ਸੁਚੇਤਗੜ੍ਹ ਬਾਰਡਰ ’ਤੇ ਵੰਡੀ ਗਈ 656ਵੇਂ ਟਰੱਕ ਦੀ ਰਾਹਤ ਸਮੱਗਰੀ

04/07/2022 6:23:23 PM

ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਪਾਕਿਸਤਾਨ ਦੀ ਗੋਲੀਬਾਰੀ ਤੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ‘ਪੰਜਾਬ ਕੇਸਰੀ’ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸੇ ਸਿਲਸਿਲੇ ’ਚ ਬੀਤੇ ਦਿਨੀਂ 656ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਸੁਚੇਤਗੜ੍ਹ ਬਾਰਡਰ ਦੇ ਸਰਹੱਦੀ ਪਿੰਡਾਂ ਦੇ ਲੋੜਵੰਦ ਲੋਕਾਂ ਨੂੰ ਬੀ. ਐੱਸ. ਐੱਫ. ਵੱਲੋਂ ਆਯੋਜਿਤ ਸਮਾਗਮ ਵਿਚ ਭੇਟ ਕੀਤੀ ਗਈ, ਜੋਕਿ ਲੁਧਿਆਣਾ ਦੇ ਗਿਆਨ ਸਥਲ ਮੰਦਿਰ ਸਭਾ ਵੱਲੋਂ ਭਿਜਵਾਈ ਗਈ ਸੀ। ਟਰੱਕ ਵਿਚ 350 ਪਰਿਵਾਰਾਂ ਲਈ 700 ਸਵੈਟਰ ਸਨ।

ਬੀ. ਐੱਸ. ਐੱਫ. ਦੇ ਕਮਾਂਡੈਂਟ ਅਜੇ ਸੂਰੀਆਵੰਸ਼ੀ ਨੇ ਕਿਹਾ ਕਿ ਕਸ਼ਮੀਰ ਵਿਚ ਹਾਲਾਤ ਪਹਿਲਾਂ ਨਾਲੋਂ ਬਿਹਤਰ ਜ਼ਰੂਰ ਹਨ ਪਰ ਅਜੇ ਵੀ ਸਹਾਇਤਾ ਦੀ ਬਹੁਤ ਲੋੜ ਹੈ। ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ ਨੇ ਕਿਹਾ ਕਿ ਸਿਰਫ ਪੰਜਾਬ ਕੇਸਰੀ ਪੱਤਰ ਸਮੂਹ ਬੁਰੇ ਸਮੇਂ ’ਚ ਸਰਹੱਦੀ ਲੋਕਾਂ ਦੀ ਲੰਬੇ ਸਮੇਂ ਤੋਂ ਸਹਾਇਤਾ ਕਰ ਰਿਹਾ ਹੈ। ਰਿਚਾ ਜੈਨ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਜਿਨ੍ਹਾਂ ਨੇ ਪ੍ਰੇਸ਼ਾਨ ਕੀਤਾ ਹੋਇਆ ਹੈ, ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਦਾ ਮੰਨਣਾ ਹੈ ਕਿ ਦਾਨ ਹਮੇਸ਼ਾ ਲੋੜਵੰਦ ਨੂੰ ਦਿੱਤਾ ਜਾਣਾ ਚਾਹੀਦਾ ਹੈ, ਇਸ ਲਈ ਅਸੀਂ ਵਾਰ-ਵਾਰ ਜੰਮੂ-ਕਸ਼ਮੀਰ ਦੇ ਲੋੜਵੰਦਾਂ ਕੋਲ ਆ ਰਹੇ ਹਾਂ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਮੋਗਾ ਵਿਖੇ ਚਿੱਟੇ ਦੀ ਓਵਰਡੋਜ਼ ਕਾਰਨ ਸਾਬਕਾ ਪੁਲਸ ਮੁਲਾਜ਼ਮ ਦੀ ਮੌਤ

ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਹੋਏ ਕਮਾਂਡੈਂਟ ਅਜੇ ਸੂਰੀਆਵੰਸ਼ੀ, ਰਾਕੇਸ਼ ਜੈਨ, ਜਤਿੰਦਰ ਜੈਨ, ਸੁਭਾਸ਼ ਜੈਨ, ਰਵਿੰਦਰ ਜੈਨ, ਪ੍ਰਮੋਦ ਜੈਨ, ਨੀਲਮ ਜੈਨ, ਰਿਚਾ ਜੈਨ, ਵਿਨੋਦ ਦੇਵੀ ਸੁਰਾਣਾ, ਰਮਾ ਜੈਨ, ਸਰਪੰਚ ਓਂਕਾਰ ਸਿੰਘ, ਸਰਪੰਚ ਰੇਖਾ ਸ਼ਰਮਾ, ਗੌਤਮ ਸ਼ਰਮਾ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਅਤੇ ਹੋਰ ਹਾਜ਼ਰ ਸਨ। 

ਇਹ ਵੀ ਪੜ੍ਹੋ: ਭਗਵੰਤ ਮਾਨ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਐਤਵਾਰ ਨੂੰ ਵੀ ਸਾਂਝ ਕੇਂਦਰਾਂ ਤੇ ਸੇਵਾ ਕੇਂਦਰਾਂ 'ਚ ਹੋਵੇਗਾ ਕੰਮ

shivani attri

This news is Content Editor shivani attri