ਨੀਟ ਰਿਜ਼ਲਟ : ਡਾ. ਚਿਮਨ ਅਰੋੜਾ ਦੇ ਬੇਟੇ ਈਸ਼ ਨੇ ਹਾਸਲ ਕੀਤਾ ਆਲ ਇੰਡੀਆ ਰੈਂਕ 263

06/06/2019 2:22:01 PM

ਜਲੰਧਰ (ਵਿਨੀਤ) – ਦੇਸ਼ ਭਰ ਦੇ ਪ੍ਰਸਿੱਧ ਮੈਡੀਕਲ ਕਾਲਜਾਂ 'ਚ ਐੱਮ. ਬੀ. ਬੀ. ਐੱਸ. ਅਤੇ ਬੀ. ਡੀ. ਐੱਸ. ਕੋਰਸਾਂ 'ਚ ਦਾਖਲੇ ਲਈ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ 5 ਮਈ ਨੂੰ ਲਈ ਗਈ ਨੀਟ ਪ੍ਰੀਖਿਆ 2019 ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ। ਐਲਾਨ ਹੋਏ ਨਤੀਜੇ 'ਚ ਫਗਵਾੜਾ ਦੇ ਦਿੱਲੀ ਚਿਲਡਰਨ ਹਸਪਤਾਲ ਦੇ ਡਾ. ਚਿਮਨ ਅਰੋੜਾ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਪ੍ਰਿੰ. ਸੁਮਨ ਅਰੋੜਾ ਦੇ ਪੁੱਤਰ ਈਸ਼ ਅਰੋੜਾ (ਦਿੱਲੀ ਪਬਲਿਕ ਸਕੂਲ) ਨੇ ਆਲ ਇੰਡੀਆ ਰੈਂਕ 263 ਹਾਸਲ ਕਰਕੇ ਮਹਾਨਗਰ 'ਚ ਟਾਪ ਕੀਤਾ, ਜਦੋਂਕਿ ਖੰਨਾ ਆਈ ਹਸਪਤਾਲ ਦੇ ਡਾ. ਰਵੀ ਕਾਂਤ ਖੰਨਾ ਤੇ ਡਾ. ਸਾਰਿਕਾ ਖੰਨਾ ਦੀ ਬੇਟੀ ਸੁਰਭੀ ਖੰਨਾ ਨੇ ਆਲ ਇੰਡੀਆ ਰੈਂਕ 1712 ਤੇ ਟਾਪਰ ਈਸ਼ ਅਰੋੜਾ ਦੇ ਸਕੇ ਭਰਾ ਤੇ ਸੈਫਰਨ ਪਬਲਿਕ ਸਕੂਲ ਦੇ ਵਿਦਿਆਰਥੀ ਓਸ਼ੋ ਅਰੋੜਾ ਨੇ ਆਲ ਇੰਡੀਆ ਰੈਂਕ 2663 ਹਾਸਲ ਕਰਨ 'ਚ ਸਫਲਤਾ ਪ੍ਰਾਪਤ ਕੀਤੀ।

ਸਫਲ ਸਟੂਡੈਂਟਸ ਦੇ ਪਰਸੈਂਟਾਈਲ ਸਕੋਰ 
1. ਈਸ਼ ਅਰੋੜਾ (ਆਲ ਇੰਡੀਆ ਰੈਂਕ 263)-ਮਾਰਕਸ-670/720 ਪਰਸੈਂਟਾਈਲ ਸਕੋਰ 99.9806487
2. ਸੁਰਭੀ ਖੰਨਾ (ਆਲ ਇੰਡੀਆ ਰੈਂਕ 1712)-ਮਾਰਕਸ-640/720 ਪਰਸੈਂਟਾਈਲ ਸਕੋਰ 99.8752441
3. ਓਸ਼ੋ ਅਰੋੜਾ (ਆਲ ਇੰਡੀਆ ਰੈਂਕ 2663)-ਮਾਰਕਸ-630/720 ਪਰਸੈਂਟਾਈਲ ਸਕੋਰ 99.7994691

ਕੈਟਾਗਿਰੀ ਵਾਈਜ਼ 'ਕੱਟ ਆਫ ਲਿਸਟ'
ਜਨਰਲ : 50 ਪਰਸੈਂਟਾਈਲ (701-134)-7,04,335 ਉਮੀਦਵਾਰ
ਓ. ਬੀ. ਸੀ. : 40 ਪਰਸੈਂਟਾਈਲ (133-107)-63,789 ਉਮੀਦਵਾਰ
ਐੱਸ. ਸੀ. : 40 ਪਰਸੈਂਟਾਈਲ (133-107)-20,009 ਉਮੀਦਵਾਰ
ਐੱਸ. ਟੀ. : 40 ਪਰਸੈਂਟਾਈਲ (133-107)-8,455 ਉਮੀਦਵਾਰ
ਜਨਰਲ (ਪੀ. ਐੱਚ.) : 45 ਪਰਸੈਂਟਾਈਲ (133-120)-266 ਉਮੀਦਵਾਰ
ਓ. ਬੀ. ਸੀ. (ਪੀ. ਐੱਚ.) : 40 ਪਰਸੈਂਟਾਈਲ (119-107)-142 ਉਮੀਦਵਾਰ
ਐੱਸ. ਸੀ. (ਪੀ. ਐੱਚ.) : 40 ਪਰਸੈਂਟਾਈਲ (119-107)-32 ਉਮੀਦਵਾਰ
ਐੱਸ. ਟੀ. (ਪੀ. ਐੱਚ.) : 40 ਪਰਸੈਂਟਾਈਲ (119-107)-14 ਉਮੀਦਵਾਰ

ਟਾਪ ਕਾਲਜ ਅਤੇ ਉਨ੍ਹਾਂ ਦੇ ਓਪਨਿੰਗ ਤੇ ਕਲੋਜ਼ਿੰਗ ਰੈਂਕ ਦੀ ਸੰਭਾਵੀ ਸੂਚੀ
ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਨਵੀਂ ਦਿੱਲੀ
ਓਪਨਿੰਗ ਰੈਂਕ : 1 ਅਤੇ ਕਲੋਜ਼ਿੰਗ ਰੈਂਕ : 38
ਬੇਂਗਲੁਰੂ ਮੈਡੀਕਲ ਕਾਲਜ ਐਂਡ ਰਿਸਰਚ ਇੰਸਟੀਚਿਊਟ, ਬੇਂਗਲੁਰੂ
ਓਪਨਿੰਗ ਰੈਂਕ : 4 ਅਤੇ ਕਲੋਜ਼ਿੰਗ ਰੈਂਕ : 779
ਸਰਕਾਰੀ ਮੈਡੀਕਲ ਕਾਲਜ ਕੋਟਾਯਾਮ
ਓਪਨਿੰਗ ਰੈਂਕ : 19 ਅਤੇ ਕਲੋਜ਼ਿੰਗ ਰੈਂਕ : 621
ਸਰਕਾਰੀ ਮੈਡੀਕਲ ਕਾਲਜ ਸੂਰਤ
ਓਪਨਿੰਗ ਰੈਂਕ : 21 ਅਤੇ ਕਲੋਜ਼ਿੰਗ ਰੈਂਕ : 2035
ਸੇਠ ਜੀ. ਐੱਸ. ਮੈਡੀਕਲ ਕਾਲਜ ਮੁੰਬਈ
ਓਪਨਿੰਗ ਰੈਂਕ : 26 ਅਤੇ ਕਲੋਜ਼ਿੰਗ ਰੈਂਕ : 222
ਸਰਕਾਰੀ ਮੈਡੀਕਲ ਕਾਲਜ ਤਿਰੂਵਨੰਤਪੁਰਮ
ਓਪਨਿੰਗ ਰੈਂਕ : 39 ਅਤੇ ਕਲੋਜ਼ਿੰਗ ਰੈਂਕ : 534
ਆਈ. ਐੱਮ. ਐੱਸ. ਬੀ. ਐੱਚ. ਯੂ. ਵਾਰਾਨਸੀ (ਯੂ. ਪੀ.)
ਓਪਨਿੰਗ ਰੈਂਕ : 43 ਅਤੇ ਕਲੋਜ਼ਿੰਗ ਰੈਂਕ : 187
ਲੇਡੀ ਹਾਰਡਿੰਗ ਮੈਡੀਕਲ ਕਾਲਜ, ਨਵੀਂ ਦਿੱਲੀ
ਓਪਨਿੰਗ ਰੈਂਕ : 45 ਅਤੇ ਕਲੋਜ਼ਿੰਗ ਰੈਂਕ : 130
ਯੂਨੀਵਰਸਿਟੀ ਕਾਲਜ ਆਫ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ
ਓਪਨਿੰਗ ਰੈਂਕ : 49 ਅਤੇ ਕਲੋਜ਼ਿੰਗ ਰੈਂਕ : 116
ਸਰਕਾਰੀ ਮੈਡੀਕਲ ਕਾਲਜ ਕੋਝੀਕੋਡ
ਓਪਨਿੰਗ ਰੈਂਕ : 50 ਅਤੇ ਕਲੋਜ਼ਿੰਗ ਰੈਂਕ : 447
ਸਫਦਰਜੰਗ ਹਸਪਤਾਲ ਨਵੀਂ ਦਿੱਲੀ
ਓਪਨਿੰਗ ਰੈਂਕ : 51 ਅਤੇ ਕਲੋਜ਼ਿੰਗ ਰੈਂਕ : 82
ਐੱਸ. ਐੱਮ. ਐੱਸ. ਮੈਡੀਕਲ ਕਾਲਜ ਜੈਪੁਰ
ਓਪਨਿੰਗ ਰੈਂਕ : 59 ਅਤੇ ਕਲੋਜ਼ਿੰਗ ਰੈਂਕ : 359

'ਟੀਚੇ ਦੀ ਪ੍ਰਾਪਤੀ ਲਈ ਲਾਈਫ ਦਾ ਹਰ ਐਗਜ਼ਾਮ ਅਹਿਮ'
'ਕਰੀਅਰ ਬਣਾਉਣ ਤੇ ਨਿਰਧਾਰਤ ਟੀਚੇ ਤਕ ਪਹੁੰਚਣ ਲਈ ਲਾਈਫ ਦਾ ਹਰ ਐਗਜ਼ਾਮ ਅਹਿਮ ਹੁੰਦਾ ਹੈ, ਆਲ ਇੰਡੀਆ ਲੈਵਲ 'ਤੇ ਇੰਨਾ ਚੰਗਾ ਰੈਂਕ ਆਉਣ ਬਾਰੇ ਮੈਂ ਕਦੇ ਸੋਚਿਆ ਹੀ ਨਹੀਂ ਸੀ ਪਰ ਮੈਨੂੰ ਖੁਦ 'ਤੇ ਪੂਰਾ ਭਰੋਸਾ ਸੀ। ਪੂਰੇ ਸਾਲ ਦੀ ਪੜ੍ਹਾਈ ਦਾ ਫਾਇਦਾ ਹੋਇਆ, ਜਿਸ ਕਾਰਨ ਆਲ ਇੰਡੀਆ ਲੈਵਲ 'ਤੇ ਰੈਂਕ 263 ਮਿਲਿਆ। ਸਫਲਤਾ ਪਾਉਣ ਲਈ ਹਾਰਡ ਵਰਕ ਜ਼ਰੂਰ ਕਰਨਾ ਚਾਹੀਦਾ ਹੈ। ਆਪਣੀ ਸਟੱਡੀਜ਼ ਮੈਂ ਦਿੱਲੀ ਪਬਲਿਕ ਸਕੂਲ ਤੋਂ ਪੂਰੀ ਕੀਤੀ ਹੈ, 10 ਵੀਂ 'ਚ ਵੀ ਮੈਂ ਸਕੂਲ 'ਚੋਂ ਟਾਪ ਕੀਤਾ ਸੀ। ਐਗਜ਼ਾਮ ਦੀ ਤਿਆਰੀ ਰੱਟਾ ਮਾਰ ਕੇ ਨਹੀਂ, ਸਗੋਂ ਜੋ ਵੀ ਪੜ੍ਹੋ ਉਸ ਨੂੰ ਇੰਜੁਆਏ ਕਰ ਕੇ ਕਰਨੀ ਚਾਹੀਦੀ ਹੈ। ਲਗਾਤਾਰ ਪੜ੍ਹਦੇ-ਪੜ੍ਹਦੇ ਮੈਂ ਵੀ ਕਦੇ- ਕਦੇ ਬੋਰ ਹੋ ਜਾਂਦਾ ਸੀ, ਤਾਂ ਉਸ ਸਮੇਂ ਮਲਟੀਪਲ ਪ੍ਰਸ਼ਨਾਂ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੰਦੀ ਸੀ। ਪਾਪਾ ਤੇ ਮੰਮੀ ਨੇ ਹਮੇਸ਼ਾ ਮੈਨੂੰ ਮੋਟੀਵੇਟ ਕੀਤਾ। ਮੈਂ ਆਈ ਸਰਜਨ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਹਾਂ। ਅਜੇ ਮੈਨੂੰ ਏਮਸ ਨਵੀਂ ਦਿੱਲੀ ਦੇ ਰਿਜ਼ਲਟ ਦੀ ਵੀ ਉਡੀਕ ਹੈ, ਐੱਮ. ਬੀ. ਬੀ.ਐੱਸ. ਲਈ ਮੇਰੀ ਫਰਸਟ ਪਰਫਾਰਮੈਂਸ ਏਮਸ ਹੈ, ਇਸ ਤੋਂ ਇਲਾਵਾ ਆਜ਼ਾਦ ਮੈਡੀਕਲ ਕਾਲਜ, ਨਵੀਂ ਦਿੱਲੀ ਸਫਦਰਜੰਗ ਵੀ ਮੇਰੀ ਚੁਆਇਸ ਲਿਸਟ 'ਚ ਹੈ ।



