ਜਲੰਧਰ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਜੋਤੀ ਦੇ ਖ਼ੁਲਾਸਿਆਂ ਤੋਂ ਪੁਲਸ ਵੀ ਹੈਰਾਨ, ਇੰਝ ਚੱਲਦੀ ਸੀ ਇਹ ਗੰਦੀ ਖੇਡ

05/22/2021 6:34:44 PM

ਜਲੰਧਰ (ਜ. ਬ.)– ਥਾਣਾ ਮਾਡਲ ਟਾਊਨ ਅਧੀਨ ਕਲਾਊਡ ਸਪਾ ਸੈਂਟਰ ਵਿਚ ਇਕ ਨਾਬਾਲਗ ਕੁੜੀ ਨਾਲ ਗੈਂਗਰੇਪ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ ਔਰਤ ਜੋਤੀ ਨੂੰ ਅਦਾਲਤ ਵਿਚ ਪੇਸ਼ ਕਰਕੇ 2 ਦਿਨਾ ਦਾ ਰਿਮਾਂਡ ਲਿਆ ਗਿਆ ਹੈ। ਹਾਲਾਂਕਿ ਪੁਲਸ ਵੱਲੋਂ ਅਦਾਲਤ ਕੋਲੋਂ ਉਸ ਦਾ 4 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ। ਜੋਤੀ ਕੋਲੋਂ ਪੁੱਛਗਿੱਛ ਦੌਰਾਨ ਕਈ ਤਰ੍ਹਾਂ ਦੇ ਖ਼ੁਲਾਸੇ ਹੋ ਰਹੇ ਹਨ। ਇਸ ਮਾਮਲੇ ਦੇ ਮਾਸਟਰਮਾਈਂਡ ਆਸ਼ੀਸ਼ ਨਾਲ ਜੋਤੀ ਦੀ ਪਾਰਟਨਰਸ਼ਿਪ ਤੋਂ ਲੈ ਕੇ ਕੁੜੀਆਂ ਦੀ ਸਪਲਾਈ ਤੱਕ ਨੂੰ ਲੈ ਕੇ ਪੁਲਸ ਹੱਥ ਕਾਫ਼ੀ ਕੁਝ ਲੱਗਾ ਹੈ। ਜਾਂਚ ਕਰ ਰਹੀ ਐੱਸ. ਆਈ. ਟੀ. ਇਸ ਸਬੰਧੀ ਜੋਤੀ ਕੋਲੋਂ ਕਰਾਸ ਸਵਾਲ ਪੁੱਛ ਰਹੀ ਹੈ ਤਾਂ ਕਿ ਉਸ ਕੋਲੋਂ ਸੱਚ ਉਗਲਵਾਇਆ ਜਾ ਸਕੇ।‘ਗੰਦੇ ਧੰਦੇ’ ਨਾਲ ਹੀ ਆਸ਼ੀਸ਼ ਅਤੇ ਹੋਰ ਮੁਲਜ਼ਮਾਂ ਦੇ ਤਾਰ ਡਰੱਗਜ਼ ਦੇ ਧੰਦੇ ਨਾਲ ਜੁੜੇ ਹੋਣ ਦੇ ਸੰਕੇਤ ਮਿਲ ਰਹੇ ਹਨ। ਜੋਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦਾ ਮੋਬਾਇਲ ਜ਼ਬਤ ਕਰ ਲਿਆ ਗਿਆ ਪਰ ਉਸ ਵਿਚੋਂ ਕਾਫ਼ੀ ਡਾਟਾ ਉਡਾਇਆ ਗਿਆ ਦੱਸਿਆ ਜਾ ਰਿਹਾ ਹੈ। ਇਸੇ ਗੱਲ ਦੀ ਜਾਂਚ ਲਈ ਪੁਲਸ ਨੇ ਹੁਣ ਜੋਤੀ ਦੇ ਮੋਬਾਇਲ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਹੈਵਾਨੀਅਤ, ਟਰਾਂਸਪੋਰਟਰ ਭਰਾਵਾਂ ਨੇ ਡਰਾਈਵਰ ਦੀਆਂ ਲੱਤਾਂ ’ਤੇ ਚਾਕੂ ਨਾਲ ਕੀਤੇ ਵਾਰ, ਫਿਰ ਪਾਇਆ ਲੂਣ

ਜਲੰਧਰ ਵਿਚ ਵੀ ਹਨ ਜੋਤੀ ਦੇ ਲਿੰਕ
ਜਲੰਧਰ ਵਿਚ ਆਸ਼ੀਸ਼, ਜਿਹੜਾ ਕੇਸ ਦਾ ਮਾਸਟਰਮਾਈਂਡ ਹੈ, ਸਿਰਫ਼ ਉਸ ਨਾਲ ਹੀ ਜੋਤੀ ਨਾਲ ਲਿੰਕ ਨਹੀਂ ਸੀ, ਸਗੋਂ ਜੋਤੀ ਜਲੰਧਰ ਵਿਚ ਬਕਾਇਆ ਇਕ ਪੀ. ਜੀ. ਵਿਚ ਰਹਿ ਰਹੀ ਸੀ। ਇਸ ਪੀ. ਜੀ. ਵਿਚ ਉਸ ਦਾ ਇਕ ਹੋਰ ਦੋਸਤ ਵੀ ਉਸ ਨਾਲ ਰਹਿੰਦਾ ਸੀ ਅਤੇ ਦੋਵੇਂ ਮਿਲ ਕੇ ਪੀ. ਜੀ. ਦਾ ਕਿਰਾਇਆ ਦਿੰਦੇ ਸਨ।
ਜੋਤੀ ਕੋਲੋਂ ਜਾਂਚ ਵਿਚ ਪਤਾ ਲੱਗਾ ਹੈ ਕਿ ਉਹ ਆਸ਼ੀਸ਼ ਨੂੰ ਕੁੜੀਆਂ ਸਪਲਾਈ ਕਰਦੀ ਸੀ ਅਤੇ ਦੂਜੇ ਜ਼ਿਲ੍ਹਿਆਂ ਤੋਂ ਕੁੜੀਆਂ ਨੂੰ ਲੈ ਕੇ ਇਸੇ ਪੀ. ਜੀ. ਵਿਚ ਰੱਖਿਆ ਜਾਂਦਾ ਸੀ। ਇਹ ਪੀ. ਜੀ. ਨਿਊ ਗਾਰਡਨ ਕਾਲੋਨੀ ਨੇੜੇ ਹੀ ਹੈ, ਜਿੱਥੇ ਆਸ਼ੀਸ਼ ਅਤੇ ਇਸ ਦੇ ਪੁਲਸ ਵਾਲੇ ਦੋਸਤ ਦੀ ਕੋਠੀ ਸਥਿਤ ਹੈ। ਪਤਾ ਲੱਗਾ ਹੈ ਕਿ ਜੋਤੀ ਨਾਲ ਰਹਿਣ ਵਾਲਾ ਉਸ ਦਾ ਬੁਆਏਫ੍ਰੈਂਡ ਅਸਲ ਵਿਚ ਆਸ਼ੀਸ਼ ਦਾ ਹੀ ਦੋਸਤ ਸੀ। ਉਕਤ ਨੌਜਵਾਨ ਦੀ ਪੁਲਸ ਹੁਣ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ:ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦੀ ਮੁੱਖ ਮੁਲਜ਼ਮ ਜੋਤੀ ਗ੍ਰਿਫ਼ਤਾਰ, ਪੁਲਸ ਸਾਹਮਣੇ ਖੋਲ੍ਹੇ ਕਈ ਰਾਜ਼

ਇੰਝ ਚੱਲ ਰਿਹਾ ਸੀ ‘ਗੰਦਾ ਧੰਦਾ’
ਜਲੰਧਰ ਦੇ ਮਾਡਲ ਟਾਊਨ ਸਥਿਤ ਕਲਾਊਡ ਸਪਾ ਸੈਂਟਰ ਵਿਚ ਚੱਲ ਰਹੇ ਧੰਦੇ ਦਾ ਮਾਸਟਰਮਾਈਂਡ ਆਸ਼ੀਸ਼ ਅਤੇ ਜੋਤੀ ਦਾ ਨੈਕਸਿਸ ਵੱਡੇ ਪੱਧਰ ’ਤੇ ਕੰਮ ਕਰ ਰਿਹਾ ਸੀ। ਜੋਤੀ ਜਿਸ ਤਰ੍ਹਾਂ ਗੈਂਗਰੇਪ ਪੀੜਤਾ ਨੂੰ ਜਲੰਧਰ ਲਿਆਈ ਸੀ, ਉਸੇ ਤਰ੍ਹਾਂ ਉਹ ਕਈ ਕੁੜੀਆਂ ਨੂੰ ਇਥੇ ਲਿਆਂਦੀ ਸੀ। ਪਹਿਲਾਂ ਉਹ ਉਨ੍ਹਾਂ ਨੂੰ ਡਰੱਗਜ਼ ਦੀ ਆਦੀ ਬਣਾ ਦਿੰਦੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਇਸ ‘ਗੰਦੇ ਧੰਦੇ’ ਵਿਚ ਧੱਕ ਦਿੰਦੀ। ਪਤਾ ਲੱਗਾ ਹੈ ਕਿ ਜੋਤੀ ਜਿਹੜੀਆਂ ਲੜਕੀਆਂ ਨੂੰ ਜਲੰਧਰ ਲਿਆਂਦੀ,ਆਸ਼ੀਸ਼ ਅਤੇ ਉਸ ਦੀ ਜੁੰਡਲੀ ਉਨ੍ਹਾਂ ਕੁੜੀਆਂ ਦੀ ਪਰਖ ਤੋਂ ਬਾਅਦ ਕੀਮਤ ਤੈਅ ਕਰਦੇ ਸਨ। ਕੀਮਤ ਦੇ ਹਿਸਾਬ ਨਾਲ ਹੀ ਜੋਤੀ ਨੂੰ ਕਮਿਸ਼ਨ ਮਿਲਦੀ ਸੀ। ਜੋਤੀ, ਆਸ਼ੀਸ਼ ਅਤੇ ਜੋਤੀ ਦਾ ਪੀ. ਜੀ. ਵਾਲਾ ਬੁਆਏਫ੍ਰੈਂਡ ਇਸ ਪੂਰੇ ਮੁੱਖ ਧੰਦੇ ਦੇ ਮੁੱਖ ਕਾਰੋਬਾਰੀ ਸਨ, ਜਦੋਂ ਕਿ ਸੋਹਿਤ ਸ਼ਰਮਾ, ਅਰਸ਼ਦ ਅਤੇ ਇੰਦਰ ਇਨ੍ਹਾਂ ਦੇ ਸਹਿਯੋਗੀ ਰਹੇ ਹਨ।

ਇਹ ਵੀ ਪੜ੍ਹੋ:ਹੁਸ਼ਿਆਰਪੁਰ: ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਹੈ ਪਿੰਡ ਸਿੰਬਲੀ ਦਾ ਇਹ ਸਰਕਾਰੀ ਹਾਈ ਸਕੂਲ, ਬਣਿਆ ਖਿੱਚ ਦਾ ਕੇਂਦਰ

‘ਗੰਦੇ ਧੰਦੇ’ ਲਈ ਰੱਖੇ ਸਨ ਵੱਖ ਫੋਨ ਨੰਬਰ
ਕਲਾਊਡ ਸਪਾ ਸੈਂਟਰ ਦੇ ਮਾਲਕ ਆਸ਼ੀਸ਼ ਅਤੇ ਜੋਤੀ ਨੇ ਇਸ ‘ਗੰਦੇ ਧੰਦੇ’ ਵਿਚ ਅੱਜ ਤੱਕ ਪਤਾ ਨਹੀਂ ਕਿੰਨੀਆਂ ਲੜਕੀਆਂ ਦੀ ਜ਼ਿੰਦਗੀ ਖ਼ਰਾਬ ਕਰ ਦਿੱਤੀ ਸੀ। ਕੁੜੀਆਂ ਮੰਗਵਾਉਣ ਲਈ ਜਿਹੜੀ ਵੀ ਡੀਲ ਹੁੰਦੀ ਸੀ, ਉਹ ਆਸ਼ੀਸ਼ ਵੱਖ-ਵੱਖ ਫੋਨ ਨੰਬਰਾਂ ਤੋਂ ਕਰਦਾ ਸੀ। ਜੋਤੀ ਕੋਲੋਂ ਪੁਲਸ ਨੂੰ ਆਸ਼ੀਸ਼ ਦੇ ਕੁਝ ਹੋਰ ਨੰਬਰ ਵੀ ਮਿਲੇ ਹਨ। ਜੋਤੀ ਦੇ ਜ਼ਬਤ ਫੋਨ ਵਿਚੋਂ ਵੀ ਕਾਫ਼ੀ ਜਾਣਕਾਰੀ ਪੁਲਸ ਨੂੰ ਮਿਲ ਰਹੀ ਹੈ। ਏ. ਸੀ. ਪੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਆਸ਼ੀਸ਼ ਦੇ ਸਾਰੇ ਨੰਬਰਾਂ ਦੀ ਜਾਣਕਾਰੀ ਕਢਵਾਈ ਜਾ ਰਹੀ ਹੈ। ਇਹ ਉਹੀ ਨੰਬਰ ਹਨ, ਜਿਥੋਂ ਉਹ ਆਪਣਾ ਸਾਰਾ ਕਾਰੋਬਾਰ ਆਪ੍ਰੇਟ ਕਰ ਰਿਹਾ ਸੀ। ਇਨ੍ਹਾਂ ਨੰਬਰਾਂ ਦੀ ਡਿਟੇਲ ਜ਼ਰੀਏ ਇਸ ਪੂਰੇ ਸਪਾ ਸੈਂਟਰ ਦੀ ਆੜ ਵਿਚ ਚੱਲ ਰਹੇ ਸੈਕਸ ਰੈਕੇਟ ਨੂੰ ਬ੍ਰੇਕ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਟਰੇਨਾਂ ਬੰਦ ਹੋਣ ਕਾਰਨ ਪੰਜਾਬ ਸਰਕਾਰ ਨੇ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਦਿੱਤੀ ਇਹ ਵੱਡੀ ਰਾਹਤ

ਲੁਧਿਆਣਾ ਤੋਂ ਜਲੰਧਰ ਲਿਆ ਕੇ ਪੀੜਤਾ ਨਾਲ ਗੈਂਗਰੇਪ ਕੀਤੇ ਜਾਣ ਤੋਂ ਪਹਿਲਾਂ ਉਸ ਨੂੰ ਡਰੱਗਜ਼ ਦੀ ਆਦਤ ਪਾਈ ਗਈ। ਇਸ ਗੱਲ ਨੂੰ ਲੈ ਕੇ ਪੁਲਸ ਨੇ ਆਪਣੀ ਜਾਂਚ ਦਾ ਐਂਗਲ ਹੁਣ ਡਰੱਗਜ਼ ਵੱਲ ਮੋੜ ਦਿੱਤਾ ਹੈ। ਆਖਿਰ ਜੋਤੀ ਨੂੰ ਡਰੱਗਜ਼ ਸਪਲਾਈ ਕੌਣ ਕਰ ਰਿਹਾ ਸੀ। ਜੋਤੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਦੇ ਲੁਧਿਆਣਾ ਸਥਿਤ ਬਿਊਟ ਸਲੂਨ ਵਿਚ ਆਉਣ ਵਾਲੀਆਂ ਵਧੇਰੇ ਕੁੜੀਆਂ ਚਿੱਟਾ (ਡਰੱਗਜ਼) ਲੈਂਦੀਆਂ ਸਨ। ਉਨ੍ਹਾਂ ਨੂੰ ਲੁਧਿਆਣਾ ਦੇ ਹੀ ਕੁਝ ਲੜਕੇ ਡਰੱਗਜ਼ ਦੇਣ ਉਸ ਦੇ ਸਪਾ ਸੈਂਟਰ ’ਤੇ ਹੀ ਆਉਂਦੇ ਸਨ। ਪੁਲਸ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇਕਰ ਜੋਤੀ ਡਰੱਗਜ਼ ਦੇ ਧੰਦੇ ਵਿਚ ਸ਼ਾਮਲ ਸੀ ਤਾਂ ਸੰਭਵ ਹੈ ਕਿ ਆਸ਼ੀਸ਼ ਵੀ ਉਸ ਦੇ ਨਾਲ ਇਸ ਧੰਦੇ ਵਿਚ ਹੋਵੇਗਾ। ਜਿਹੜੀਆਂ ਕੁੜੀਆਂ ਨੂੰ ਲੁਧਿਆਣਾ ਵਿਚ ਡਰੱਗਜ਼ ਲੈਣਦੀ ਆਦਤ ਸੀ, ਉਨ੍ਹਾਂ ਨੂੰ ਜਦੋਂ ਜਲੰਧਰ ਵਿਚ ਆਸ਼ੀਸ਼ ਨੂੰ ਸੌਂਪਿਆ ਜਾਂਦਾ ਸੀ ਤਾਂ ਉਹ ਉਨ੍ਹਾਂ ਦੀ ਡਰੱਗਜ਼ ਦੀ ਲਤ ਕਿਵੇਂ ਪੂਰੀ ਕਰਦਾ ਸੀ। ਆਸ਼ੀਸ਼ ਨੂੰ ਡਰੱਗਜ਼ ਕੌਣ ਸਪਲਾਈ ਕਰਦਾ ਸੀ। ਪੁਲਸ ਇਨ੍ਹਾਂ ਸਾਰੇ ਸਵਾਲਾਂ ਦੀ ਤਲਾਸ਼ ਵਿਚ ਹੈ।

ਸੀ. ਪੀ. ਭੁੱਲਰ ਵੱਲੋਂ ਗਠਿਤ ਐੱਸ. ਆਈ. ਟੀ. ਨੂੰ ਮਿਲ ਰਹੀ ਅਹਿਮ ਸਫ਼ਲਤਾ
ਜ਼ਿਲ੍ਹ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਇਸ ਕੇਸ ਨੂੰ ਹੱਲ ਕਰਨ ’ਚ ਤੇਜ਼ੀ ਲਿਆਉਣ ਦਾ ਅਹਿਮ ਫ਼ੈਸਲਾ ਲਿਆ ਗਿਆ ਸੀ, ਜਿਸ ਤਹਿਤ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ ਸੀ। ਡੀ. ਸੀ. ਪੀ. ਜਗਮੋਹਨ ਸਿੰਘ, ਏ. ਡੀ. ਸੀ. ਪੀ.-2 ਅਸ਼ਵਨੀ ਕੁਮਾਰ, ਏ. ਸੀ. ਪੀ. ਹਰਿੰਦਰ ਸਿੰਘ ਅਤੇ ਸਬ-ਇੰਸਪੈਕਟਰ ਅਨੂ ਪਲਿਆਲ ’ਤੇ ਆਧਾਰਿਤ ਐੱਸ. ਆਈ. ਟੀ. ਨੇ ਜਾਂਚ ਸ਼ੁਰੂ ਕੀਤੀ ਤਾਂ ਉਸ ਨੂੰ ਲਗਾਤਾਰ ਸਫ਼ਲਤਾ ਮਿਲ ਰਹੀ ਹੈ।
ਪਹਿਲੀ ਸਫ਼ਲਤਾ ਵਜੋਂ ਮੁੱਖ ਮੁਲਜ਼ਮ ਜੋਤੀ ਦੀ ਗ੍ਰਿਫ਼ਤਾਰੀ ਹੋਈ ਹੈ। ਪੁਲਸ ਹੁਣ ਹੋਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਟੀਮਾਂ ਬਣਾ ਕੇ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਰਹੀ ਹੈ। ਆਸ਼ੀਸ਼ ਦੇ ਸਾਥੀ ਅਰਸ਼ਦ ਖਾਨ ਦੇ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸ ਦਾ ਪਤਾ ਸਿਲਵਰ ਹਾਈਟਸ ਦੱਸਿਆ ਗਿਆ ਸੀ ਪਰ ਉਸ ਦੇ ਪਰਿਵਾਰ ਦਾ ਦਾਅਵਾ ਹੈ ਕਿ ਅਰਸ਼ਦ ਖਾਨ ਗੜ੍ਹਾ ਦੀ ਹੁਕਮ ਤਾਰਾ ਚੰਦ ਕਾਲੋਨੀ ਵਿਚ ਰਹਿੰਦਾ ਹੈ। ਜੋਤੀ ਦੇ ਕਾਬੂ ਆਉਣ ਤੋਂ ਬਾਅਦ ਪੁਲਸ ਦੇ ਹੌਸਲੇ ਬੁਲੰਦ ਹਨ ਅਤੇ ਉਹ ਮਾਮਲੇ ਨੂੰ ਹੱਲ ਕਰਨ ਅਤੇ ਸਾਰੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੂਰੀ ਜੋਸ਼-ਅਜਮਾਇਸ਼ ਕਰ ਰਹੀ ਹੈ।

ਇਹ ਵੀ ਪੜ੍ਹੋ:  ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਚਿੰਤਾਜਨਕ, ਕੈਪਟਨ ਨੇ ਸਿਹਤ ਮਹਿਕਮੇ ਨੂੰ ਦਿੱਤੇ ਇਹ ਹੁਕਮ

‘ਗੰਦਾ ਧੰਦਾ’ ਵਿਚ ਗ੍ਰਿਫ਼ਤਾਰ ਜੋਤੀ ਦੇ 5 ਵੱਡੇ ਖੁਲਾਸੇ
1. ਜੋਤੀ ਨੇ ਆਪਣੇ ਮੋਬਾਇਲ ’ਚੋਂ ਡਲੀਟ ਕੀਤਾ ਡਾਟਾ।
2. ਖੁਦ ਕਬੂਲਿਆ ਉਸ ਦੇ ਸਪਾ ਸੈਂਟਰ ’ਚ ਲੜਕੀਆਂ ਲੈਂਦੀਆਂ ਹਨ ਡਰੱਗਜ਼।
3. ਜਲੰਧਰ ਵਿਚ ਆਸ਼ੀਸ਼ ਦੇ ਦੋਸਤ ਦੇ ਨਾਲ ਸ਼ੇਅਰ ਕਰ ਰਹੀ ਹੈ ਪੀ. ਜੀ.।
4. ਆਸ਼ੀਸ਼ ਨਾਲ ਹਰ ਡੀਲ ’ਤੇ ਜੋਤੀ ਨੂੰ ਮਿਲਦੀ ਸੀ ਕਮਿਸ਼ਨ।
5. ਲੜਕੀਆਂ ਦੀ ਸਪਲਾਈ ਤੋਂ ਪਹਿਲਾਂ ਪੀ. ਜੀ. ਵਿਚ ਹੀ ਹੁੰਦੀ ਸੀ ਉਨ੍ਹਾਂ ਦੀ ਕੀਮਤ ਤੈਅ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri