20 ਕਰੋੜ ਰੁਪਏ ਦੀ ਲਾਗਤ ਨਾਲ ਦਿੱਤਾ ਜਲਿਆਂਵਾਲਾ ਬਾਗ ਨੂੰ ਨਵਾਂ ਰੂਪ : ਸ਼ਵੇਤ ਮਲਿਕ

08/29/2021 2:14:33 AM

ਅੰਮ੍ਰਿਤਸਰ(ਕਮਲ)- ਅੱਜ ਵਰਚੁਅਲ ਸਮਾਰੋਹ ’ਚ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਮੈਂ ਇਸ ਸ਼ੁਭ ਮੌਕੇ ’ਤੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦਾ ਹਾਂ ਜੋ ਸਾਡੇ ਪ੍ਰੇਰਨਾਸਰੋਤ ਹਨ। ਨਰਿੰਦਰ ਮੋਦੀ ਅੱਜ ਪ੍ਰਾਈਮ ਲੈਂਡ ਆਫ਼ ਸੈਕਰੀਫਾਇਸ, ਸ਼ਹੀਦਾਂ ਦੀ ਤਪੋਭੂਮੀ ਜਲਿਆਂਵਾਲਾ ਬਾਗ ਜੋ ਅੰਮ੍ਰਿਤਸਰ ’ਚ ਹੈ, ਦਾ ਸੁੰਦਰੀਕਰਨ ਅਤੇ ਨਵੀਨੀਕਰਨ ਕਰਵਾ ਕੇ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕਰ ਰਹੇ ਹਨ।

ਇਹ ਵੀ ਪੜ੍ਹੋ- ਆਖ਼ਿਰਕਾਰ ਕੈਪਟਨ ਸਰਕਾਰ ਨੂੰ ਮੰਨਣਾ ਹੀ ਪਿਆ ਕਿ ਬਿਜਲੀ ਸਮਝੌਤੇ ਮਾਰੂ ਹਨ : ਅਰੋੜਾ

ਆਜ਼ਾਦੀ ਦੇ 75 ਸਾਲਾਂ ਵਿਚ ਇਹ ਮੌਕਾ ਇਕ ਅੰਮ੍ਰਿਤ ਵਾਂਗ ਮੌਜੂਦਾ ਪੀੜ੍ਹੀ ਨੂੰ ਹਾਸਲ ਹੋਵੇਗਾ। ਇਕ ਅਜਿਹਾ ਅੰਮ੍ਰਿਤ ਜੋ ਸਾਨੂੰ ਹਰੇਕ ਪਲ ਦੇਸ਼ ਲਈ ਜੀਣਾ, ਦੇਸ਼ ਲਈ ਕੁਝ ਕਰਨ ਲਈ ਪ੍ਰੇਰਿਤ ਕਰੇਗਾ। ਅੱਜ ਕਰੀਬ ਡੇਢ ਸਾਲ ਬਾਅਦ ਇਹ ਬਾਗ ਆਪਣਾ ਨਵਾਂ ਰੂਪ ’ਚ ਬਣਕੇ ਖੜ੍ਹਾ ਹੋਇਆ ਹੈ, ਕਰੀਬ 20 ਕਰੋੜ ਦੀ ਲਾਗਤ ਨਾਲ ਅੱਜ ਇਸ ਪਵਿੱਤਰ ਥਾਂ ਨੂੰ ਬਿਲਕੁਲ ਨਵੀਂ ਦਿਖ ਦੇ ਦਿੱਤੀ ਗਈ ਹੈ। ਸ਼ਹੀਦੀ ਖੂਹ ਨੂੰ ਪੂਰੀ ਤਰ੍ਹਾਂ ਰੇਨੋਵੇਟ ਕੀਤਾ ਗਿਆ ਹੈ। ਨਵੀਆਂ ਗੈਲਰੀਆਂ, ਗੋਲੀਆਂ ਦੇ ਨਿਸ਼ਾਨ ਵਾਲੀ ਕੰਧ ਨੂੰ ਵੀ ਤਿਆਰ ਕੀਤਾ ਗਿਆ ਹੈ। ਲਾਈਟ ਐਂਡ ਸਾਊਂਡ ਦੇ ਨਾਲ ਇਕ ਡਿਜ਼ੀਟਲ ਡਾਕੂਮੈਂਟਰੀ ਤਿਆਰ ਕੀਤੀ ਗਈ ਤਾਂ ਕਿ ਲੋਕਾਂ ਨੂੰ ਜਲਿਆਂਵਾਲਾ ਬਾਗ ਬਾਰੇ ਪੂਰੀ ਜਾਣਕਾਰੀ ਮਿਲ ਸਕੇ। ਇੱਥੇ 80 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

Bharat Thapa

This news is Content Editor Bharat Thapa