'ਪ੍ਰੈਕਟੀਕਲ ਪ੍ਰਸ਼ਨਾਂ ਨੂੰ ਸਾਲਵ ਕਰਨਾ ਰੱਖੀ ਪਹਿਲ'
ਸਕੂਲ 'ਚ ਕਰਵਾਇਆ ਗਿਆ ਲੈੱਸਨ ਜੇਕਰ ਘਰ ਆ ਕੇ ਰਿਵਾਈਜ਼ ਕੀਤਾ ਜਾਵੇ, ਤਾਂ ਪੜ੍ਹਾਈ 'ਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ, 10ਵੀਂ 'ਚ ਵੀ ਮੇਰਾ ਸੀ. ਜੀ. ਪੀ. ਏ. ਗ੍ਰੇਡ 10 ਸੀ , ਆਪਣੀ ਇਸ ਪੁਜ਼ੀਸ਼ਨ ਨੂੰ ਬਣਾਈ ਰੱਖਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਮੈਨੂੰ ਉਮੀਦ ਸੀ ਕਿ ਮੇਰੀ ਮਿਹਨਤ ਜ਼ਰੂਰ ਰੰਗ ਲਿਆਵੇਗੀ, ਮੇਰੇ ਟੀਚਰ ਤੇ ਮੇਰੇ ਮਾਤਾ-ਪਿਤਾ ਨੇ ਮੈਨੂੰ ਸੈਲਫ ਸਟੱਡੀ ਕਰਨਾ ਸਿਖਾਇਆ, ਸਫਲਤਾ ਹਾਸਲ ਕਰਨ ਲਈ ਕਿਤਾਬੀ ਕੀੜਾ ਬਣਨ ਦੀ ਬਜਾਏ ਪ੍ਰੈਕਟੀਕਲ ਪ੍ਰਸ਼ਨਾਂ ਨੂੰ ਸਾਲਵ ਕਰਨਾ ਮੇਰੀ ਪਹਿਲ ਰਹੀ। ਮੰਮੀ, ਪਾਪਾ ਤੇ ਭਰਾ ਨੇ ਮੇਰੀ ਕਿਤਾਬਾਂ ਪੜ੍ਹਨ ਤੇ ਸੰਗੀਤ ਸੁਣਨ ਦੀ ਹਾਬੀ ਨੂੰ ਵੀ ਪੂਰਾ ਕਰਨ ਲਈ ਮੈਨੂੰ ਹਮੇਸ਼ਾ ਸੁਪੋਰਟ ਕੀਤਾ। ਨਵੀਂ ਦਿੱਲੀ ਜਾਂ ਚੰਡੀਗੜ੍ਹ 'ਚ ਐੱਮ. ਬੀ. ਬੀ. ਐੱਸ. 'ਚ ਦਾਖਲਾ ਲੈਣਾ ਚਾਹੁੰਦਾ ਹਾਂ।



