ਜਲੰਧਰ ਦੇ ਨਾਈਟ ਕਰਫ਼ਿਊ ਸਬੰਧੀ ਫੈਲੀ ਇਸ ਅਫ਼ਵਾਹ ਨੂੰ ਲੈ ਕੇ ਪ੍ਰਸ਼ਾਸਨ ਨੇ ਦਿੱਤੀ ਸਫ਼ਾਈ

03/26/2021 7:47:50 PM

ਜਲੰਧਰ (ਜਤਿੰਦਰ ਚੋਪੜਾ)— ਜਲੰਧਰ ਵਿਚ ਲੱਗੇ ਨਾਈਟ ਕਰਫ਼ਿਊ ਸਬੰਧੀ ਸੋਸ਼ਲ ਮੀਡੀਆ ’ਤੇ ਇਹ ਅਫ਼ਵਾਹ ਫੈਲਾਈ ਗਈ ਹੈ ਕਿ ਰਾਤ ਦਾ ਕਰਫ਼ਿਊ 7 ਵਜੇ ਕਰ ਦਿੱਤਾ ਗਿਆ ਹੈ। ਜਲੰਧਰ ਦੇ ਨਾਈਟ ਕਰਫ਼ਿਊ ’ਚ ਤਬਦੀਲੀ ਕਰਨ ਸਬੰਧੀ ਫੈਲੀ ਅਫ਼ਵਾਹ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੰਡਨ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਫਿਲਹਾਲ ਰਾਤ ਦੇ ਕਰਫ਼ਿਊ ਦੇ ਸਮੇਂ ’ਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ।  ਰਾਤ ਦਾ ਕਰਫ਼ਿਊ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਹੀ ਲਾਗੂ ਰਹੇਗਾ। ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸਾਰੇ ਸਕੂਲਾਂ ਨੂੰ ਖੋਲ੍ਹਣ ਨੂੰ ਲੈ ਕੇ ਫਿਲਹਾਲ ਅਜੇ ਕੋਈ ਵੀ ਆਦੇਸ਼ ਨਹੀਂ ਹਨ। 

ਇਹ ਵੀ ਪੜ੍ਹੋ :  ਤੁਹਾਡੇ ਕੰਮ ਦੀ ਖ਼ਬਰ: ‘ਭਾਰਤ ਬੰਦ’ ਦੌਰਾਨ ਜੇਕਰ ਪਵੇ ਐਮਰਜੈਂਸੀ ਤਾਂ ਜਲੰਧਰ ’ਚ ਇਨ੍ਹਾਂ ਥਾਵਾਂ ’ਤੇ ਕਰੋ ਪਹੁੰਚ

ਰਾਤ ਦੇ ਕਰਫ਼ਿਊ ਦੇ ਸਮੇਂ ’ਚ ਤਬਦੀਲੀ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਫੈਲੀਆਂ ਜਾ ਰਹੀਆਂ ਅਫ਼ਵਾਹਾਂ ’ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਿਹਾ ਕਿ ਰਾਤ ਦੇ ਕਰਫ਼ਿਊ ਦੇ ਸਮੇਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਫੈਲੀਆਂ ਜਾ ਰਹੀਆਂ ਅਫ਼ਵਾਹਾਂ ’ਤੇ ਵਿਸ਼ਵਾਸ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਅਜਿਹੀ ਅਫਵਾਹ ਫੈਲਾਉਂਦਾ ਹੈ, ਉਸ ਦੇ ਖ਼ਿਲਾਫ਼ ਆਈ. ਟੀ. ਐਕਟ ਦੇ ਤਹਿਤ ਕੇਸ ਦਰਜ ਕੀਤਾ ਜਾਵੇਗਾ। 

ਇਹ ਵੀ ਪੜ੍ਹੋ :  ‘ਭਾਰਤ ਬੰਦ’ ਦਾ ਜਲੰਧਰ ’ਚ ਅਸਰ: ਬਾਜ਼ਾਰਾਂ ’ਚ ਦੁਕਾਨਾਂ ਬੰਦ ਤੇ ਸੁੰਨਸਾਨ ਪਈਆਂ ਸੜਕਾਂ

ਉਨ੍ਹਾਂ ਕਿਹਾ ਕਿ ਜਦੋਂ ਵੀ ਸਰਕਾਰ ਵੱਲੋਂ ਕੋਈ ਹੁਕਮ ਲਾਗੂ ਹੁੰਦੇ ਹਨ ਤਾਂ ਸਰਕਾਰ ਤੋਂ ਮਿਲੀ ਅਧਿਕਾਰਤ ਅਤੇ ਪ੍ਰਮਾਨਿਤ ਜਾਣਕਾਰੀ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਅਤੇ ਜ਼ਿਲ੍ਹਾ ਸੰਪਰਕ ਅਫ਼ਸਰ (ਡੀ. ਪੀ. ਆਰ. ਓ) ਜਲੰਧਰ ਦੇ ਅਧਿਕਾਰਤ ਫੇਸਬੁੱਕ ਪੇਜ਼, ਟਵਿੱਟਰ, ਇੰਸਟਾਗ੍ਰਾਮ ਅਤੇ ਯੂ.ਟਿਊਬ ’ਤੇ ਸਾਾਂਝੀ ਕਰ ਦਿੱਤੀ ਹੈ। ਉਨ੍ਹਾਂ ਲੋਕਾਂ ਤੋਂ ਨਾਈਟ ਕਰਫ਼ਿਊ ’ਚ ਕੀਤੀ ਜਾਣ ਵਾਲੀ ਤਬਦੀਲੀ ਸਬੰਧੀ ਸੋਸ਼ਲ ਮੀਡੀਆ ’ਤੇ ਫੈਲੀਆਂ ਜਾ ਰਹੀਆਂ ਅਫਹਾਵਾਂ ਤੋਂ ਬਚਣ ਦੀ ਅਪੀਲ ਕੀਤੀ ਹੈ। 

ਇਹ ਵੀ ਪੜ੍ਹੋ :  ਭਾਰਤ ਬੰਦ ਦੌਰਾਨ ਦੋਆਬਾ ਮੁਕੰਮਲ ਤੌਰ ’ਤੇ ਬੰਦ, ਤਸਵੀਰਾਂ ਦੀ ਜ਼ੁਬਾਨੀ ਵੇਖੋ ਹਾਲ

ਇਥੇ ਦੱਸਣਯੋਗ ਹੈ ਕਿ ਜਲੰਧਰ ’ਚ ਕੋਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਵੱਧਦੇ ਜਾ ਰਹੇ ਹਨ। ਰੋਜ਼ਾਨਾ ਹੀ ਜਲੰਧਰ ਜ਼ਿਲ੍ਹੇ ’ਚੋਂ 400 ਦੇ ਕਰੀਬ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਜ਼ਿਲ੍ਹੇ ’ਚ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਦਾ ਨਾਈਟ ਕਰਫ਼ਿਊ ਐਲਾਨਿਆ ਗਿਆ ਹੈ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri