ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ''ਚ ਵੰਡੀ ਗਈ 697ਵੇਂ ਟਰੱਕ ਦੀ ਰਾਹਤ ਸਮੱਗਰੀ

02/09/2023 4:30:56 PM

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਰਾਹਤ ਸਮੱਗਰੀ ਮੁਹਿੰਮ ਅਧੀਨ 697ਵੇਂ ਟਰੱਕ ਦਾ ਸਾਮਾਨ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਭੋਮਾਗ ਬਲਾਕ ’ਚ ਵੰਡਿਆ ਗਿਆ, ਜਿੱਥੇ ਏਸ਼ੀਆ ਦਾ ਸਭ ਤੋਂ ਉੱਚਾ ਪੁਲ ਬਣ ਰਿਹਾ ਹੈ। ਇਸ ਦੇ ਬਣਦਿਆਂ ਹੀ ਦਿੱਲੀ ਤੋਂ ਸਿੱਧਾ ਸ਼੍ਰੀਨਗਰ ਤਕ ਟਰੇਨ ਚੱਲੇਗੀ। ਇਸ ਇਲਾਕੇ ਵਿਚ ਜਿੱਥੇ ਅੱਤਵਾਦ ਪ੍ਰਭਾਵਿਤ ਲੋਕ ਸਹਾਇਤਾ ਦੇ ਮੁਥਾਜ ਹਨ, ਉੱਥੇ ਹੀ ਪੁਲ ਦੇ ਨਿਰਮਾਣ ਨਾਲ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਬੇਘਰ ਹੋਣਾ ਪਿਆ ਹੈ। ਇਸ ਮੌਕੇ ’ਤੇ ਆਯੋਜਿਤ ਸਮਾਗਮ ਵਿਚ 200 ਪਰਿਵਾਰਾਂ ਨੂੰ ਰਜਾਈਆਂ ਭੇਟ ਕੀਤੀਆਂ ਗਈਆਂ ਜੋ ਕਿ ਯੂ. ਐੱਸ. ਏ. ਤੋਂ ਸ਼੍ਰੀ ਸੁਦੇਸ਼ ਗੁਪਤਾ ਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਸੁਦਰਸ਼ਨ ਗੁਪਤਾ (ਐੱਨ. ਆਰ. ਆਈ.) ਵੱਲੋਂ ਭਿਜਵਾਈਆਂ ਗਈਆਂ ਸਨ। ਗੁਪਤਾ ਪਰਿਵਾਰ ਨੇ 2 ਮਹੀਨਿਆਂ ਦੇ ਵਕਫੇ ’ਚ ਇਹ ਦੂਜਾ ਟਰੱਕ ਭਿਜਵਾਇਆ ਹੈ।

ਮੂਲ ਤੌਰ ’ਤੇ ਕਪੂਰਥਲਾ ਦੇ ਰਹਿਣ ਵਾਲੇ ਸੁਦੇਸ਼ ਗੁਪਤਾ ਦੇ ਪ੍ਰਤੀਨਿਧੀ ਜਦੋਂ ਪਹਿਲਾ ਟਰੱਕ ਵੰਡ ਕੇ ਆਏ ਤਾਂ ਉਨ੍ਹਾਂ ਸ਼੍ਰੀ ਗੁਪਤਾ ਨੂੰ ਉੱਥੋਂ ਦੇ ਅਸਲ ਹਾਲਾਤ ਦੱਸੇ, ਜਿਸ ਨਾਲ ਉਨ੍ਹਾਂ ਦਾ ਮਨ ਪੀੜਾ ਨਾਲ ਭਰ ਗਿਆ ਅਤੇ ਉਨ੍ਹਾਂ ਤੁਰੰਤ ਦੂਜਾ ਟਰੱਕ ਦੇਣ ਦਾ ਐਲਾਨ ਕਰ ਦਿੱਤਾ। ਸਮਾਗਮ ਦੀ ਪ੍ਰਧਾਨਗੀ ਸਾਬਕਾ ਵਿਧਾਇਕ ਬਲਦੇਵ ਰਾਜ ਸ਼ਰਮਾ ਨੇ ਕੀਤੀ। ਸੁਦੇਸ਼ ਗੁਪਤਾ ਦੇ ਪ੍ਰਤੀਨਿਧੀ ਸਮਾਜ ਸੇਵਕ ਰਮੇਸ਼ ਮਹਿਰਾ, ਇਕਬਾਲ ਸਿੰਘ ਅਰਨੇਜਾ, ਡਿੰਪਲ ਸੂਰੀ ਤੇ ਵਰਿੰਦਰ ਸ਼ਰਮਾ ਯੋਗੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਬਲਦੇਵ ਸ਼ਰਮਾ, ਰਮੇਸ਼ ਮਹਿਰਾ, ਜਯੋਤੀ ਪ੍ਰਕਾਸ਼ ਸ਼ਰਮਾ, ਸੀਮਾ ਰਾਣੀ, ਜਯੋਤੀ ਬਾਲਾ, ਇਕਬਾਲ ਸਿੰਘ ਅਰਨੇਜਾ, ਡਿੰਪਲ ਸੂਰੀ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਹਾਜ਼ਰ ਸਨ। 

shivani attri

This news is Content Editor shivani attri