ਮੁਸੀਬਤਾਂ ਦੇ ਪੁੜਾਂ ’ਚ ਫਸੇ ਪਰਿਵਾਰਾਂ ਨੂੰ ਵੰਡੀ ਗਈ 590ਵੇਂ ਟਰੱਕ ਦੀ ਰਾਹਤ ਸਮੱਗਰੀ

04/22/2021 2:20:33 PM

ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)- ਸਰਹੱਦ ਕਿਨਾਰੇ ਵੱਸਦੇ ਪਿੰਡਾਂ ’ਚ ਰਹਿਣ ਵਾਲੇ ਭਾਰਤੀ ਪਰਿਵਾਰਾਂ ਦਾ ਜੀਵਨ ਹਮੇਸ਼ਾ ਦੁੱਖਾਂ ਅਤੇ ਚਿੰਤਾਵਾਂ ’ਚ ਘਰਿਆ ਰਹਿੰਦਾ ਹੈ। ਉਹ ਕਦੇ ਵੀ ਆਮ ਲੋਕਾਂ ਵਾਂਗ ਆਪਣੇ ਕੰਮ-ਧੰਦੇ ਨਹੀਂ ਕਰ ਸਕਦੇ। ਕਿਸਾਨਾਂ ਨੂੰ ਤਾਂ ਸਰਹੱਦ ਨੇੜੇ ਸਥਿਤ ਆਪਣੀਆਂ ਜ਼ਮੀਨਾਂ ’ਚ ਖੇਤੀਬਾੜੀ ਲਈ ਕਈ ਸਰਕਾਰੀ ਪਾਬੰਦੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਹ ਆਪਣੀ ਮਰਜ਼ੀ ਜਾਂ ਲੋੜ ਮੁਤਾਬਕ ਫਸਲਾਂ ਦੀ ਕਾਸ਼ਤ ਨਹੀਂ ਕਰ ਸਕਦੇ। ਪੰਜਾਬ ਨਾਲ ਸਬੰਧਤ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਕੁਝ ਪਿੰਡ ਅਜਿਹੇ ਵੀ ਹਨ, ਜਿੱਥੋਂ ਦੇ ਲੋਕਾਂ ਨੂੰ ਸਰਹੱਦੀ ਮੁਸੀਬਤਾਂ ਦੇ ਨਾਲ-ਨਾਲ ਦਰਿਆਵਾਂ ਕਾਰਣ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਉਕਤ ਜ਼ਿਲ੍ਹਿਆਂ ਦੇ ਅੱਠ ਪਿੰਡ ਅਜਿਹੇ ਹਨ, ਜਿਨ੍ਹਾਂ ਦੇ ਇਕ ਪਾਸੇ ਪਾਕਿਸਤਾਨ ਦੀ ਸਰਹੱਦ ਅਤੇ ਦੂਜੇ ਪਾਸੇ ਰਾਵੀ ਅਤੇ ਉਝ ਨਾਮੀ ਦੋ ਦਰਿਆ ਹਨ। ਲੋਕਾਂ ਦੀ ਸਥਿਤੀ ਅਜਿਹੀ ਹੈ, ਜਿਵੇਂ ਉਹ ਮੁਸੀਬਤਾਂ-ਸੰਕਟਾਂ ਦੇ ਪੁੜਾਂ ’ਚ ਫਸੇ ਹੋਣ। ਇਨ੍ਹਾਂ ਦਰਿਆਵਾਂ ’ਤੇ ਕੋਈ ਪੱਕਾ ਪੁਲ ਨਹੀਂ ਹੈ। ਸਿਰਫ ਇਕ ਆਰਜ਼ੀ ਪੁਲ ਹੈ ਜਿਹੜਾ 5 ਮਹੀਨੇ ਤੱਕ ਹੀ ਬਣਾਇਆ ਜਾਂਦਾ ਹੈ। ਬਾਕੀ ਦੇ ਸੱਤ ਮਹੀਨੇ ਬਰਸਾਤਾਂ ਦੇ ਮੌਸਮ ਸਮੇਤ ਬੇੜੀ ਰਾਹੀਂ ਦਰਿਆ ਪਾਰ ਕਰਨਾ ਪੈਂਦਾ ਹੈ। ਰਾਤ ਸਮੇਂ ਬੇੜੀ ਨਾ ਚੱਲਣ ਕਰ ਕੇ ਲੋਕ ਆਪਣੇ ਘਰਾਂ ’ਚ ਹੀ ਡੱਕੇ ਰਹਿੰਦੇ ਹਨ। ਇਨ੍ਹਾਂ ਪਿੰਡਾਂ ਦੇ ਸੰਕਟ ਮਾਰੇ ਲੋਕਾਂ ਲਈ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਟੀਮ 590ਵੇਂ ਟਰੱਕ ਦੀ ਸਮੱਗਰੀ ਲੈ ਕੇ ਪਹੁੰਚੀ ਸੀ ਜੋ ਕਿ ਲੁਧਿਆਣਾ ਦੇ ਪਰਿਵਾਰ ਵੱਲੋਂ ਗੁਪਤ ਰੂਪ ’ਚ ਭਿਜਵਾਈ ਗਈ ਸੀ।

