ਸਾਕਾ ਜਲ੍ਹਿਆਂਵਾਲਾ ਬਾਗ: ਦੋ ਔਰਤਾਂ ਨੇ ਬ੍ਰਿਟਿਸ਼ ਸਰਕਾਰ ਦਾ ਮੁਆਵਜ਼ਾ ਲੈਣ ਤੋਂ ਕੀਤਾ ਸੀ ਇਨਕਾਰ, ਜਾਣੋ ਕਿਉਂ

04/13/2022 5:23:57 PM

ਅੰਮ੍ਰਿਤਸਰ - 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਵਿਖੇ ਭਾਰੀ ਗੋਲੀਬਾਰੀ ਦੌਰਾਨ ਸੈਂਕੜੇ ਭਾਰਤੀ ਸ਼ਹੀਦ ਹੋ ਗਏ ਸਨ। ਜਲ੍ਹਿਆਂਵਾਲਾ ਬਾਗ ਦੇ ਸਾਕੇ ’ਚ ਸ਼ਹੀਦ ਹੋਏ ਭਾਰਤੀਆਂ ਦੀਆਂ ਜਾਨਾਂ ਦੀ ਕੀਮਤ ਬਰਤਾਵਨੀ ਸਰਕਾਰ ਨੇ ਬਤੌਰ 13,840 ਰੁਪਏ ਮੁਆਵਜ਼ੇ ਵਜੋਂ ਲਗਾਈ ਸੀ। ਇਸ ਨੂੰ ਸ਼ਹੀਦਾਂ ਦਾ ਅਪਮਾਨ ਕਰਾਰ ਦਿੰਦਿਆਂ ਦੋ ਭਾਰਤੀ ਜਨਾਨੀਆਂ ਨੇ ਮੁਆਵਜ਼ਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਉਕਤ ਜਨਾਨੀਆਂ ’ਚੋਂ ਇੱਕ ਅੰਗਰੇਜ਼ ਜਨਾਨੀ ਵੀ ਸੀ, ਜਿਸ ਨੇ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ -ਵੱਡੀ ਖ਼ਬਰ: ਸੰਯੁਕਤ ਸਮਾਜ ਮੋਰਚੇ ’ਚ ਸ਼ਾਮਲ 16 ਕਿਸਾਨ ਜਥੇਬੰਦੀਆਂ ਵਲੋਂ ਵੱਖ ਹੋਣ ਦਾ ਐਲਾਨ

ਇਕ ਇਤਿਹਾਸਕਾਰ ਅਨੁਸਾਰ ਭਾਵੇਂ ਅੰਗਰੇਜ਼ ਸਰਕਾਰ ਨੇ ਇਨ੍ਹਾਂ ਦੋਵਾਂ ਜਨਾਨੀਆਂ ਨੂੰ ਵੱਖਰੇ ਤੌਰ 'ਤੇ 25-25 ਹਜ਼ਾਰ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਦਾ ਕਹਿਣਾ ਇਹ ਸੀ ਕਿ ਉਹ ਸ਼ਹੀਦਾਂ ਦੇ ਖੂਨ ਦੀ ਕੀਮਤ ਨਹੀਂ ਲੈਣਗੀਆਂ, ਕਿਉਂਕਿ ਇਹ ਸ਼ਹਾਦਤ ਦਾ ਅਪਮਾਨ ਹੈ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਜਾਇਦਾਦ ਦੀ ਖ਼ਾਤਰ ਪਿਓ ਨੇ ਆਪਣੀ ਕੁੜੀ, ਜਵਾਈ ਤੇ 6 ਮਹੀਨੇ ਦੀ ਦੋਹਤੀ ਦਾ ਕੀਤਾ ਕਤਲ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੌਰਾਨ ਹੋਈ ਗੋਲੀਬਾਰੀ ’ਚ ਸ਼ਹੀਦ ਹੋਏ ਜਵਾਨਾਂ ਦਾ ਸਹੀ ਅੰਕੜਾ ਅਜੇ ਤੱਕ ਨਹੀਂ ਮਿਲ ਸਕਿਆ। ਇਸ ਸਬੰਧ ’ਚ ਕਈ 379 ਦੱਸਦੇ ਹਨ, ਕਈ 501 ਅਤੇ ਕੁਈ 1,000 ਦੇ ਆਸ-ਪਾਸ ਸ਼ਹੀਦਾਂ ਦੀ ਗਿਣਤੀ ਦੱਸ ਰਹੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਥਾਪਿਤ ਜਲ੍ਹਿਆਂਵਾਲਾ ਬਾਗ ਚੇਅਰ ਦੇ ਜ਼ਰੀਏ ਚੱਲ ਰਹੀ ਖੋਜ ਵਿੱਚ ਹੁਣ ਤੱਕ 379 ਵਿਅਕਤੀਆਂ ਦੀ ਮੁਕੰਮਲ ਜਾਣਕਾਰੀ ਮਿਲ ਸਕੀ ਹੈ। ਸੂਤਰਾਂ ਅਨੁਸਾਰ 1921 ਵਿੱਚ ਸ਼ਹੀਦਾਂ ਨੂੰ 13,840 ਰੁਪਏ ਮਿਲੇ ਸਨ। ਦੂਜੇ ਪਾਸੇ ਜਨਰਲ ਡਾਇਰ ਨੂੰ ਇਸ ਗੋਲੀਕਾਂਡ ਦੇ ਕਾਰਨ ਸਰਕਾਰ ਵੱਲੋਂ ਉਸ ਖ਼ਿਲਾਫ਼ ਕੀਤੀ ਗਈ ਕਾਰਵਾਈ ਦੇ ਮੱਦੇਨਜ਼ਰ ਬ੍ਰਿਟੇਨ ਸੰਸਥਾਵਾਂ ਨੇ ਉਸ ਨੂੰ 23,250 ਰੁਪਏ ਰਾਹਤ ਵਜੋਂ ਭੇਟ ਕੀਤੇ ਸਨ।

ਪੜ੍ਹੋ ਇਹ ਵੀ ਖ਼ਬਰ - ਗੜ੍ਹਦੀਵਾਲਾ: ਡੈਮ ’ਚ ਨਹਾਉਣ ਗਏ 4 ਨੌਜਵਾਨਾਂ ’ਚੋਂ 1 ਡੁੱਬਿਆ, ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ


rajwinder kaur

Content Editor

Related News