ਪੁੱਤ ਦੇ ਸ਼ਹੀਦ ਹੋਣ ਦੀ ਖਬਰ ਸੁਣ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ

12/18/2019 3:14:54 PM

ਹੁਸ਼ਿਆਰਪੁਰ (ਅਮਰੀਕ)— ਰਾਜੌਰੀ 'ਚ ਸੋਮਵਾਰ ਨੂੰ ਪਾਕਿ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਮੂੰਹ ਤੋੜ ਜਵਾਬ ਦਿੰਦੇ ਹੋਏ ਹੁਸ਼ਿਆਰਪੁਰ ਦਾ ਜਵਾਨ ਸੁਖਵਿੰਦਰ ਸਿੰਘ ਸ਼ਹੀਦ ਹੋ ਗਿਆ ਸੀ। ਸੁਖਵਿੰਦਰ ਦੀ ਲਾਸ਼ ਅੱਜ ਹੁਸ਼ਿਆਰਪੁਰ ਦੇ ਤਲਵਾੜਾ ਅਧੀਨ ਪੈਂਦੇ ਪਿੰਡ ਫਤਿਹਪੁਰ 'ਚ ਪਹੁੰਚੇਗੀ, ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।

ਦੱਸਣਯੋਗ ਹੈ ਕਿ 2005 'ਚ ਪਿੰਡ ਦਾ ਹੀ 20 ਸਾਲਾ ਨੌਜਵਾਨ ਰਾਕੇਸ਼ ਕੁਮਾਰ ਵੀ ਸ਼ਹੀਦ ਹੋਇਆ ਸੀ। ਲੋਕਾਂ ਦਾ ਕਹਿਣਾ ਹੈ ਕਿ ਸੁਖਵਿੰਦਰ ਦੇ ਜਾਣ ਦਾ ਉਨ੍ਹਾਂ ਨੂੰ ਜਿੱਥੇ ਦੁੱਖ ਹੈ, ਉਥੇ ਹੀ ਉਨ੍ਹਾਂ ਨੂੰ ਉਸ ਦੀ ਸ਼ਹੀਦੀ 'ਤੇ ਵੀ ਮਾਣ ਹੈ।

ਸੁਖਵਿੰਦਰ ਦੇ ਭਰਾ ਗੁਰਪਾਲ ਸਿੰਘ ਨੇ ਦੱਸਿਆ ਕਿ 21 ਸਾਲਾ ਸੁਖਵਿੰਦਰ ਭਾਰਤੀ ਫੌਜ 'ਚ 2017 ਨੂੰ ਭਰਤੀ ਹੋਇਆ ਸੀ। 21 ਨਵੰਬਰ ਨੂੰ ਉਹ ਆਪਣੇ ਕਰੀਬੀ ਰਿਸ਼ਤੇਦਾਰ 'ਚ ਵਿਆਹ ਸਮਾਗਮ 'ਚ ਹਿੱਸਾ ਲੈਣ ਲਈ ਆਇਆ ਸੀ ਅਤੇ 15 ਦਿਨ ਦਿਨਾਂ ਦੀ ਛੁੱਟੀ ਕੱਟਣ ਤੋਂ ਬਾਅਦ ਉਹ 22 ਨਵੰਬਰ ਨੂੰ ਡਿਊਟੀ 'ਤੇ ਵਾਪਸ ਚਲਾ ਗਿਆ ਸੀ। ਸ਼ਹੀਦ ਸੁਖਵਿੰਦਰ ਦੇ ਪਿਤਾ ਅਭਿਨੇਸ਼ ਕੁਮਾਰ ਪੰਜਾਬ ਸੂਬਾ ਬਿਜਲੀ ਬੋਰਡ 'ਚ ਤਾਇਨਾਤ ਸਨ। ਉਨ੍ਹਾਂ ਦੇ ਪਿਤਾ ਦੀ ਮੌਤ 2007 'ਚ ਹੋਈ ਸੀ। ਗੁਰਪਾਲ ਨੇ ਦੁਖ ਜ਼ਾਹਰ ਕਰਦੇ ਹੋਏ ਕਿਹਾ ਕਿ ਦੇਸ਼ ਲਈ ਭਰਾ ਵੱਲੋਂ ਦਿੱਤੀ ਕੁਰਬਾਨੀ 'ਤੇ ਉਨ੍ਹਾਂ ਨੂੰ ਬੇਹੱਦ ਮਾਣ ਹੈ।

ਬਲਾਕ ਕਮੇਟੀ ਦੀ ਮੈਂਬਰ ਨੀਲਮ ਕੁਮਾਰੀ ਨੇ ਦੱਸਿਆ ਕਿ ਸੁਖਵਿੰਦਰ ਦੇ ਜਾਣ ਦਾ ਜਿੱਥੇ ਸਾਰਿਆਂ ਨੂੰ ਦੁਖ ਹੈ, ਉਥੇ ਹੀ ਉਸ ਦੀ ਸ਼ਹੀਦੀ 'ਤੇ ਵੀ ਮਾਣ ਹੈ। ਉਨ੍ਹਾਂ ਦੱਸਿਆ ਕਿ ਮਾਂ ਸੰਤੋਸ਼ ਕੁਮਾਰੀ ਨੇ ਬਹੁਤ ਹੀ ਮੁਸ਼ਕਿਲ ਨਾਲ ਦੋਵੇਂ ਭਰਾਵਾਂ ਦਾ ਪਾਲਣ-ਪੋਸ਼ਣ ਕੀਤਾ। ਜਦੋਂ ਸੁਖਵਿੰਦਰ 5 ਸਾਲ ਦਾ ਸੀ ਤਾਂ ਪਿਤਾ ਦੀ ਮੌਤ ਹੋ ਗਈ ਸੀ। ਇਕੱਲਾ ਸੁਖਵਿੰਦਰ ਹੀ ਘਰ 'ਚ ਕਮਾਉਣ ਵਾਲਾ ਸੀ।

shivani attri

This news is Content Editor shivani attri