ਦਾਲ ਬਾਜ਼ਾਰ ਮਰਚੈਂਟਸ ਐਸੋਸੀਏਸ਼ਨ ਲੁਧਿਆਣਾ ਨੇ ਭਿਜਵਾਇਆ ਰਾਹਤ ਸਮੱਗਰੀ ਦਾ 639ਵਾਂ ਟਰੱਕ

12/26/2021 7:53:25 AM

ਜਲੰਧਰ/ਜੰਮੂ ਕਸ਼ਮੀਰ (ਵਰਿੰਦਰ ਸ਼ਰਮਾ)-ਸਰਹੱਦੀ ਖੇਤਰਾਂ ਦੇ ਪੀਡ਼ਤਾਂ ਦੀ ਸਹਾਇਤਾ ਲਈ ਪੰਜਾਬ ਕੇਸਰੀ ਗਰੁੱਪ ਦੀ ਰਾਹਤ ਮੁਹਿੰਮ ਜਾਰੀ ਹੈ। ਬੀਤੇ ਦਿਨ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 639ਵਾਂ ਟਰੱਕ ਰਵਾਨਾ ਕੀਤਾ, ਜੋਕਿ ਦਾਲ ਬਾਜ਼ਾਰ ਮਰਚੈਂਟਸ ਐਸੋਸੀਏਸ਼ਨ ਲੁਧਿਆਣਾ ਵੱਲੋਂ ਭੇਟ ਕੀਤਾ ਗਿਆ ਸੀ, ਜਿਸ ਵਿਚ 360 ਰਜਾਈਆਂ ਸਨ। ਟਰੱਕ ਰਵਾਨਾ ਕਰਦੇ ਹੋਏ ਸ਼੍ਰੀ ਚੋਪੜਾ ਦੇ ਨਾਲ ਸੁਰੇਸ਼ ਧੀਰ ਰਾਜਾ, ਕੁਲਦੀਪ ਓਸਵਾਲ, ਸਤਪਾਲ ਬਾਂਸਲ, ਵਿਪਨ ਸੂਦ, ਇਕਬਾਲ ਸਿੰਘ ਖੁਰਾਣਾ, ਸੰਜੀਵ ਜੈਨ, ਇਕਬਾਲ ਸਿੰਘ ਅਰਨੇਜਾ, ਜੋਤੀ ਖੰਨਾ, ਮੀਨੂ ਸ਼ਰਮਾ, ਡਿੰਪਲ ਸੂਰੀ, ਅੰਜੂ ਲੂੰਬਾ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਹਾਜ਼ਰ ਸਨ। 

shivani attri

This news is Content Editor shivani attri