'ਮੰਮੀ-ਪਾਪਾ ਦੀ ਸੁਪੋਰਟ ਨਾਲ ਮਿਲੀ ਸਫਲਤਾ'
'ਪਿਤਾ ਡਾ. ਰਵੀ ਕਾਂਤ ਖੰਨਾ ਤੇ ਮਾਤਾ ਡਾ. ਸਾਰਿਕਾ ਖੰਨਾ ਨੇ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਕਿਤਾਬਾਂ ਪੜ੍ਹਨ ਤੇ ਸੰਗੀਤ ਸੁਣਨ ਦਾ ਸ਼ੌਕ ਵੀ ਨਾਲ ਹੀ ਚਲਦਾ ਰਿਹਾ, ਰੋਜ਼ਾਨਾ 8 ਤੋਂ 10 ਘੰਟੇ ਪੜ੍ਹਨਾ ਮੈਟਰ ਨਹੀਂ ਕਰਦਾ, ਸਗੋਂ ਹਰ ਕੰਸੈਪਟ ਨੂੰ ਕਲੀਅਰ ਕਰ ਕੇ ਇਕਾਗਰਿਤ ਮਨ ਨਾਲ ਪੜ੍ਹਿਆ ਜਾਵੇ ਤਾਂ ਮੰਜ਼ਿਲ ਹਮੇਸ਼ਾ ਪਾਈ ਜਾ ਸਕਦੀ ਹੈ। ਮੈਂ ਆਪਣੇ ਟਾਈਮ ਟੇਬਲ ਦੇ ਹਿਸਾਬ ਨਾਲ ਚੱਲੀ। ਪਾਪਾ ਤੇ ਮੰਮੀ ਦੋਵੇਂ ਮੈਡੀਕਲ ਫੀਲਡ 'ਚ ਸੇਵਾਵਾਂ ਨਿਭਾ ਰਹੇ ਹਨ, ਮੈਂ ਵੀ ਉਨ੍ਹਾਂ ਦੀ ਤਰ੍ਹਾਂ ਇਸੇ ਫੀਲਡ 'ਚ ਹੀ ਆਪਣਾ ਨਾਂ ਰੌਸ਼ਨ ਕਰਨੀ ਚਾਹੁੰਦੀ ਹਾਂ। ' ਦਿੱਲੀ ਦੇ ਵਰਧਮਾਨ ਮਹਾਵੀਰ ਕਾਲਜ, ਨਵੀਂ ਦਿੱਲੀ ਜਾਂ ਮੌਲਾਨਾ ਆਜ਼ਾਦ ਮੈਡੀਕਲ ਕਾਲਜ 'ਚ ਦਾਖਲਾ ਕਰਵਾਉਣਾ ਮੇਰੀ ਪਹਿਲ ਰਹੇਗੀ। ਅਜੇ ਤਕ ਕਿਸਮਤ ਨੇ ਸਾਥ ਦਿੱਤਾ ਹੈ ਤੇ ਮਿਹਨਤ ਦਾ ਫਲ ਵੀ ਮਿਲਿਆ ਹੈ , ਉਮੀਦ ਹੈ ਕਿ ਅੱਗੇ ਵੀ ਮਿਹਨਤ ਕਰ ਕੇ ਆਪਣਾ ਟੀਚਾ ਹਾਸਲ ਕਰ ਸਕਾਂਗੀ।


ਮਹਾਨਗਰ 'ਚ ਸਫਲ ਵਿਦਿਆਰਥੀ
ਸੀ. ਜੇ. ਐੱਸ. ਪਬਲਿਕ ਸਕੂਲ ਦੀ ਵਿਦਿਆਰਥਣ ਅਨੁਸ਼ਕਾ ਸ਼ਰਮਾ ਨੇ ਉਕਤ ਪ੍ਰੀਖਿਆ 'ਚ 18,594, ਨਵਰੂਪ ਕੌਰ ਨੇ 1,31,832ਵਾਂ, ਤੇਜਸ ਸਿੰਘਲ ਨੇ 3,49,170ਵਾਂ ਤੇ ਸੁਰਲੀਨ ਕੌਰ ਨੇ 4,42,547 ਵਾਂ ਆਲ ਇੰਡੀਆ ਰੈਂਕ ਹਾਸਲ ਕਰ ਕੇ ਸਫਲਤਾ ਪ੍ਰਾਪਤ ਕੀਤੀ।
ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀ ਕਮੇਸ਼ ਸਿੰਗਲਾ ਨੇ ਆਲ ਇੰਡੀਆ ਰੈਂਕ 3040 ਹਾਸਲ ਕਰ ਕੇ ਸਫਲਤਾ ਹਾਸਲ ਕੀਤੀ, ਪਿਤਾ ਨੀਰਜ ਸਿੰਗਲਾ ਤੇ ਮਾਤਾ ਸੁਗੰਧਾ ਸਿੰਗਲਾ ਦੇ ਨਾਲ ਕਮੇਸ਼।
ਐੱਮ. ਜੀ. ਐੱਨ. ਪਬਲਿਕ ਸਕੂਲ ਦੇ ਵਿਦਿਆਰਥੀ ਸਾਹਿਲ ਗਾਂਧੀ ਨੇ ਆਲ ਇੰਡੀਆ ਰੈਂਕ 3463 ਪ੍ਰਾਪਤ ਕਰ ਕੇ ਆਪਣੇ ਪਿਤਾ ਡਾ. ਵਿਸ਼ਾਲ ਗਾਂਧੀ ਤੇ ਮਾਤਾ ਡਾ. ਨਿਸ਼ਾ ਗਾਂਧੀ ਦਾ ਨਾਂ ਰੋਸ਼ਨ ਕੀਤਾ।
 

rajwinder kaur

This news is Content Editor rajwinder kaur