ਜਲੰਧਰ ’ਚ ਚਿੱਟੇ ਦਿਨ ਛਾਇਆ ਹਨ੍ਹੇਰਾ, ਖੁਸ਼ ਗਵਾਰ ਹੋਇਆ ਮੌਸਮ, ਪਈ ਬਾਰਿਸ਼ ਨੇ ਦਿਵਾਈ ਗਰਮੀ ਤੋਂ ਰਾਹਤ

05/12/2021 1:36:19 PM

ਜਲੰਧਰ — ਪੰਜਾਬ ਵਿਚ ਬੀਤੇ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਦੌਰਾਨ ਅੱਜ ਉਸ ਸਮੇਂ ਪੰਜਾਬ ਵਾਸੀਆਂ ਨੂੰ ਕੁਝ ਰਾਹਤ ਮਿਲੀ ਜਦੋਂ ਮੌਸਮ ਨੇ ਆਪਣਾ ਅਚਾਨਕ ਮਿਜਾਜ਼ ਬਦਲ ਲਿਆ। ਇਸ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹਲਕੀ ਅਤੇ ਭਾਰੀ ਬਾਰਿਸ਼ ਪਈ।

ਜਲੰਧਰ ’ਚ ਚਿੱਟੇ ਦਿਨ ਹੀ ਹਨੇ੍ਹਰਾ ਛਾਇਆ ਰਿਹਾ ਅਤੇ ਹਲਕੀ ਪਈ ਬਾਰਿਸ਼ ਨੇ ਜਲੰਧਰ ਵਾਸੀਆਂ ਤੋਂ ਗਰਮੀ ਤੋਂ ਕੁਝ ਰਾਹਤ ਦਿਵਾਈ। ਇਥੇ ਹੀ ਇਹ ਵੀ ਦੱਸ ਦੇਈਏ ਕਿ ਜਿੱਥੇ ਬਾਰਿਸ਼ ਪੈਣ ਨਾਲ ਜਲੰਧਰ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ, ਉਥੇ ਹੀ ਬਾਰਿਸ਼ ਨੇ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ੍ਹ ਵੀ ਖੋਲ੍ਹ ਕੇ ਰੱਖ ਦਿੱਤੀ ਹੈ। ਸੜਕਾਂ ’ਤੇ ਪਾਣੀ ਇਕੱਠਾ ਹੋਣ ਕਰਕੇ ਆਉਣ-ਜਾਣ ਵਾਲਿਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। 

ਇਹ ਵੀ ਪੜ੍ਹੋ: ਜਲੰਧਰ: ਲਾਕਡਾਊਨ ਦੌਰਾਨ ਬੱਸਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਪੰਜਾਬ ਰੋਡਵੇਜ਼ ਨੇ ਦਿੱਤੀ ਵੱਡੀ ਸਹੂਲਤ

ਇਥੇ ਦੱਸਣਯੋਗ ਹੈ ਕਿ ਪੱਛਮੀ ਚੱਕਰਵਾਤ ਦੇ ਸਰਗਰਮ ਹੋਣ ਨਾਲ ਮੌਸਮ ਮਹਿਕਮੇ ਨੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿਚ 12 ਅਤੇ 13 ਮਈ ਨੂੰ ਗੜੇਮਾਰੀ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਮੌਸਮ ਦੇ ਬਦਲਦੇ ਮਿਜਾਜ਼ ਸਬੰਧੀ ਜਾਰੀ ਕੀਤੇ ਵਿਸ਼ੇਸ਼ ਬੁਲੇਟਿਨ ਵਿਚ ਮੌਸਮ ਮਹਿਕਮਾ ਚੰਡੀਗੜ੍ਹ ਦੇ ਮਾਹਿਰਾਂ ਨੇ ਦੱਸਿਆ ਕਿ 12 ਮਈ ਤੋਂ ਲੈ ਕੇ 15 ਮਈ ਤੱਕ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿਚ 30 ਤੋਂ 40 ਕਿਲੋਮੀਟਰ, ਕੁਝ ਹਿੱਸਿਆਂ ਵਿਚ 35 ਤੋਂ 45 ਕਿਲੋਮੀਟਰ ਅਤੇ ਕੁਝ ਇਲਾਕਿਆਂ ਵਿਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਦੇ ਚੱਲਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਬੰਦ ਪਏ ਆਕਸੀਜਨ ਪਲਾਂਟਾਂ ਨੂੰ ਸੰਜੀਵਨੀ ਦੇਣ ਲਈ ਫ਼ੌਜ ਨੇ ਸੰਭਾਲੀ ਕਮਾਨ, ਜਲਦ ਹੋਣਗੇ ਚਾਲੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri