ਧਾਰਮਿਕ ਸਥਾਨਾਂ ’ਤੇ ਕੋਰੋਨਾ ਦਾ ਖੌਫ, ਮੰਦਰਾਂ ’ਚ ਆਮ ਲੋਕਾਂ ਦੀ ਗੈਰ-ਮੌਜੂਦਗੀ ਲੱਗੀ ਰੜਕਣ

06/21/2020 6:06:23 PM

ਜਲੰਧਰ (ਧਵਨ) - ਕੋਰੋਨਾ ਵਾਇਰਸ ਮਹਾਮਾਰੀ ਕਾਰਣ ਜਿੱਥੇ ਘਰੇਲੂ ਉਦਯੋਦ ਧੰਦੇ ਅਤੇ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਉੱਥੇ ਦੂਜੇ ਪਾਸੇ ਧਾਰਮਿਕ ਸਥਾਨ ਵੀ ਪ੍ਰਭਾਵਿਤ ਦਿਖਾਈ ਦੇ ਰਹੇ ਹਨ। ਭਾਰਤ ਸਰਕਾਰ ਨੇ ਭਾਵੇਂ ਕੋਵਿਡ-19 ਕਾਰਣ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਉੱਥੇ ਲੋਕਾਂ ਦੀ ਗੈਰ-ਮੌਜੂਦਗੀ ਕਾਫੀ ਰੜਕ ਰਹੀ ਹੈ। ਕੋਰੋਨਾ ਵਾਇਰਸ ਦੇ ਖੌਫ ਕਾਰਣ ਲੋਕ ਮੰਦਰਾਂ ’ਚ ਜਾਣ ਤੋਂ ਗੁਰੇਜ਼ ਕਰ ਰਹੇ ਹਨ। ਇਸ ਸਬੰਧੀ ਕੁਝ ਧਾਰਮਿਕ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਦੇ ਵਿਚਾਰ ਹੇਠ ਲਿਖੇ ਹਨ :

ਦੰਦਾਂ ਦੀ ਸਾਂਭ-ਸੰਭਾਲ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ, ਹੋਣਗੇ ਕਈ ਫਾਇਦੇ

ਡਰ ਕਾਰਣ ਮੰਦਰਾਂ ’ਚ ਆਉਣ ਵਾਲੇ ਲੋਕਾਂ ਦੀ ਗਿਣਤੀ ਘੱਟ : ਵਿਨੇ ਸ਼ਾਸਤਰੀ
ਸ੍ਰੀ ਗੀਤਾ ਮੰਦਰ ਅਰਬਨ ਅਸਟੇਟ ਦੇ ਪੰਡਿਤ ਵਿਨੇ ਸ਼ਾਸਤਰੀ ਦਾ ਮੰਨਣਾ ਹੈ ਕਿ ਲੋਕਾਂ ’ਚ ਕੋਰੋਨਾ ਨੂੰ ਲੈ ਕੇ ਡਰ ਪਾਇਆ ਜਾ ਰਿਹਾ ਹੈ। ਮੰਦਰ ’ਚ ਹਾਲੇ ਸਵੇਰੇ ਸਿਰਫ 10-15 ਲੋਕ ਹੀ ਆ ਰਹੇ ਹਨ, ਜਦਕਿ ਸ਼ਾਮ ਨੂੰ ਲਗਭਗ 10 ਲੋਕ ਹੀ ਮੰਦਰ ’ਚ ਦਰਸ਼ਨਾਂ ਲਈ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਰੋਨਾ ਵਾਇਰਸ ਦਾ ਇਲਾਜ ਸਾਹਮਣੇ ਨਹੀਂ ਆਉਂਦਾ, ਉਦੋਂ ਤੱਕ ਧਾਰਮਿਕ ਸਥਾਨ ਪ੍ਰਭਾਵਿਤ ਹੁੰਦੇ ਰਹਿਣਗੇ। ਮੰਦਰ ਇਸ ਸਮੇਂ ਸਵੇਰੇ 5 ਤੋਂ 11 ਵਜੇ ਤੱਕ ਅਤੇ ਸ਼ਾਮ ਨੂੰ 5 ਤੋਂ 8 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਹੈ। ਉਨ੍ਹਾਂ ਕਿਹਾ ਕਿ ਮੰਦਰ ’ਚ ਸ਼ਰਧਾਲੂਆਂ ਨੂੰ ਲੈ ਕੇ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ ਪਰ ਫਿਰ ਵੀ ਲੋਕ ਡਰ ਕਾਰਣ ਮੰਦਰਾਂ ’ਚ ਘੱਟ ਆ ਰਹੇ ਹਨ।

ਬੱਚਿਆਂ ਦੀ ਫ਼ਿਕਰ ਕਰਨ ਵਾਲੇ ਮਾਂ ਬਾਪ ਨੂੰ ਸਮਰਪਿਤ

ਰੁਟੀਨ ਅਤੇ ਉਪਾਅ ਕਰਨ ਵਾਲੇ ਹੀ ਮੰਦਰਾਂ ’ਚ ਆ ਰਹੇ ਹਨ : ਅਚਾਰੀਆ
ਸ਼੍ਰੀ ਗੀਤਾ ਮੰਦਰ ਮਾਡਲ ਟਾਊਨ ਜਲੰਧਰ ਦੇ ਅਚਾਰੀਆ ਸੁਰੇਸ਼ ਨੌਟਿਆਲ ਨੇ ਕਿਹਾ ਕਿ ਮੰਦਰ ’ਚ ਅਜੇ ਕੇਵਲ ਰੁਟੀਨ ਵਾਲੇ ਸ਼ਰਧਾਲੂ ਆ ਰਹੇ ਹਨ, ਜਿਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਤਰ੍ਹਾਂ ਜਿਨ੍ਹਾਂ ਲੋਕਾਂ ਨੇ ਜੋਤਿਸ਼ ਦੀ ਦ੍ਰਿਸ਼ਟੀ ਤੋਂ ਕੋਈ ਉਪਾਅ ਆਦਿ ਕਰਨੇ ਹੁੰਦੇ ਹਨ, ਉਹ ਮੰਦਰ ’ਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਅਜੇ ਹਾਲਾਤ ਆਮ ਦਿਖਾਈ ਨਹੀਂ ਦੇ ਰਹੇ। ਮਹਾਮਾਰੀ ਦਾ ਖੌਫ ਸਪੱਸ਼ਟ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਦਾ ਪ੍ਰਕੋਪ ਖਤਮ ਹੋਣ ਤੋਂ ਬਾਅਦ ਹੀ ਆਮ ਸ਼ਰਧਾਲੂਆਂ ਦਾ ਮੰਦਰ ’ਚ ਆਉਣਾ-ਜਾਣਾ ਸ਼ੁਰੂ ਹੋਵੇਗਾ।

ਆਲਮੀ ਯੋਗ ਦਿਹਾੜਾ : ਮਨ ਅਤੇ ਆਤਮਾ ਦਾ ਸੁਮੇਲ ਮਨੁੱਖੀ ਸਰੀਰ

ਧਾਰਮਿਕ ਸਥਾਨਾਂ ਦਾ ਚੜ੍ਹਾਵਾ ਹੋਇਆ ਪ੍ਰਭਾਵਿਤ
ਕੋਰੋਨਾ ਵਾਇਰਸ ਕਾਰਣ ਜਿੱਥੇ ਸਾਰੇ ਲੋਕਾਂ ਦਾ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ, ਉੱਥੇ ਦੂਜੇ ਪਾਸੇ ਧਾਰਮਿਕ ਸਥਾਨਾਂ ’ਚ ਲੋਕਾਂ ਦੇ ਘੱਟ ਆਉਣ ਕਾਰਣ ਉਨ੍ਹਾਂ ਦਾ ਚੜ੍ਹਾਵਾ ਵੀ ਪ੍ਰਭਾਵਿਤ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਵੈਸੇ ਵੀ ਢਾਈ ਮਹੀਨੇ ਤੱਕ ਮੰਦਰ ਬੰਦ ਰਹੇ ਹਨ, ਜਿਸ ਕਾਰਣ ਕੋਈ ਵੀ ਚੜ੍ਹਾਵਾ ਮੰਦਰ ’ਚ ਨਹੀਂ ਆਇਆ। ਹੁਣ ਮੰਦਰ ਸਰਕਾਰ ਨੇ ਖੋਲ੍ਹ ਦਿੱਤੇ ਹਨ ਪਰ ਸ਼ਰਧਾਲੂਆਂ ਦਾ ਆਉਣਾ-ਜਾਣਾ ਨਹੀਂ ਹੈ, ਨਹੀਂ ਤਾਂ ਮੰਦਰਾਂ ’ਚ ਸ਼ਾਮ ਦੀ ਆਰਤੀ ਸਮੇਂ ਹੀ 70 ਤੋਂ 80 ਲੋਕ ਇਕੱਠੇ ਹੋ ਜਾਂਦੇ ਸਨ। ਹੁਣ ਤਾਂ ਗਿਣਤੀ ਦੇ ਲੋਕ ਹੀ ਮੰਦਰਾਂ ’ਚ ਦੇਖੇ ਜਾ ਰਹੇ ਹਨ।

ਚਿਹਰੇ ਨੂੰ ਚਮਕਦਾਰ ਬਣਾਉਣ ਦੇ ਨਾਲ-ਨਾਲ ਮੂੰਹ ਦੇ ਛਾਲੇ ਦੂਰ ਕਰਦਾ ਹੈ ‘ਗੁਲਕੰਦ’


rajwinder kaur

Content Editor

Related News