ਜੰਮੂ-ਕਸ਼ਮੀਰ ਦੇ ਬਲਾਕ ਸੁੰਦਰਬਨੀ ’ਚ ਵੰਡੀ ਗਈ 774ਵੇਂ ਟਰੱਕ ਦੀ ਰਾਹਤ ਸਮੱਗਰੀ

02/02/2024 12:26:39 PM

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਭਾਰਤ-ਪਾਕਿ ਸਰਹੱਦ ’ਤੇ ਸਥਿਤ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਪੰਜਾਬ ਕੇਸਰੀ ਗਰੁੱਪ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਤਹਿਤ ਬੀਤੇ ਦਿਨੀਂ ਰਾਹਤ ਸਮੱਗਰੀ ਦਾ 774ਵਾਂ ਟਰੱਕ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਬਲਾਕ ਸੁੰਦਰਬਨੀ ਦੀ ਪੰਚਾਇਤ ਹਾਥਲ ਵਿਚ ਵੰਡਿਆ ਗਿਆ। ਸਮਾਗਮ ਵਿਚ ਜਿਹੜੀ ਰਾਹਤ ਸਮੱਗਰੀ ਵੰਡੀ ਗਈ, ਉਹ ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ ਵੱਲੋਂ ਲੁਧਿਆਣਾ ਤੋਂ ਚੇਅਰਮੈਨ ਅਨਿਲ ਭਾਰਤੀ ਦੀ ਅਗਵਾਈ ਹੇਠ ਭਿਜਵਾਈ ਗਈ ਸੀ, ਜਿਸ ਵਿਚ 200 ਲੋੜਵੰਦ ਪਰਿਵਾਰਾਂ ਲਈ ਕੱਪੜੇ ਅਤੇ ਕੰਬਲ ਸਨ। ਇਸ ਤੋਂ ਇਲਾਵਾ ਟਰੱਕ ਵਿਚ ਪੰਜਾਬ ਕੇਸਰੀ ਵੱਲੋਂ 200 ਬਾਲਟੀਆਂ ਵੀ ਭਿਜਵਾਈਆਂ ਗਈਆਂ ਸਨ।

ਇਹ ਵੀ ਪੜ੍ਹੋ: ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਦੋ ਦੀ ਮੌਤ

ਸਮਾਗਮ ਦੀ ਪ੍ਰਧਾਨਗੀ ਬਲਾਕ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਅਰੁਣ ਸ਼ਰਮਾ ਨੇ ਕੀਤੀ ਅਤੇ ਵੰਡ ਦੀ ਵਿਵਸਥਾ ਪੁਰਸ਼ੋਤਮ ਸ਼ਰਮਾ, ਧਰਮਲਾਲ ਤੇ ਦੱਤ ਕੁਮਾਰ ਵਲੋਂ ਕੀਤੀ ਗਈ। ਲੁਧਿਆਣਾ ਤੋਂ ਵਿਪਨ ਜੈਨ, ਰੇਣੂ ਜੈਨ ਤੇ ਰਾਕੇਸ਼ ਜੈਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਚੇਅਰਮੈਨ ਅਰੁਣ ਸ਼ਰਮਾ ਨੇ ਕਿਹਾ ਕਿ ਪੰਜਾਬ ਕੇਸਰੀ ਦੀ ਰਾਹਤ ਮੁਹਿੰਮ ਅਜਿਹਾ ਉੱਤਮ ਕਾਰਜ ਹੈ, ਜਿਸ ਦੀ ਕੋਈ ਦੂਜੀ ਮਿਸਾਲ ਕਿਤੇ ਨਹੀਂ ਮਿਲਦੀ।

ਯੋਗ ਗੁਰੂ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਾਲ 1999 ਤੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰੇਰਣਾ ਨਾਲ ਚੱਲ ਰਹੀ ਰਾਹਤ ਮੁਹਿੰਮ ਇਕ ਵਿਸ਼ਵ ਪੱਧਰੀ ਰਿਕਾਰਡ ਹੈ। ਇਹ ਸਾਡੇ ਦਾਨੀ ਸੱਜਣਾਂ ਅਤੇ ਦੁਨੀਆ ਲਈ ਪ੍ਰੇਰਣਾ ਸਰੋਤ ਰਹੇਗਾ। ਡਿੰਪਲ ਸੂਰੀ ਨੇ ਕਿਹਾ ਕਿ ਅਸੀਂ ਸਾਰੇ ਸ਼੍ਰੀ ਵਿਜੇ ਚੋਪੜਾ ਦੀ ਪ੍ਰੇਰਣਾ ਨਾਲ ਅੱਜ ਇਹ ਪ੍ਰਣ ਲੈਂਦੇ ਹਾਂ ਕਿ ਅਸੀਂ ਹਮੇਸ਼ਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਜ਼ਬੂਤ ਅਤੇ ਦੂਜਿਆਂ ਦੀ ਮਦਦ ਕਰਨ ਵਾਲੀਆਂ ਬਣਾਵਾਂਗੇ।
 

ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਮੋਹਾਲੀ 'ਚ ਮੀਂਹ ਨਾਲ ਭਾਰੀ ਗੜ੍ਹੇਮਾਰੀ, ਤਸਵੀਰਾਂ 'ਚ ਦੇਖੋ ਕੀ ਬਣੇ ਹਾਲਾਤ
 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri