ਜਲੰਧਰ ਦੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਵੱਲੋਂ SHO ਸਣੇ 16 ਅਧਿਕਾਰੀਆਂ ਦੇ ਤਬਾਦਲੇ

09/22/2022 4:10:27 PM

ਜਲੰਧਰ (ਮਹੇਸ਼, ਜਸਪ੍ਰੀਤ)— ਜਲੰਧਰ ਸ਼ਹਿਰ ’ਚ ਕਮਿਸ਼ਨਰੇਟ ਸਿਸਟਮ ਦੇ ਤਹਿਤ ਆਉਂਦੇ ਪੁਲਸ ਥਾਣਿਆਂ ਅਤੇ ਚੌਂਕੀਆਂ ਦੇ ਇੰਚਾਰਜਾਂ ਦੇ ਤਬਾਦਲੇ ਕੀਤੇ ਗਏ ਹਨ। ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਸ਼ਹਿਰੀ ਖੇਤਰ ’ਚ ਆਉਂਦੇ 14 ਥਾਣਿਆਂ ਦੇ ਇੰਚਾਰਜਾਂ ਨੂੰ ਥਾਣਿਆਂ ’ਚੋਂ ਲਾਈਨ ਜਾਂ ਇਕ-ਦੂਜੇ ਦੇ ਥਾਣਿਆਂ ’ਚ ਬਦਲ ਦਿੱਤਾ ਗਿਆ ਹੈ। ਪੁਲਸ ਲਾਈਨ ’ਚ ਵੀ ਜੋ ਕਈ ਸਾਲਾਂ ਤੋਂ ਬੈਠੇ ਹੋਏ ਸਨ, ਉਨ੍ਹਾਂ ਨੂੰ ਥਾਣਿਆਂ ’ਚ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਇਲਾਵਾ ਸ਼ਹਿਰੀ ਸ਼ਹਿਰ ’ਚ ਆਉਂਦੀਆਂ ਪੁਲਸ ਚੌਂਕੀਆਂ ਦੇ ਇੰਚਾਰਜ ਵੀ ਬਦਲੇ ਗਏ ਹਨ। 
ਮਿਲੀ ਜਾਣਕਾਰੀ ਮੁਤਾਬਕ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਨਵਦੀਪ ਸਿੰਘ ਅਤੇ ਥਾਣਾ ਜਲੰਧਰ ਕੈਂਟ ਦੇ ਮੁਖੀ ਭੂਸ਼ਨ ਕੁਮਾਰ ਸਮੇਤ ਕਈ ਥਾਣਿਆਂ ਦੇ ਇੰਚਾਰਜਾਂ ਦਾ ਤਬਾਦਲਾ ਕਰ ਦਿੱਤਾ ਹੈ। ਦਕੋਹਾ, ਫਤਿਹਪੁਰ ਅਤੇ ਫੋਕਲ ਪੁਆਇੰਟ ਪੁਲਸ ਚੌਕੀਆਂ ਦੇ ਇੰਚਾਰਜ ਵੀ ਬਦਲ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਜਲੰਧਰ: DCP ਡੋਗਰਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਦਾ ਯੂ-ਟਰਨ, ਕਿਹਾ-ਨਹੀਂ ਹੋਇਆ ਕੇਸ ਦਰਜ

ਉਕਤ ਸਬੰਧੀ ਡੀ. ਸੀ. ਪੀ. ਹੈੱਡਕੁਆਰਟਰ ਵੱਲੋਂ ਦਿੱਤੇ ਗਏ ਪੱਤਰ ਅਨੁਸਾਰ ਗਗਨਦੀਪ ਸਿੰਘ ਸੇਖੋਂ ਨੂੰ ਭਾਰਗੋ ਕੈਂਪ ਤੋਂ ਬਸਤੀ ਬਾਵਾ ਖੇਲ, ਰਵਿੰਦਰ ਸਿੰਘ ਨੂੰ ਥਾਣਾ ਨੰਬਰ 5 ਤੋਂ ਥਾਣਾ ਭਾਰਗੋ ਕੈਂਪ, ਪਰਮਿੰਦਰ ਸਿੰਘ ਥਿੰਦ ਨੂੰ ਬਸਤੀ ਬਾਵਾ ਖੇਲ ਤੋਂ ਥਾਣਾ ਨੰਬਰ 5, ਕਮਲਜੀਤ ਸਿੰਘ ਨੂੰ ਥਾਣਾ 4 ਤੋਂ ਥਾਣਾ 3, ਮੁਕੇਸ਼ ਕੁਮਾਰ ਨੂੰ ਥਾਣਾ 3 ਤੋਂ ਥਾਣਾ 4, ਨਵਦੀਪ ਸਿੰਘ ਨੂੰ ਥਾਣਾ ਰਾਮਾ ਮੰਡੀ ਤੋਂ ਪੁਲਸ ਲਾਈਨ, ਬਲਜਿੰਦਰ ਸਿੰਘ ਨੂੰ ਪੁਲਸ ਲਾਈਨ ਤੋਂ ਥਾਣਾ ਰਾਮਾ ਮੰਡੀ, ਪ੍ਰਵੀਨ ਕੌਰ ਨੂੰ ਲਾਇਸੈਂਸ ਬ੍ਰਾਂਚ ਤੋਂ ਮਹਿਲਾ ਥਾਣਾ, ਰਜਵੰਤ ਕੌਰ ਨੂੰ ਮਹਿਲਾ ਥਾਣਾ ਤੋਂ ਲਾਇਸੈਂਸ ਬ੍ਰਾਂਚ, ਭੂਸ਼ਨ ਕੁਮਾਰ ਨੂੰ ਥਾਣਾ ਜਲੰਧਰ ਕੈਂਟ ਤੋਂ ਪੁਲਸ ਲਾਈਨ, ਰਾਕੇਸ਼ ਕੁਮਾਰ ਨੂੰ ਪੀ. ਓ. ਸਟਾਫ਼ ਤੋਂ ਥਾਣਾ ਜਲੰਧਰ, ਮਦਨ ਸਿੰਘ ਨੂੰ ਫਤਿਹਪੁਰ ਪੁਲਸ ਚੌਂਕੀ ਤੋਂ ਦਕੋਹਾ ਪੁਲਸ ਚੌਂਕੀ, ਨਰਿੰਦਰ ਮੋਹਨ ਨੂੰ ਥਾਣਾ ਸਦਰ ਤੋਂ ਫੋਕਲ ਪੁਆਇੰਟ ਪੁਲਸ ਚੌਂਕੀ, ਰਣਜੀਤ ਸਿੰਘ ਨੂੰ ਥਾਣਾ ਨੰਬਰ 6 ਤੋਂ ਫਤਿਹਪੁਰ ਪੁਲਸ ਚੌਂਕੀ, ਮਨੀਸ਼ ਸ਼ਰਮਾ ਨੂੰ ਦਕੋਹਾ ਤੋਂ ਪੁਲਸ ਲਾਈਨ ਅਤੇ ਸੁਰਿੰਦਰਪਾਲ ਸਿੰਘ ਨੂੰ ਫੋਕਲ ਪੁਆਇੰਟ ਚੌਂਕੀ ਤੋਂ ਥਾਣਾ ਸਦਰ ਵਿਚ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: DCP ਨਰੇਸ਼ ਡੋਗਰਾ ਤੇ ਵਿਧਾਇਕ ਦੇ ਵਿਵਾਦ ਨੂੰ ਲੈ ਕੇ ਖਹਿਰਾ ਨੇ ਘੇਰੀ ‘ਆਪ’, ਟਵੀਟ ਕਰਕੇ ਖੜ੍ਹੇ ਕੀਤੇ ਸਵਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 

shivani attri

This news is Content Editor shivani attri