ਹੁਣ ਇਸ ਨਾਂ ਨਾਲ ਜਾਣਿਆ ਜਾਵੇਗਾ ਜਲੰਧਰ ਦਾ ਮਸ਼ਹੂਰ ''ਨਿੱਕੂ ਪਾਰਕ''

09/26/2019 6:22:08 PM

ਜਲੰਧਰ (ਖੁਰਾਣਾ)— 25 ਸਾਲ ਦੀ ਲੀਜ਼ ਖਤਮ ਹੋ ਜਾਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਬੀਤੇ ਦਿਨੀਂ ਮਾਡਲ ਟਾਊਨ ਸਥਿਤ ਨਿੱਕੂ ਪਾਰਕ ਦਾ ਕਬਜ਼ਾ ਲੈ ਕੇ ਉਸ ਨੂੰ ਸੀਲਬੰਦ ਕਰ ਦਿੱਤਾ ਸੀ ਅਤੇ ਉਸੇ ਦਿਨ ਨਿੱਕੂ ਪਾਰਕ ਸੰਚਾਲਨ ਦੇ ਮਾਮਲੇ 'ਚ ਪ੍ਰਸ਼ਾਸਨ ਨੇ ਇਕ 13 ਮੈਂਬਰੀ ਅੰਤ੍ਰਿਮ ਕਮੇਟੀ ਬਣਾ ਦਿੱਤੀ, ਜਿਸ ਨੇ ਹੁਣ ਪੂਰੀ ਤਰ੍ਹਾਂ ਨਿੱਕੂ ਪਾਰਕ ਦਾ ਹਿਸਾਬ-ਕਿਤਾਬ ਸੰਭਾਲ ਲਿਆ ਹੈ। ਬੈਂਕ ਅਕਾਊਂਟ ਵੀ ਅੰਤ੍ਰਿਮ ਕਮੇਟੀ ਦੇ ਨਾਂ ਨਾਲ ਖੁੱਲ੍ਹ ਗਿਆ ਹੈ, ਜਿਥੇ ਨਿੱਕੂ ਪਾਰਕ ਤੋਂ ਕਮਾਈ ਅਤੇ ਖਰਚੇ ਆਦਿ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਹੁਣ ਨਿੱਕੂ ਪਾਰਕ ਦਾ ਨਾਂ ਵੀ ਬਦਲ ਦਿੱਤਾ ਗਿਆ ਹੈ। 

ਨਵੀਂ ਵਿਵਸਥਾ ਅਨੁਸਾਰ ਨਿਕੂ ਪਾਰਕ ਵਿਚ ਐਂਟਰੀ ਫੀਸ, ਝੂਲਿਆਂ ਦੀ ਫੀਸ ਅਤੇ ਖਾਣ-ਪੀਣ ਦੇ ਸਟਾਲਾਂ ਤੋਂ ਹੁੰਦੀ ਬਿਲਿੰਗ ਹੁਣ ਅੰਤ੍ਰਿਮ ਕਮੇਟੀ ਦੇ ਨਾਂ ਨਾਲ ਹੋ ਰਹੀ ਹੈ। ਇਸ ਲਈ ਐਂਟਰੀ ਗੇਟ ਅਤੇ ਹੋਰ ਸਟਾਲਾਂ 'ਤੇ ਤਾਇਨਾਤ ਬਿਲਿੰਗ ਮਸ਼ੀਨਾਂ ਦਾ ਸਾਫਟਵੇਅਰ ਬਦਲ ਦਿੱਤਾ ਗਿਆ ਹੈ। ਅੰਤ੍ਰਿਮ ਕਮੇਟੀ ਨੇ ਜੀ. ਐੱਸ. ਟੀ. ਨੰਬਰ ਲਈ ਵੀ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਨਾਨ-ਜੀ. ਐੱਸ. ਟੀ. ਫਰਮ ਦੇ ਤੌਰ 'ਤੇ ਕਾਰੋਬਾਰ ਚਲਾਇਆ ਜਾ ਰਿਹਾ ਹੈ। ਪਿਛਲੇ 2 ਦਿਨਾਂ ਦੀ ਗੱਲ ਕਰੀਏ ਤਾਂ ਨਿੱਕੂ ਪਾਰਕ ਤੋਂ ਅੰਤ੍ਰਿਮ ਕਮੇਟੀ ਨੂੰ ਕਰੀਬ 20-21 ਹਜ਼ਾਰ ਦੀ ਆਮਦਨ ਹੋਈ।

ਬਦਲ ਗਿਆ ਨਿੱਕੂ ਪਾਰਕ ਦਾ ਨਾਂ, ਹੁਣ ਇਸ ਨੂੰ ਮਾਡਲ ਟਾਊਨ ਚਿਲਡਰਨ ਪਾਰਕ ਦਾ ਨਾਂ ਦਿੱਤਾ ਗਿਆ
ਜ਼ਿਲਾ ਪ੍ਰਸਾਸ਼ਨ ਨੇ 18 ਸਤੰਬਰ ਨੂੰ ਨਿੱਕੂ ਪਾਰਕ ਦਾ ਕਬਜ਼ਾ ਲੈ ਲਿਆ ਸੀ। ਜਿਸ ਤੋਂ ਬਾਅਦ ਹੁਣ ਤੱਕ ਇਸ ਨੂੰ ਡੀ. ਸੀ. ਵੱਲੋਂ ਬਣਾਈ ਗਈ ਅੰਤ੍ਰਿਮ ਕਮੇਟ ਚਲਾ ਰਹੀ ਹੈ। ਅੰਤ੍ਰਿਮ ਕਮੇਟੀ ਨੇ ਨਿੱਕੂ ਪਾਰਕ ਦਾ ਨਾਂ ਬਦਲ ਕੇ ਹੁਣ 'ਮਾਡਲ ਟਾਊਨ ਚਿਲਡਰਨ ਪਾਰਕ' ਰੱਖ ਦਿੱਤਾ ਹੈ ਅਤੇ ਇਸ ਨੂੰ ਚਲਾਉਣ ਵਾਲੀ ਸੋਸਾਇਟੀ ਦਾ ਨਾਂ ਵੀ ਮਾਡਲ ਟਾਊਨ ਚਿਲਡਰਨ ਪਾਰਕ ਸੋਸਾਇਟੀ ਰੱਖਿਆ ਗਿਆ ਹੈ।

shivani attri

This news is Content Editor shivani attri