ਥਾਣਾ ਜੰਡਿਆਲਾ ਦੀ ਹਵਾਲਾਤ ’ਚੋਂ ਤਬੀਅਤ ਖ਼ਰਾਬ ਹੋਣ ਦਾ ਬਹਾਨਾ ਬਣਾ ਮੁਲਜ਼ਮ ਹੋਇਆ ਰੱਫੂਚੱਕਰ

04/15/2022 11:13:20 AM

ਅੰਮ੍ਰਿਤਸਰ (ਜਸ਼ਨ) - ਤਬੀਅਤ ਖ਼ਰਾਬ ਹੋਣ ਦਾ ਬਹਾਨਾ ਬਣਾ ਕੇ ਇਕ ਹਵਾਲਾਤ ਵਿਚ ਬੰਦ ਮੁਲਜ਼ਮ ਥਾਣਾ ਜੰਡਿਆਲਾ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋਇਆ ਹੈ। ਮੁਲਜ਼ਮ ਦੀ ਪਛਾਣ ਸੁਖਬੀਰ ਸਿੰਘ ਪੁੱਤਰ ਕੁੰਡਾ ਸਿੰਘ ਵਾਸੀ ਧੀਰੇਕੋਟ ਵਜੋਂ ਹੋਈ ਹੈ। ਏ. ਐੱਸ. ਆਈ. ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਥਾਣਾ ਜੰਡਿਆਲਾ ਵਿਖੇ ਬਤੌਰ ਰਾਤ ਦਾ ਮੁਨਸ਼ੀ ਤਾਇਨਾਤ ਸੀ ਅਤੇ ਉਸ ਦੇ ਨਾਲ ਸਹਾਇਕ ਮੁਨਸ਼ੀ ਸਿਪਾਹੀ ਦਵਿੰਦਰ ਸਿੰਘ ਵੀ ਸੀ। ਪਿਛਲੇ ਦਿਨ ਉਕਤ ਮੁਲਜ਼ਮ ਨੂੰ ਜੁਰਮ 229 ਦੇ ਧਾਰਾ ਤਹਿਤ ਥਾਣੇ ਵਿਚ ਗ੍ਰਿਫ਼ਤਾਰ ਕਰ ਕੇ ਹਵਾਲਾਤ ਵਿਚ ਬੰਦ ਕੀਤਾ ਗਿਆ ਸੀ। 

ਪੜ੍ਹੋ ਇਹ ਵੀ ਖ਼ਬਰ - ਵਿਸਾਖੀ ’ਤੇ ਪਾਕਿ ਗਏ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ, ਗੁਰਦੁਆਰਾ ਪੰਜਾ ਸਾਹਿਬ ਹੋਣਾ ਸੀ ਨਤਮਸਤਕ

ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਅਤੇ ਸਰੀਰ ਕੰਬਣ ਲੱਗ ਪਿਆ। ਉਨ੍ਹਾਂ ਨੇ ਹਾਲਤ ਮਾੜੀ ਹੁੰਦੀ ਦੇਖ ਕੇ ਉਸ ਨੂੰ ਇਨਸਾਨੀਅਤ ਤੌਰ ’ਤੇ ਥਾਣੇ ਦੇ ਹਵਾਲਾਤ ਵਿਚੋਂ ਬਾਹਰ ਕੱਢ ਕੇ ਪਾਣੀ ਪਿਆਇਆ ਅਤੇ ਬੁਖ਼ਾਰ ਦੀ ਗੋਲੀ ਲਿਆਉਣ ਲਈ ਸਹਾਇਕ ਮੁਨਸ਼ੀ ਨੂੰ ਭੇਜਿਆ।ਇਸ ਦੌਰਾਨ ਉਕਤ ਮੁਲਜ਼ਮ ਉਸ ਨੂੰ ਅੱਗੋ ਧੱਕਾ ਮਾਰ ਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਮੁਲਜ਼ਮ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਦੌੜ ਗਿਆ। ਪੁਲਸ ਨੇ ਇਸ ਸਬੰਧੀ ਹੋਰ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਬਾਰੀਕੀ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

 


rajwinder kaur

Content Editor

Related News