ਤਸਵੀਰਾਂ 'ਚ ਦੇਖੋ ਜਾਮਾ ਮਸਜਿਦ 'ਚ ਈਦ-ਉਲ-ਫਿਤਰ ਦਾ ਉਤਸ਼ਾਹ, ਸਾਬਕਾ ਮੁੱਖ ਮੰਤਰੀ ਨੇ ਵੀ ਦਿੱਤੀਆਂ ਮੁਬਾਰਕਾਂ

06/26/2017 2:27:56 PM

ਮੁਕਤਸਰ (ਤਰਸੇਮ ਢੁੱਡੀ) — ਇਥੇ ਦੇ ਜਾਮਾ ਮਸਜਿਦ 'ਚ ਸਮੋਵਾਰ ਮੁਸਲਿਮ ਭਾਈਚਾਰੇ ਵਲੋਂ ਈਦ ਦਾ ਪਾਕਿ ਪਵਿੱਤਰ ਤਿਉਹਾਰ ਮਨਾਇਆ ਗਿਆ। ਇਸ ਮਸਜਿਦ 'ਚ 3000 ਹਜ਼ਾਰ ਦੇ ਕਰੀਬ ਨਮਾਜ਼ੀਆਂ ਵਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ।

ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਤੇ ਸਾਰਿਆਂ ਨੂੰ ਮਿਲਜੁਲ ਕੇ ਰਹਿਣ ਦਾ ਸੰਦੇਸ਼ ਦਿੱਤਾ।

ਇਸ ਮੌਕੇ ਕਈ ਹੋਰ ਸਿਆਸੀ ਆਗੂਆਂ ਵੀ ਜਾਮਾ ਮਸਜਿਦ 'ਚ ਪਹੁੰਚੇ ਤੇ ਸਾਰਿਆਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਤੇ ਹਿੰਦੂ-ਮੁਸਲਿਮ ਤੇ ਸਿੱਖਾਂ ਦੀ ਏਕਤਾ ਦਾ ਸੁਨੇਹਾ ਦਿੱਤਾ। ਨਾਲ ਹੀ ਇਥੇ ਸਿੱਖ ਜਥੇਬੰਦੀ ਸਿੱਖ ਵਿਰਸਾ ਕੌਂਸਲ ਵਲੋਂ ਮੁਸਲਿਮ ਭਰਾਵਾਂ ਨੂੰ ਬੂਟੇ ਵੀ ਵੰਡੇ ਗਏ।