾਰੀ ਕੀਤਾ ਗਿਆ। ਉਨ੍ਹਾਂ ਨੇ ਆਪਣੇ ਸੰਦੇਸ਼ 'ਚ ਸਭ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਜੱਥੇਦਾਰ ਨੇ ਕਿਹਾ ਕਿ ਛੋਟੇ-ਛੋਟੇ ਮਤਭੇਦਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ।

ਇਹ ਵੀ ਪੜ੍ਹੋ : 'ਆਮ ਆਦਮੀ ਪਾਰਟੀ' ਦੀ ਬਾਜਵਾ ਨੂੰ ਸਖ਼ਤ ਚਿਤਾਵਨੀ, 'ਇਕ ਹਫ਼ਤੇ 'ਚ ਮੰਗਣ ਮੁਆਫ਼ੀ ਨਹੀਂ ਤਾਂ' (ਵੀਡੀਓ)

ਸਿੱਖ ਕੌਮ ਮਤਭੇਦਾਂ ਤੋਂ ਉੱਪਰ ਉੱਠ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ 'ਚ ਇਕੱਠੀ ਹੋਵੇ ਅਤੇ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਯਤਨ ਕਰੀਏ। ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕੁੱਝ ਨਹੀਂ ਮਿਲਿਆ, ਉਸ ਨੂੰ ਹੋਰ ਕਿਤੇ ਵੀ ਕੁੱਝ ਨਹੀਂ ਮਿਲੇਗਾ ਕਿਉਂਕਿ ਇਸ ਦਰ ਤੋਂ ਵੱਡਾ ਕੋਈ ਦਰ ਨਹੀਂ ਹੈ। ਇਸ ਕਰਕੇ ਅਸੀਂ ਇਸ ਘਰ ਦੇ ਨਾਲ ਨੌਜਵਾਨੀ ਨੂੰ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਭ ਨੂੰ ਰਲ-ਮਿਲ ਕੇ ਬੈਠਣ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਡਰਨ ਜਾਂ ਘਬਰਾਉਣ ਵਾਲੀ ਕੌਮ ਨਹੀਂ ਹੈ। ਜੱਥੇਦਾਰ ਨੇ ਕਿਹਾ ਕਿ ਸਾਡੀਆਂ ਕੁੱਝ ਸੰਸਥਾਵਾਂ ਸਰਕਾਰੀ ਹੱਥਾਂ 'ਚ ਚਲੀਆਂ ਗਈਆਂ ਹਨ। ਸਾਨੂੰ ਝੋਲੀ ਅੱਡ ਕੇ ਇਨਸਾਫ਼ ਮੰਗਣ ਦੀ ਕੋਈ ਲੋੜ ਨਹੀਂ, ਇਸ ਤਰ੍ਹਾਂ ਸਾਨੂੰ ਇਨਸਾਫ਼ ਨਹੀਂ ਮਿਲਣਾ।

ਇਹ ਵੀ ਪੜ੍ਹੋ : ਘੱਲੂਘਾਰਾ ਦਿਵਸ : ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਨਤਮਸਤਕ ਹੋਈ ਸੰਗਤ (ਤਸਵੀਰਾਂ)

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ 'ਚ ਸਿੱਖ ਸ਼ਕਤੀ ਨੂੰ ਇਕੱਠੇ ਹੋਣ ਦੀ ਲੋੜ ਹੈ। 1984 ਦਾ ਸਾਕਾ ਸਾਨੂੰ ਮਜਬੂਰ ਨਹੀਂ ਮਜ਼ਬੂਤ ਕਰਦਾ ਹੈ। 1984 ਦਾ ਦੁਖਾਂਤ ਸਾਨੂੰ ਮਜਬੂਰ ਨਹੀਂ ਕਰਦਾ, ਮਜ਼ਬੂਤ ਕਰਦਾ ਹੈ ਕਿਉਂਕਿ ਅਸੀਂ ਡਰਨ ਵਾਲੀ ਕੌਮ ਨਹੀਂ ਹਾਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਜ਼ਖ਼ਮ ਦਿੱਤੇ, ਉਨ੍ਹਾਂ ਮੱਲ੍ਹਮ ਤਾਂ ਕੀ ਲਾਉਣੀ ਸੀ, ਬਾਅਦ ਵਾਲੀਆਂ ਹਕੂਮਤਾਂ ਨੇ ਵੀ ਇਸ ਦੀ ਕੋਸ਼ਿਸ਼ ਨਹੀਂ ਕੀਤੀ। ਸਰਕਾਰਾਂ ’ਤੇ ਨਿਆਂ ਦੀ ਟੇਕ ਨਹੀਂ ਰੱਖਣੀ ਚਾਹੀਦੀ, ਖਾਲਸਾ ਸਮਰੱਥ ਹੈ ਪਰ ਸਾਡੀ ਸ਼ਕਤੀ ਖਿੱਲਰੀ ਹੋਈ ਹੈ। ਜੱਥੇਦਾਰ ਨੇ ਕਿਹਾ ਕਿ ਮਤਭੇਦ ਛੱਡ ਕੇ ਸਾਰੇ ਅਕਾਲ ਤਖ਼ਤ ਸਾਹਿਬ ਦੀ ਅਗਵਾਈ ’ਚ ਇਕੱਠੇ ਹੋਈਏ ਤੇ ਕਾਫ਼ਲੇ ਬਣਾ ਕੇ ਪਿੰਡਾਂ 'ਚ ਵਿੱਚਰੀਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita