ਜਲੰਧਰ ’ਚ ਅੱਜ ਨਹੀਂ ਲੱਗੇਗੀ ‘ਸੰਡੇ ਮਾਰਕਿਟ’, ਸਿਰਫ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ

03/21/2021 11:52:43 AM

ਜਲੰਧਰ (ਸੋਨੂੰ, ਚੋਪੜਾ) — ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਐਤਵਾਰ ਨੂੰ ਸ਼ਹਿਰ ’ਚ ਦੁਕਾਨਾਂ ਖੁੱਲ੍ਹਣ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਅਟਕਲਾਂ ’ਤੇ ਸ਼ਨੀਵਾਰ ਦੇਰ ਰਾਤ ਨਵੇਂ ਆਦੇਸ਼ ਲਾਗੂ ਕਰਕੇ ਵਿਰਾਮ ਲਗਾ ਦਿੱਤਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਐਤਵਾਰ ਨੂੰ ਸ਼ਹਿਰ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਜਦਕਿ ਸੰਡੇ ਮਾਰਕਿਟ ਨਹੀਂ ਲੱਗੇਗੀ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਪੁਲਸ ਮਹਿਕਮੇ ’ਚ 10 ਹਜ਼ਾਰ ਮੁਲਾਜ਼ਮਾਂ ਦੀ ਕਰੇਗੀ ਨਵੀਂ ਭਰਤੀ

ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਦੁਕਾਨਾਂ ’ਤੇ ਸਰੀਰਕ ਦੂਰੀ ਬਣਾਏ ਰੱਖਣ ਅਤੇ ਗਾਹਕ ਤੋਂ ਲੈ ਕੇ ਸਟਾਫ਼ ਮੈਂਬਰਾਂ ਦੇ ਚਿਹਰੇ ’ਤੇ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ। ਉਥੇ ਹੀ ਨਗਰ ਨਿਗਮ ਦੀ ਤਹਿਬਾਜ਼ਾਰੀ ਬਰਾਂਚ ਵੱਲੋਂ ਦੇਰ ਸ਼ਾਮ ਸ਼ਹਿਰ ਦੇ ਬਾਜ਼ਾਰਾਂ ’ਚ ਮੁਆਇਨਾ ਕਰਵਾ ਕੇ ਦੱਸਿਆ ਗਿਆ ਕਿ ਸੰਡੇ ਮਾਰਕਿਟ ਨਹੀਂ ਲੱਗੇਗੀ। ਇਸ ਦੇ ਇਲਾਵਾ ਸ਼ਹਿਰ ’ਚ ਹੋਣ ਵਾਲੇ ਸਮਾਜਿਕ ਅਤੇ ਸਿਆਸੀ ਗਤੀਵਿਧੀਆਂ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। 

ਇਹ ਵੀ ਪੜ੍ਹੋ :  ਜਲੰਧਰ ਆਉਣ ਵਾਲੇ ਸੈਲਾਨੀ ਜ਼ਰੂਰ ਘੁੰਮਣ ਇਹ ਮਸ਼ਹੂਰ ਸਥਾਨ, ਜੋ ਰੱਖਦੇ ਨੇ ਆਪਣੀ ਵਿਸ਼ੇਸ਼ ਮਹੱਤਤਾ

ਇਥੇ ਦੱਸ ਦੇਈਏ ਕਿ ਡਿਪਟੀ ਕਮਿਸ਼ਨਰ ਵੱਲੋਂ ਦੇਰ ਰਾਤ ਦਿੱਤੀਆਂ ਗਈਆਂ ਹਦਾਇਤਾਂ ਤੋਂ ਬਾਅਦ ਅੱਜ ਸਿਰਫ ਜਲੰਧਰ ਸ਼ਹਿਰ ’ਚ ਜਿੱਥੇ ਸਿਰਫ ਦੁਕਾਨਾਂ ਹੀ ਖੁੱਲ੍ਹੀਆਂ ਹਨ, ਉਥੇ ਹੀ ਸਿਹਤ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਮਾਸਕ ਨਾ ਪਹਿਨਣ ਵਾਲਿਆਂ ਦੇ ਮੌਕੇ ’ਤੇ ਕੋੋਰਨਾ ਦੇ ਟੈਸਟ ਕਰਵਾਏ ਜਾ ਰਹੇ ਹਨ। 

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ

ਅੱਜ ਬੰਦ ਰਹਿਣਗੇ ਸਿਨੇਮਾਘਰ 
ਪੰਜਾਬ ਸਰਕਾਰ ਦੇ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਐਤਵਾਰ ਨੂੰ ਸਿਨੇਮਾਘਰ ਅਤੇ ਮਲਟੀਪਲੈਕਸ ਬੰਦ ਰੱਖੇ ਜਾਣਗੇ। ਬਾਕੀ ਦਿਨਾਂ ’ਚ 50 ਫ਼ੀਸਦੀ ਦਰਸ਼ਕਾਂ ਨੂੰ ਵੀ ਇਜਾਜ਼ਤ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ :ਬਰਗਾੜੀ ਕਾਂਡ ਦੇ ਦੋਸ਼ੀ ਜਲਦ ਹੋਣਗੇ ਬੇਨਕਾਬ, ਹੋਵੇਗੀ ਸਖ਼ਤ ਕਾਰਵਾਈ : ਜਾਖੜ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri