ਜਲੰਧਰ ਟਰੈਫਿਕ ਪੁਲਸ 'ਚ ਵੱਡਾ ਫੇਰਬਦਲ, 93 ਮੁਲਾਜ਼ਮਾਂ ਦੇ ਤਬਾਦਲੇ

10/19/2020 11:50:09 AM

ਜਲੰਧਰ (ਵਰੁਣ, ਜਸਪ੍ਰੀਤ)— ਜਲੰਧਰ ਟਰੈਫਿਕ ਪੁਲਸ 'ਚ ਸਭ ਤੋਂ ਵੱਡਾ ਫੇਰਬਦਲ ਹੋਇਆ ਹੈ। ਚੌਰਾਹਿਆਂ 'ਤੇ ਚਲਾਨ ਕੱਟਣ ਵਾਲੇ 90 ਫੀਸਦੀ ਚਿਹਰੇ ਨਵੇਂ ਹੋਣਗੇ। ਟਰੈਫਿਕ ਪੁਲਸ ਦੇ ਸਬ-ਇੰਸਪੈਕਟਰ ਤੋਂ ਲੈ ਕੇ ਕਾਂਸਟੇਬਲ ਰੈਂਕ ਦੇ 93 ਮੁਲਾਜ਼ਮਾਂ ਦਾ ਤਬਾਦਲਾ ਕੀਤਾ ਗਿਆ ਹੈ, ਜਦਕਿ ਉਨ੍ਹਾਂ ਦੀ ਥਾਂ 'ਤੇ ਹੁਣ ਨਵੇਂ ਪੁਲਸ ਮੁਲਾਜ਼ਮਾਂ ਨੂੰ ਥਾਣਿਆਂ 'ਚ ਡਿਊਟੀ ਸੌਂਪੀ ਜਾ ਰਹੀ ਹੈ। ਟਰੈਫਿਕ ਪੁਲਸ 'ਚ ਸ਼ਾਮਲ ਹੋਣ ਵਾਲੇ ਇਹ ਮੁਲਾਜ਼ਮ ਜਲੰਧਰ ਕਮਿਸ਼ਨਰੇਟ ਪੁਲਸ ਦੇ ਥਾਣਿਆਂ ਅਤੇ ਪੀ. ਸੀ. ਆਰ. ਦਸਤਿਆਂ 'ਚੋਂ ਹੀ ਲਏ ਗਏ ਹਨ ਅਤੇ ਜ਼ਿਆਦਾਤਰ ਮੁਲਾਜ਼ਮਾਂ ਨੇ ਟਰੈਫਿਕ ਥਾਣੇ ਪਹੁੰਚ ਕੇ ਆਪਣਾ ਚਾਰਜ ਵੀ ਸੰਭਾਲ ਲਿਆ ਹੈ।

ਬਾਕੀ ਦੇ ਬਚੇ ਮੁਲਾਜ਼ਮ ਅੱਜ ਯਾਨੀ ਸੋਮਵਾਰ ਜਾਂ ਫਿਰ ਮੰਗਲਵਾਰ ਤੱਕ ਆਪਣਾ ਚਾਰਜ ਸੰਭਾਲ ਲੈਣਗੇ। ਹਾਲ ਹੀ 'ਚ ਟਰੈਫਿਕ ਪੁਲਸ 'ਚ ਹੈੱਡ ਕਾਂਸਟੇਬਲ ਕਾਫ਼ੀ ਗਿਣਤੀ 'ਚ ਪ੍ਰਮੋਟ ਹੋ ਕੇ ਏ. ਐੱਸ. ਆਈ. ਬਣੇ ਸਨ, ਜਿਸ ਤੋਂ ਬਾਅਦ ਇਹ ਫੇਰਬਦਲ ਹੋਣਾ ਤੈਅ ਸੀ।ਦੱਸਿਆ ਜਾ ਰਿਹਾ ਹੈ ਕਿ ਇਸ ਫੇਰਬਦਲ ਲਈ ਡੀ. ਜੀ. ਪੀ. ਦੇ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਸੀ ਅਤੇ ਜਿਵੇਂ ਹੀ ਹੁਕਮ ਆਏ ਤਾਂ ਟਰੈਫਿਕ ਥਾਣੇ ਦੇ 93 ਮੁਲਾਜ਼ਮ ਵੱਖ-ਵੱਖ ਥਾਣਿਆਂ ਅਤੇ ਪੀ. ਸੀ. ਆਰ. ਦਸਤਿਆਂ 'ਚ ਟਰਾਂਸਫਰ ਕਰਨ ਦੀ ਲਿਸਟ ਬਣਾ ਲਈ ਗਈ। ਜਲਦਬਾਜ਼ੀ 'ਚ ਮੁਲਾਜ਼ਮਾਂ ਨੂੰ ਰਵਾਨਗੀ ਵੀ ਦੇ ਦਿੱਤੀ ਗਈ, ਜਦਕਿ ਖਾਲੀ ਹੋਈਆਂ ਮੁਲਾਜ਼ਮਾਂ ਦੀਆਂ ਪੋਸਟਾਂ 'ਤੇ ਤਾਇਨਾਤ ਹੋਣ ਵਾਲੇ ਮੁਲਾਜ਼ਮ ਵੀ ਪੀ. ਸੀ. ਆਰ. ਦਸਤਿਆਂ ਅਤੇ ਥਾਣਿਆਂ ਵਿਚੋਂ ਹੀ ਲਏ ਗਏ ਸਨ।

ਇਹ ਵੀ ਪੜ੍ਹੋ: ਪਰਿਵਾਰ ਕਰ ਰਿਹਾ ਸੀ ਅੰਤਿਮ ਸੰਸਕਾਰ ਦੀਆਂ ਰਸਮਾਂ, ਅਚਾਨਕ ਆਏ ਫੋਨ ਨੇ ਉਡਾ ਦਿੱਤੇ ਸਭ ਦੇ ਹੋਸ਼

ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਇਹ ਰੁਟੀਨ ਟਰਾਂਸਫਰ ਸੀ। ਉਨ੍ਹਾਂ ਕਿਹਾ ਕਿ ਜਲਦ ਸਾਰੇ ਮੁਲਾਜ਼ਮ ਆਪਣਾ ਚਾਰਜ ਸੰਭਾਲ ਲੈਣਗੇ ਅਤੇ ਫਿਰ ਉਹ ਫੀਲਡ 'ਚ ਉਤਰ ਜਾਣਗੇ। ਦੂਜੇ ਪਾਸੇ ਟਰਾਂਸਫਰ ਕੀਤੇ ਗਏ ਟਰੈਫਿਕ ਮੁਲਾਜ਼ਮਾਂ ਵਿਚ ਫੀਲਡ ਐਕਸਪਰਟ ਹੀ ਨਹੀਂ, ਸਗੋਂ ਇੰਟਰਨਲ ਸਟਾਫ ਅਤੇ ਮੁਨਸ਼ੀ ਵੀ ਸ਼ਾਮਲ ਹਨ। ਦੂਜੇ ਪਾਸੇ ਟਰੈਫਿਕ ਥਾਣਿਆਂ 'ਚ ਹੁਣ 6 ਇੰਸਪੈਕਟਰ ਅਤੇ ਕੁਝ ਹੋਮਗਾਰਡ ਦੇ ਮੁਲਾਜ਼ਮ ਹੀ ਪੁਰਾਣੇ ਬਚੇ ਹਨ। ਹਾਲਾਂਕਿ ਇੰਸਪੈਕਟਰਾਂ ਵਿਚ ਇਕ ਇੰਸਪੈਕਟਰ ਹੀ ਪੁਰਾਣੀ ਹੈ, ਜਦਕਿ ਬਾਕੀ ਹਾਲ ਹੀ 'ਚ ਟਰੈਫਿਕ ਥਾਣਿਆਂ 'ਚ ਸ਼ਾਮਲ ਕੀਤੇ ਗਏ ਸਨ।

ਇਹ ਵੀ ਪੜ੍ਹੋ: ਅਸਥੀਆਂ ਚੁਗਣ ਵੇਲੇ ਮਿਲੀ ਅਜਿਹੀ ਚੀਜ਼, ਜਿਸ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼

ਤਿਉਹਾਰਾਂ ਦੇ ਨਜ਼ਦੀਕ ਹੋਏ ਫੇਰਬਦਲ 'ਚ ਆ ਸਕਦੀਆਂ ਨੇ ਮੁਸ਼ਕਲਾਂ
ਤਿਉਹਾਰਾਂ ਦਾ ਸੀਜ਼ਨ ਆਉਣ ਤੋਂ ਕੁਝ ਸਮਾਂ ਪਹਿਲਾਂ ਹੋਏ ਵੱਡੇ ਫੇਰਬਦਲ ਕਾਰਨ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਬਣਾਈ ਰੱਖਣ 'ਚ ਟਰੈਫਿਕ ਪੁਲਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰਾਂਸਫਰ ਕੀਤੇ ਗਏ ਪੁਲਸ ਮੁਲਾਜ਼ਮ ਜ਼ਿਆਦਾਤਰ ਟਰੈਫਿਕ ਕੰਟਰੋਲ ਕਰਨ ਵਿਚ ਐਕਸਪਰਟ ਸਨ, ਜਿਨ੍ਹਾਂ ਨੂੰ ਟਰੈਫਿਕ ਕੰਟਰੋਲ ਕਰਨ 'ਚ ਕੋਈ ਮੁਸ਼ਕਲ ਨਹੀਂ ਆਉਂਦੀ ਸੀ ਪਰ ਪੀ. ਸੀ. ਆਰ. ਅਤੇ ਵੱਖ-ਵੱਖ ਥਾਣਿਆਂ 'ਚੋਂ ਟਰੈਫਿਕ 'ਚ ਆਏ ਮੁਲਾਜ਼ਮਾਂ ਨੂੰ ਅਜਿਹੀ ਪ੍ਰੇਸ਼ਾਨੀ ਨਾਲ ਜੂਝਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ: ਪਤੀ ਨੇ ਪ੍ਰੇਮੀ ਨਾਲ ਪਾਰਕ 'ਚ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

ਟਰੈਫਿਕ ਪੁਲਸ ਦੀ ਡਿਊਟੀ ਵੀ ਕਾਫ਼ੀ ਸਖਤ ਹੁੰਦੀ ਹੈ ਕਿਉਂਕਿ ਜ਼ਿਆਦਾਤਰ ਡਿਊਟੀ ਦੌਰਾਨ ਟਰੈਫਿਕ ਮੁਲਾਜ਼ਮਾਂ ਨੂੰ ਚੌਕਾਂ ਤੇ ਸੜਕਾਂ 'ਤੇ ਖੜ੍ਹਾ ਹੋਣਾ ਪੈਂਦਾ ਹੈ, ਜਦਕਿ ਥਾਣਿਆਂ ਵਿਚ ਬੈਠਣ ਦੀ ਵਿਵਸਥਾ ਵੀ ਸਹੀ ਤਰੀਕੇ ਨਾਲ ਹੁੰਦੀ ਹੈ ਅਤੇ ਪੀ. ਸੀ. ਆਰ. 'ਚ ਪੈਟਰੋਲਿੰਗ ਕਰਨ ਦੌਰਾਨ ਮੁਲਾਜ਼ਮਾਂ ਨੂੰ ਕੁਝ ਰਾਹਤ ਮਿਲ ਜਾਂਦੀ ਹੈ। ਇਹੀ ਹਾਲ ਟਰੈਫਿਕ ਪੁਲਸ ਥਾਣਿਆਂ ਅਤੇ ਪੀ. ਸੀ. ਆਰ. ਦਸਤਿਆਂ ਵਿਚ ਸ਼ਾਮਲ ਹੋਣ ਵਾਲੇ ਮੁਲਾਜ਼ਮਾਂ ਦਾ ਵੀ ਹੋਵੇਗਾ ਕਿਉਂਕਿ ਕਈ ਸਾਲਾਂ ਤੋਂ ਉਹ ਟਰੈਫਿਕ ਪੁਲਸ 'ਚ ਤਾਇਨਾਤ ਸਨ ਅਤੇ ਇਨਵੈਸਟੀਗੇਸ਼ਨ ਤੋਂ ਲੈ ਕੇ ਕ੍ਰਾਈਮ ਸੀਨ ਦਾ ਉਨ੍ਹਾਂ ਨੂੰ ਕੋਈ ਪੁਰਾਣਾ ਤਜਰਬਾ ਨਹੀਂ ਹੈ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਨੂੰ ਅਜਿਹੀ ਕੋਈ ਮੁਸ਼ਕਲ ਨਹੀਂ ਆਵੇਗੀ ਅਤੇ ਨਾ ਹੀ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਕੋਈ ਫਰਕ ਪਵੇਗਾ।

30 ਟਰੈਫਿਕ ਕਰਮਚਾਰੀ ਪੀ. ਸੀ. ਆਰ. ਅਤੇ 63 ਥਾਣਿਆਂ 'ਚ ਵੰਡੇ
ਟਰੈਫਿਕ ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ 30 ਟਰੈਫਿਕ ਕਰਮਚਾਰੀ ਟਰਾਂਸਫਰ ਕਰਕੇ ਪੀ. ਸੀ. ਆਰ. ਦਸਤਿਆਂ 'ਚ ਸ਼ਾਮਲ ਕੀਤੇ ਗਏ ਹਨ, ਜਦਕਿ 63 ਮੁਲਾਜ਼ਮਾਂ ਨੂੰ ਥਾਣਿਆਂ ਵਿਚ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 30 ਮੁਲਾਜ਼ਮ ਪੀ. ਸੀ. ਆਰ. ਦਸਤੇ ਅਤੇ 63 ਮੁਲਾਜ਼ਮ ਥਾਣਿਆਂ 'ਚੋਂ ਟਰਾਂਸਫਰ ਕਰਕੇ ਟਰੈਫਿਕ ਥਾਣਿਆਂ ਵਿਚ ਭੇਜੇ ਜਾ ਰਹੇ ਹਨ। ਐਤਵਾਰ ਨੂੰ ਕਾਫੀ ਹੱਦ ਤੱਕ ਟਰੈਫਿਕ ਪੁਲਸ ਵਿਚ ਮੁਲਾਜ਼ਮ ਨੇ ਚਾਰਜ ਸੰਭਾਲਣਾ ਸ਼ੁਰੂ ਕਰ ਦਿੱਤਾ ਸੀ। ਉਥੇ ਹੀ ਨਵੇਂ ਟਰੈਫਿਕ ਮੁਲਾਜ਼ਮਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਲੰਬੀ ਡਿਊਟੀ ਦੀ ਮੁਸ਼ਕਲ ਨਹੀਂ ਹੋਵੇਗੀ ਕਿਉਂਕਿ ਡਿਊਟੀ ਥਾਣਿਆਂ ਅਤੇ ਪੀ. ਸੀ. ਆਰ. ਮੁਲਾਜ਼ਮਾਂ ਦੀ ਹੀ ਹੁੰਦੀ ਹੈ।
ਇਹ ਵੀ ਪੜ੍ਹੋ: ਅਪਰਾਧੀ 'ਖਾਕੀ' ਤੋਂ ਬੇਖੌਫ, 11 ਦਿਨਾਂ 'ਚ 6 ਕਤਲਾਂ ਤੋਂ ਇਲਾਵਾ ਇਨ੍ਹਾਂ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ

shivani attri

This news is Content Editor shivani attri