PVR ਤੇ ਹੋਰ ਮਾਲਾਂ 'ਚ ਹੋ ਰਹੀ ਲੁੱਟ ਨੂੰ ਲੈ ਕੇ ਪੰਜਾਬ ਸਰਕਾਰ ਬਣਾਏਗੀ ਸਖਤ ਨਿਯਮ

08/06/2019 10:04:19 AM

ਜਲੰਧਰ(ਚੋਪੜਾ) : ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸੈਂਟਰਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਨੇ ਪੀ. ਵੀ. ਆਰ. ਅਤੇ ਹੋਰ ਮਾਲਾਂ ਵਿਚ ਮਨਮਰਜ਼ੀ ਦੇ ਰੇਟਾਂ 'ਤੇ ਵਿਕ ਰਹੀਆਂ ਕੋਲਡ ਡਰਿੰਕਾਂ, ਪੌਪਕੋਰਨ ਅਤੇ ਪਾਰਕਿੰਗ ਦੀ ਆੜ ਵਿਚ ਜਨਤਾ ਨਾਲ ਕੀਤੀ ਜਾ ਰਹੀ ਲੁੱਟ ਦਾ ਮਾਮਲਾ ਉਠਾਇਆ। ਵਿਧਾਇਕ ਬੇਰੀ ਨੇ ਵਿਧਾਨ ਸਭਾ ਵਿਚ ਸਵਾਲ ਕਰਦਿਆਂ ਕਿਹਾ ਕਿ ਪੀ. ਵੀ. ਆਰ. ਮਾਲਜ਼ ਵਿਚ ਪੌਪਕੋਰਨ 200 ਰੁਪਏ ਅਤੇ ਕੋਲਡ ਡਰਿੰਕ 100 ਤੋਂ ਲੈ ਕੇ 150 ਰੁਪਏ ਤਕ ਵੇਚੀ ਜਾ ਰਹੀ ਹੈ। ਇਥੋਂ ਤਕ ਕਿ ਪਾਰਕਿੰਗ ਲਈ ਵੀ 100 ਤੋਂ ਲੈ ਕੇ 200 ਰੁਪਏ ਤੱਕ ਵਸੂਲੇ ਜਾਂਦੇ ਹਨ, ਜਦੋਂਕਿ ਮਾਰਕੀਟ ਵਿਚ ਇਨ੍ਹਾਂ ਚੀਜ਼ਾਂ ਦੀ ਕੀਮਤ 20 ਤੋਂ ਲੈ ਕੇ ਵੱਧ ਤੋਂ ਵੱਧ 30 ਰੁਪਏ ਤਕ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਜਨਤਾ ਨਾਲ ਕੀਤੀ ਜਾ ਰਹੀ ਲੁੱਟ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਮਹਾਰਾਸ਼ਟਰ ਸਰਕਾਰ ਨੇ ਵੀ ਇਸ ਸਬੰਧੀ ਕਾਨੂੰਨ ਬਣਾਇਆ ਹੈ ਤਾਂ ਜੋ ਪੀ. ਵੀ. ਆਰ. ਤੇ ਮਾਲਜ਼ ਵਿਚ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਨਿਰਧਾਰਤ ਕੀਤੀਆਂ ਜਾ ਸਕਣ। ਵਿਧਾਇਕ ਬੇਰੀ ਨੇ ਕਿਹਾ ਕਿ ਮੰਤਰੀ ਆਸ਼ੂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਐਕਟ ਨੂੰ ਫਾਲੋ ਕਰ ਕੇ ਕੈਪਟਨ ਸਰਕਾਰ ਵੀ ਇਸ ਸਬੰਧ ਵਿਚ ਸਖਤ ਨਿਯਮ ਬਣਾਵੇਗੀ।

ਰਾਜਿੰਦਰ ਬੇਰੀ 2018 ਦੇ ਸੈਸ਼ਨ ਵਿਚ ਵੀ ਉਠਾ ਚੁੱਕੇ ਹਨ ਇਸ ਮੁੱਦੇ ਨੂੰ
ਵਿਧਾਇਕ ਬੇਰੀ ਨੇ 2018 ਵਿਚ ਹੋਏ ਵਿਧਾਨ ਸਭਾ ਸੈਸ਼ਨ ਵਿਚ ਵੀ ਪੌਪਕੋਰਨ ਤੇ ਕੋਲਡ ਡਰਿੰਕ ਦਾ ਮੁੱਦਾ ਉਠਾਇਆ ਸੀ। ਉਸ ਸਮੇਂ ਵੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਭਰੋਸਾ ਦਿਵਾਇਆ ਸੀ ਕਿ ਇਸ ਸਬੰਧ ਵਿਚ ਠੋਸ ਕਦਮ ਚੁੱਕਣਗੇ ਪਰ ਕਾਂਗਰਸ ਵਿਧਾਇਕ ਦੇ ਸਵਾਲ 'ਤੇ ਮਿਲੇ ਭਰੋਸੇ ਦੇ ਬਾਵਜੂਦ 8 ਮਹੀਨਿਆਂ ਵਿਚ ਵੀ ਸਰਕਾਰ ਨੇ ਇਸ ਸਬੰਧ ਵਿਚ ਇਕ ਕਦਮ ਵੀ ਅੱਗੇ ਨਹੀਂ ਵਧਾਇਆ, ਜਿਸ ਕਾਰਣ ਵਿਧਾਇਕ ਬੇਰੀ ਨੇ ਦੁਬਾਰਾ ਇਹ ਮਾਮਲਾ ਵਿਧਾਨ ਸਭਾ ਵਿਚ ਉਠਾਇਆ।

cherry

This news is Content Editor cherry