ਇਹ ਵੀ ਪੜ੍ਹੋ : ਦੁੱਖਾਂ ਨਾਲ ਛਿੜੀ ‘ਜੰਗ’ ਜਿੱਤੀ, ਜਲੰਧਰ ਦੀ ਇਸ ਔਰਤ ਨੇ ਕਾਰ ਨੂੰ ਬਣਾਇਆ ਢਾਬਾ (ਵੀਡੀਓ)

ਪਿੰਡ ਭਰਿਆਲ ’ਚ ਹੋਏ ਰਾਹਤ ਵੰਡ ਆਯੋਜਨ ਦੌਰਾਨ 300 ਪਰਿਵਾਰਾਂ ਨੂੰ ਡਬਲ ਬੈੱਡ ਦੀਆਂ ਰਜਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਭਗਵਾਨ ਮਹਾਵੀਰ ਸੇਵਾ ਸੰਸਥਾ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਨੇ ਕਿਹਾ ਕਿ ਬੇਹੱਦ ਗੰਭੀਰ ਕਿਸਮ ਦੇ ਹਾਲਾਤ ਅਤੇ ਮੁਸੀਬਤਾਂ ਵਿਚ ਜੀਵਨ ਗੁਜ਼ਾਰ ਰਹੇ ਸਰਹੱਦੀ ਖੇਤਰ ਦੇ ਪ੍ਰਭਾਵਿਤ ਪਰਿਵਾਰਾਂ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਵੱਡਾ ਸਹਾਰਾ ਹੈ। ਇਸ ਮੁਹਿੰਮ ਨਾਲ ਇਨ੍ਹਾਂ ਲੋਕਾਂ ਨੂੰ ਅਹਿਸਾਸ ਹੁੰਦਾ ਹੈ ਕਿ ਸੰਕਟ ਦੇ ਸਮੇਂ ਵਿਚ ਦੇਸ਼ ਵਾਸੀ ਉਨ੍ਹਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਜੈਨ ਪਰਿਵਾਰ ਇਸ ਰਾਹਤ ਮੁਹਿੰਮ ਰਾਹੀਂ ਸੇਵਾ ਦੇ ਨਜ਼ਰੀਏ ਤੋਂ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸੇਵਾ ਦਾ ਇਹ ਯੱਗ ਭਵਿੱਖ ’ਚ ਵੀ ਜਾਰੀ ਰਹੇਗਾ।

ਸੀ. ਆਰ. ਪੀ. ਐੱਫ. ਦੇ ਰਿਟਾਇਰਡ ਮੁਲਾਜ਼ਮਾਂ ਦੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ. ਸੁਲਿੰਦਰ ਸਿੰਘ ਕੰਡੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਸੁਰੱਖਿਆ ਫੋਰਸਾਂ ਦੇ ਜਵਾਨ ਸਰਹੱਦ ’ਤੇ ਹਰ ਵੇਲੇ ਦੁਸ਼ਮਣ ਦਾ ਸਾਹਮਣਾ ਕਰਦੇ ਹਨ, ਉਥੇ ਸਰਹੱਦੀ ਪਰਿਵਾਰ ਵੀ ਦੇਸ਼ ਦੀ ਰਖਵਾਲੀ ਦੇ ਨਜ਼ਰੀਏ ਤੋਂ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉੁਨ੍ਹਾਂ ਕਿਹਾ ਕਿ ਸੰਕਟ ’ਚ ਜੀਵਨ ਗੁਜ਼ਾਰ ਰਹੇ ਇਨ੍ਹਾਂ ਲੋੜਵੰਦ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਜਲੰਧਰ ਤੋਂ ਦੁਖਦਾਇਕ ਖ਼ਬਰ: ਪਤਨੀ ਦੀ ਲਾਸ਼ ਨੂੰ ਵੇਖ ਪਤੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ

ਸਰਹੱਦੀ ਲੋਕਾਂ ਦੇ ਹਾਲਾਤ ਵੇਖ ਕੇ ਮਨ ਕੰਬ ਜਾਂਦੈ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਸਰਹੱਦੀ ਲੋਕ ਜਿਸ ਤਰ੍ਹਾਂ ਦੇ ਹਾਲਾਤ ਵਿਚ ਜੀਵਨ ਗੁਜ਼ਾਰ ਰਹੇ ਹਨ, ਉਨ੍ਹਾਂ ਨੂੰ ਵੇਖ ਕੇ ਮਨ ਕੰਬ ਜਾਂਦਾ ਹੈ। ਇਕ ਪਾਸੇ ਪਾਕਿਸਤਾਨ ਵੱਲੋਂ ਖਤਰਾ, ਦੂਜੇ ਪਾਸੇ ਦਰਿਆ, ਜੰਗਲੀ ਜਾਨਵਰ, ਹੜ੍ਹਾਂ ਦਾ ਖਤਰਾ, ਆਉਣ-ਜਾਣ ਦੀ ਮੁਸੀਬਤ, ਸਿਹਤ ਸਹੂਲਤਾਂ ਦੀ ਘਾਟ ਆਦਿ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਇਹ ਪਰਿਵਾਰ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਜਿਹੜੀਆਂ ਸਹੂਲਤਾਂ ਸਾਡੀਆਂ ਸਰਕਾਰਾਂ ਇਨ੍ਹਾਂ ਨੂੰ ਮੁਹੱਈਆ ਕਰਵਾ ਸਕਦੀਆਂ ਹਨ, ਉਹ ਵੀ ਨਹੀਂ ਮਿਲ ਸਕੀਆਂ। ਇਨ੍ਹਾਂ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

ਅਫ਼ਸੋਸ ਹੈ ਕਿ ਇਥੇ ਪਹਿਲਾਂ ਕਿਉਂ ਨਹੀਂ ਆਇਆ : ਅਭੈ ਕੁਮਾਰ ਸਿੰਘੀ
ਲੁਧਿਆਣਾ ਦੇ ਉਦਯੋਗਪਤੀ ਸ਼੍ਰੀ ਅਭੈ ਕੁਮਾਰ ਸਿੰਘੀ ਨੇ ਸਰਹੱਦੀ ਖੇਤਰ ਦੇ ਦਰਦਨਾਕ ਹਾਲਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਇਥੇ ਪਹਿਲਾਂ ਕਿਉਂ ਨਹੀਂ ਆਇਆ। ਅਖਬਾਰਾਂ ਜਾਂ ਮੀਡੀਆ ਰਾਹੀਂ ਵੀ ਇਥੋਂ ਦੀਆਂ ਤਲਖ ਹਕੀਕਤਾਂ ਦਾ ਪੂਰਾ ਗਿਆਨ ਨਹੀਂ ਹੁੰਦਾ। ਇਹ ਪਰਿਵਾਰ ਬਹੁਤ ਤ੍ਰਾਸਦੀਆਂ ਭਰਿਆ ਜੀਵਨ ਗੁਜ਼ਾਰ ਰਹੇ ਹਨ ਅਤੇ ਇਨ੍ਹਾਂ ਨੂੰ ਪਿਆਰ, ਸਹਾਇਤਾ ਅਤੇ ਪ੍ਰੇਰਨਾ ਦੀ ਵੱਡੀ ਲੋੜ ਹੈ। ਸ਼੍ਰੀ ਸਿੰਘੀ ਨੇ ਕਿਹਾ ਕਿ ਪਿੰਡ ਭਰਿਆਲ ਵਿਚ ਪੁੱਜ ਕੇ ਹੀ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਦੇ ਮੁਕੰਮਲ ਅਰਥ ਸਮਝ ਆਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਪਰਿਵਾਰਾਂ ਤੱਕ ਹੋਰ ਸਹਾਇਤਾ ਸਮੱਗਰੀ ਭਿਜਵਾਈ ਜਾਵੇਗੀ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦਿਆਂ ਜਲੰਧਰ ਦੇ ਡੀ. ਸੀ. ਨੇ ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ

ਰੋਟੀ ਲਈ ਕਸ਼ਟ ਭੋਗ ਰਹੀ 80 ਸਾਲਾ ਵਿਧਵਾ ਪ੍ਰੀਤੋ
ਰਾਹਤ ਵੰਡ ਆਯੋਜਨ ਵਿਚ ਪਿੰਡ ਭਰਿਆਲ ਦੀ ਰਹਿਣ ਵਾਲੀ 80 ਸਾਲਾ ਵਿਧਵਾ ਔਰਤ ਪ੍ਰੀਤੋ ਵੀ ਸਮੱਗਰੀ ਲੈਣ ਲਈ ਆਈ ਸੀ। ਪ੍ਰੀਤੋ ਨੇ ਦੱਸਿਆ ਕਿ ਉਸਦਾ ਘਰਵਾਲਾ ਗੁਰਦਾਸ ਮੱਲ 35 ਸਾਲ ਪਹਿਲਾਂ ਬੀਮਾਰੀ ਕਾਰਣ ਇਲਾਜ ਦੀ ਘਾਟ ਵਿਚ ਸਵਰਗਵਾਸ ਹੋ ਗਿਆ ਸੀ। ਉਦੋਂ ਤੋਂ ਹੀ ਉਹ ਰੋਜ਼ੀ-ਰੋਟੀ ਦਾ ਸੰਕਟ ਹੰਢਾ ਰਹੀ ਹੈ। ਉਸਦੇ 5 ਬੱਚੇ ਹਨ, ਦੋ ਲੜਕੇ ਅਤੇ 3 ਲੜਕੀਆਂ, ਜਿਨ੍ਹਾਂ ’ਚੋਂ ਕਿਸੇ ਨੂੰ ਉਹ ਚੰਗੀ ਤਾਲੀਮ ਨਹੀਂ ਦਿਵਾ ਸਕੀ। ਨਾ ਉਸਨੂੰ ਵਿਧਵਾ ਪੈਨਸ਼ਨ ਲੱਗੀ ਅਤੇ ਨਾ ਕੋਈ ਜ਼ਮੀਨ-ਜਾਇਦਾਦ ਹੈ। ਸਾਰਾ ਪਰਿਵਾਰ ਮਿਹਨਤ-ਮਜ਼ਦੂਰੀ ਦੇ ਆਸਰੇ ਹੀ ਗੁਜ਼ਾਰਾ ਚਲਾ ਰਿਹਾ ਹੈ। ਲੜਕੀਆਂ ਦੇ ਵਿਆਹ ਵੀ ਤੰਗੀ ਦੇ ਹਾਲਾਤ ’ਚ ਹੀ ਕੀਤੇ। ਪ੍ਰੀਤੋ ਨੂੰ ਹਰ ਵੇਲੇ ਘਰ-ਪਰਿਵਾਰ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ।

ਖੇਤ ’ਚ ਕਰੰਟ ਲੱਗਣ ਨਾਲ ਉੱਜੜ ਗਿਆ ਸੀ ਬਚਨੀ ਦਾ ਸੁਹਾਗ
ਪਿੰਡ ਭਰਿਆਲ ਦੀ ਹੀ ਰਹਿਣ ਵਾਲੀ 85 ਸਾਲਾ ਵਿਧਵਾ ਬਚਨੀ ਦੇਵੀ ਨੇ ਦੱਸਿਆ ਕਿ 40 ਸਾਲ ਪਹਿਲਾਂ ਉਸਦਾ ਘਰਵਾਲਾ ਖੇਤ ’ਚ ਕੰਮ ਕਰ ਰਿਹਾ ਸੀ ਕਿ ਬਿਜਲੀ ਦਾ ਕਰੰਟ ਲੱਗਣ ਨਾਲ ਇਸ ਸੰਸਾਰ ਅਤੇ ਪਰਿਵਾਰ ਨੂੰ ਅਲਵਿਦਾ ਕਹਿ ਗਿਆ। ਸਰਕਾਰ ਵੱਲੋਂ ਉਸਨੂੰ ਨਾ ਕੋਈ ਮਦਦ ਉਦੋਂ ਮਿਲੀ ਸੀ ਅਤੇ ਨਾ ਬਾਅਦ ਵਿਚ। ਇਕ ਪਸ਼ੂ ਵਲੋਂ ਸੱਟ ਮਾਰੇ ਜਾਣ ਕਾਰਣ ਬਚਨੀ ਦੀ ਵੀ ਲੱਤ ਟੁੱਟ ਗਈ। ਅਜਿਹੀ ਹਾਲਤ ’ਚ ਹੀ ਉਹ ਘਰ ਦਾ ਕੰਮਕਾਜ ਚਲਾ ਰਹੀ ਹੈ। ਕੋਲ ਦਵਾ-ਦਾਰੂ ਲਈ ਵੀ ਪੈਸਾ ਨਹੀਂ। ਉਸ ਕੋਲ ਕੋਈ ਜ਼ਮੀਨ-ਜਾਇਦਾਦ ਨਹੀਂ, ਸਿਰਫ ਹੱਥਾਂ ਦੀ ਮਿਹਨਤ ਹੀ ਉਸਦਾ ਸਰਮਾਇਆ ਹੈ। ਉਸ ਦੇ ਤਿੰਨ ਲੜਕੇ ਹਨ, ਜਿਨ੍ਹਾਂ ਦੇ ਆਪਣੇ ਪਰਿਵਾਰ ਹਨ। ਸਾਰੇ ਮਜ਼ਦੂਰੀ ਸਹਾਰੇ ਹੀ ਪਲ ਰਹੇ ਹਨ। ਉਸਨੇ ਕਿਹਾ ਕਿ ਸਰਕਾਰ ਨੂੰ ਵਿਧਵਾ ਔਰਤਾਂ ਦੀ ਮਦਦ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਟਾਂਡਾ 'ਚ ਵੱਡੀ ਵਾਰਦਾਤ, ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ

ਕੌਣ-ਕੌਣ ਮੌਜੂਦ ਸਨ
ਰਾਹਤ ਵੰਡ ਆਯੋਜਨ ਦੀ ਦੇਖ-ਰੇਖ ਪਿੰਡ ਭਰਿਆਲ ਦੇ ਸਰਪੰਚ ਰੂਪ ਸਿੰਘ ਕਰ ਰਹੇ ਸਨ। ਇਸ ਮੌਕੇ ’ਤੇ ਸੀ. ਆਰ. ਪੀ. ਐੱਫ. ਦੇ ਰਿਟਾਇਰਡ ਇੰਸਪੈਕਟਰ ਰਾਜ ਸਿੰਘ, ਲੁਧਿਆਣਾ ਦੇ ਉਦਯੋਗਪਤੀ ਵਿਪਨ ਜੈਨ, ਵਿਜੇ ਕੁਮਾਰ ਜੈਨ ਅਤੇ ਜਲੰਧਰ ਤੋਂ ਐੱਨ. ਆਰ. ਆਈ. ਸਰਬਜੀਤ ਸਿੰਘ ਗਿਲਜੀਆਂ ਵੀ ਮੌਜੂਦ ਸਨ।

shivani attri

This news is Content Editor shivani attri