ਮਾਮਲਾ ਜਸਪਾਲ ਦੀ ਮੌਤ ਦਾ: ਫੁਟੇਜ ਦੇਖਣ ਮਗਰੋਂ ਵੀ ਐਕਸ਼ਨ ਕਮੇਟੀ ਸੰਤੁਸ਼ਟ ਨਹੀਂ ਜਾਪੀ

05/29/2019 10:25:54 AM

ਫਰੀਦਕੋਟ (ਜਗਤਾਰ) - ਫਰੀਦਕੋਟ ਵਿਖੇ ਪੁਲਸ ਹਿਰਾਸਤ 'ਚ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ ਥਮਦਾ ਦਿਖਾਈ ਨਹੀਂ ਰਿਹਾ। ਪਿਛਲੇ 10 ਦਿਨਾਂ ਤੋਂ ਪਰਿਵਾਰਕ ਮੈਂਬਰਾਂ ਨੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਲਾਸ਼ ਲੈਣ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਐੱਸ.ਐੱਸ.ਪੀ. ਦਫਤਰ ਫਰੀਦਕੋਟ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਮ੍ਰਿਤਕ ਜਸਪਾਲ ਦੀ ਹਾਲੇ ਤੱਕ ਲਾਸ਼ ਨਾ ਮਿਲਣ ਕਾਰਨ ਵਿਰੋਧ 'ਚ ਗਠਿਤ ਕੀਤੀ ਗਈ ਐਕਸ਼ਨ ਕਮੇਟੀ ਵਲੋਂ ਇਸ ਮੋਰਚੇ ਦੀ ਕਮਾਂਡ ਸੰਭਾਲੀ ਗਈ ਹੈ। ਕਮੇਟੀ ਵਲੋਂ 29 ਮਈ ਨੂੰ ਵੱਡਾ ਇਕੱਠ ਕਰਨ ਦਾ ਪਤਾ ਲਗਦਿਆਂ ਹੀ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਵਿਸ਼ੇਸ਼ ਤੌਰ 'ਤੇ ਫਰੀਦਕੋਟ ਪਹੁੰਚੇ, ਜਿਨ੍ਹਾਂ ਨੇ ਧਰਨੇ ਨੂੰ ਰੋਕਣ ਲਈ ਕਰੀਬ 5 ਘੰਟੇ ਗੱਲਬਾਤ ਕੀਤੀ। ਸੀ. ਆਈ. ਸਟਾਫ ਦੀ ਹਵਾਲਾਤ ਸਣੇ ਹੋਰਨਾਂ ਕੈਮਰਿਆਂ ਦੀ ਫੁਟੇਜ ਬਗੈਰ ਕੱਟੇ ਸਾਰੀ ਦਿਖਾਈ ਪਰ ਜਿਸ ਦੇ ਬਾਵਜੂਦ ਕਮੇਟੀ ਨੇ ਨਾਂ ਤਾਂ ਫੁਟੇਜ ਦੇਖੀ ਤੇ ਨਾ ਕੋਈ ਸੰਤੁਸ਼ਟੀ ਜ਼ਾਹਰ ਕੀਤੀ। ਉਨ੍ਹਾਂ 29 ਮਈ ਨੂੰ ਹੋਣ ਵਾਲੇ ਵੱਡੇ ਇਕੱਠ ਦੀ ਦਫਤਰ ਦੇ ਬਾਹਰ ਹੋਣ ਵਾਲੀ ਕਾਨਫਰੰਸ ਮਗਰੋਂ ਫਰੀਦਕੋਟ ਦੇ ਕਾਂਗਰਸੀ ਵਿਧਾਇਕ ਦੀ ਕੋਠੀ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।

rajwinder kaur

This news is Content Editor rajwinder kaur