ਪਿਮਸ ਹਸਪਤਾਲ ’ਚ 24 ਸਾਲਾ ਕੋਰੋਨਾ ਪੀੜਤ ਨੌਜਵਾਨ ਦੀ ਮੌਤ, ਮਰਨ ਤੋਂ ਪਹਿਲਾਂ ਮਾਂ ਨੂੰ ਭੇਜਿਆ ਭਾਵੁਕ ਮੈਸੇਜ

05/17/2021 9:13:54 PM

ਜਲੰਧਰ (ਸੋਨੂੰ)— ਜਲੰਧਰ ਦੇ ਪਿਮਸ ਹਸਪਤਾਲ ’ਚ 24 ਸਾਲਾ ਕੋਰੋਨਾ ਪੀੜਤ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਨੌਜਵਾਨ ਦੀ ਪਛਾਣ ਗੁਰਸੇਵਕ ਸਿੰਘ ਵਾਸੀ ਨਵਾਂਸ਼ਹਿਰ ਦੇ ਰੂਪ ’ਚ ਹੋਈ ਹੈ। ਉਥੇ ਹੀ ਨੌਜਵਾਨ ਦੀ ਮਾਂ ਕਮਲਜੀਤ ਕੌਰ ਨੇ ਹਸਪਤਾਲ ਪ੍ਰਬੰਧਕਾਂ ’ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਕਮਲਜੀਤ ਕੌਰ ਨੇ ਦੱਸਿਆ ਕਿ ਉਸ ਦੇ ਬੇਟੇ ਦੀ ਕੁਝ ਦਿਨ ਪਹਿਲਾਂ ਸਿਹਤ ਖ਼ਰਾਬ ਹੋ ਗਈ ਸੀ। ਨਵਾਂਸਹਿਰ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਤਾਂ ਫਿਰ ਜਲੰਧਰ ’ਚ ਪਿਮਸ ਹਸਪਤਾਲ ’ਚ ਲਿਆਂਦਾ ਗਿਆ ਸੀ। ਇਥੇ ਡਾਕਟਰਾਂ ਨੇ ਕਿਹਾ ਕਿ ਬੇਟੇ ਨੂੰ ਨਿਮੋਨੀਆ ਦੀ ਸ਼ਿਕਾਇਤ ਹੋ ਗਈ ਹੈ ਅਤੇ ਉਹ ਕੋਰੋਨਾ ਪਾਜ਼ੇਟਿਵ ਹੈ। ਮਾਂ ਨੇ ਦੱਸਿਆ ਕਿ ਪੁੱਤ ਨੂੰ ਤੀਜੀ ਮੰਜ਼ਿਲ ’ਚ ਇਕ ਕਮਰੇ ’ਚ ਰੱਖਿਆ ਗਿਆ ਸੀ ਪਰ ਇਥੇ ਉਸ ਨੂੰ ਇਲਾਜ ਸਹੀ ਢੰਗ ਨਾਲ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ:  ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ SIT ਨੇ ਨੋਟਿਸ ਜਾਰੀ ਕਰਕੇ ਜਨਤਾ ਨੂੰ ਕੀਤੀ ਖ਼ਾਸ ਅਪੀਲ

ਇਲਾਜ ਦੌਰਾਨ ਅੱਜ ਇਥੇ ਉਨ੍ਹਾਂ ਦੇ ਜਵਾਨ ਪੁੱਤਰ ਦੀ ਮੌਤ ਹੋ ਗਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਹਸਪਤਾਲ ਦੀ ਲਾਪਰਵਾਹੀ ਦੇ ਚਲਦਿਆਂ ਉਨ੍ਹਾਂ ਦੇ ਜਵਾਨ ਪੁੱਤਰ ਦੀ ਮੌਤ ਹੋਈ ਹੈ ਅਤੇ ਹਸਪਤਾਲ ਦੇ ਸਟਾਫ਼ ਦਾ ਰਵੱਈਆ ਵੀ ਉਨ੍ਹਾਂ ਦੇ ਪ੍ਰਤੀ ਠੀਕ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਪਿਮਸ ਹਸਪਤਾਲ ਦੇ ਨੋਡਲ ਅਫ਼ਸਰ ਕੁਲਬੀਰ ਸਿੰਘ ਦਾ ਰਵੱਈਆ ਠੀਕ ਨਹੀਂ ਸੀ। ਉਹ ਮਿ੍ਰਤਕ ਦੇ ਪਰਿਵਾਰ ਵਾਲਿਆਂ ਨੂੰ ਗੱਲ-ਗੱਲ ’ਤੇ ਬੋਲ ਰਿਹਾ ਸੀ।

ਇਹ ਵੀ ਪੜ੍ਹੋ:  ਜਲੰਧਰ ਵਿਖੇ ਸਪਾ ਸੈਂਟਰ 'ਚ ਕੁੜੀ ਨਾਲ ਹੋਏ ਗੈਂਗਰੇਪ ਦੇ ਮਾਮਲੇ 'ਚ ਹੌਲੀ-ਹੌਲੀ ਹੋ ਰਹੇ ਨੇ ਵੱਡੇ ਖ਼ੁਲਾਸੇ

ਇਸ ਦੇ ਨਾਲ ਹੀ ਕੁਲਬੀਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਵਾਲੇ ਉਨ੍ਹਾਂ ਨਾਲ ਇਸ ਤਰ੍ਹਾਂ ਹੀ ਵਰਤਾਅ ਕਰਦੇ ਰਹੇ ਤਾਂ ਸਭ ਤੋਂ ਪਹਿਲਾਂ ਆਪਣੀ ਨੌਕਰੀ ਛੱਡ ਦੇਣਗੇ। ਪਹਿਲਾਂ ਡਾਕਟਰ ਕੁਲਬੀਰ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਪਰਿਵਾਰ ਵਾਲਿਆਂ ਨੂੰ ਧਮਕੀ ਭਰੇ ਲਹਿਜ਼ੇ ’ਚ ਇਹ ਕਹਿੰਦੇ ਰਹੇ ਕਿ ਜੇਕਰ ਪਰਿਵਾਰ ਵਾਲੇ ਉਨ੍ਹਾਂ ਨਾਲ ਇਸ ਤਰ੍ਹਾਂ ਗੱਲ ਕਰਦੇ ਰਹਿਣਗੇ ਤਾਂ ਉਹ ਸਭ ਤੋਂ ਪਹਿਲਾਂ ਆਪਣੀ ਨੌਕਰੀ ਛੱਡ ਦੇਣਗੇ ਪਰ ਬਾਅਦ ’ਚ ਆਪਣੀ ਗਲਤੀ ਨੂੰ ਮੰਨਦੇ ਹੋਏ ਮੁਆਫ਼ੀ ਮੰਗਦੇ ਦਿਸੇ। 

ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਨੇ ਫਿੱਕੇ ਕੀਤੇ ਖ਼ੂਨ ਦੇ ਰਿਸ਼ਤੇ, ਮਜ਼ਦੂਰ ਦੀ ਲਾਸ਼ ਪਰਿਵਾਰ ਨੇ ਲੈਣ ਤੋਂ ਕੀਤੀ ਨਾਂਹ

ਇਹ ਵੀ ਪੜ੍ਹੋ:  ਪੰਜਾਬ 'ਚ ਦਾਖ਼ਲ ਹੋਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਕੋਰੋਨਾ ਨੈਗੇਟਿਵ ਰਿਪੋਰਟ ਦੀ ਨਹੀਂ ਹੋ ਰਹੀ ਚੈਕਿੰਗ

ਮਰਨ ਤੋਂ ਪਹਿਲਾਂ ਮਾਂ ਨੂੰ ਮੈਸੇਜ ਭੇਜ ਲਾਈ ਸੀ ਬਚਾਉਣ ਦੀ ਗੁਹਾਰ 
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਨੂੰ ਉਸ ਨਾਲ ਮਿਲਣ ਤੱਕ ਵੀ ਨਹੀਂ ਦਿੱਤਾ ਗਿਆ ਸੀ ਸਿਰਫ਼ ਵੀਡੀਓ ਕਾਲ ਰਾਹੀ ਹੀ ਗੱਲਬਾਤ ਹੁੰਦੀ ਰਹੀ। ਮਰਨ ਤੋਂ ਪਹਿਲਾਂ ਕਮਲਜੀਤ ਕੌਰ ਨੂੰ ਨੌਜਵਾਨ ਨੇ ਮੈਸੇਜ ਵੀ ਭੇਜੇ ਸਨ। ਇਸ ’ਚ ਉਸ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਤਿੰਨ ਦਿਨਾਂ ਤੋਂ ਆਕਸੀਜਨ ਨਹੀਂ ਮਿਲ ਰਹੀ ਅਤੇ ਨਾ ਹੀ ਉਸ ਨੂੰ ਪਾਣੀ ਦਿੱਤਾ ਜਾ ਰਿਹਾ ਹੈ। ਉਸ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਜਾ ਰਿਹਾ ਅਤੇ ਉਸ ਲੱਗ ਰਿਹਾ ਹੈ ਕਿ ਉਹ ਮਰ ਜਾਵੇਗਾ, ਮੈਨੂੰ ਬਚਾ ਲਵੋ। ਇਹ ਮੈਸੇਜ ਦਿਖਾਉਣ ਦੇ ਬਾਅਦ ਨੌਜਵਾਨ ਦੀ ਮਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਸਪਤਾਲ ਵੱਲੋਂ ਵਰਤੀ ਗਈ ਲਾਪਰਵਾਹੀ ਨੂੰ ਲੈ ਕੇ ਹਸਪਤਾਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ:  ਕੋਰੋਨਾ ਸੰਕਟ ’ਚ ਡੇਰਾ ਬਿਆਸ ਬਣਿਆ ਮਸੀਹਾ, ਜਲੰਧਰ 'ਚ ਤਿਆਰ ਕੀਤਾ 120 ਬੈੱਡਾਂ ਵਾਲਾ ਆਈਸੋਲੇਸ਼ਨ ਸੈਂਟਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri