ਜਲੰਧਰ ਨਗਰ ਨਿਗਮ ਨੇ ਹਵੇਲੀ ਨੂੰ ਕੂੜਾ ਸੁੱਟਣ ਦੇ ਮਾਮਲੇ ''ਚ ਕੀਤਾ 14 ਲੱਖ ਦਾ ਜੁਰਮਾਨਾ

07/28/2019 1:26:14 AM

ਜਲੰਧਰ,(ਸੋਨੂੰ): ਅੰਮ੍ਰਿਤਸਰ-ਦਿੱਲੀ ਹਾਈਵੇ 'ਤੇ ਜਲੰਧਰ-ਕਪੂਰਥਲਾ ਦੀ ਹੱਦ 'ਤੇ ਪੈਂਦੀ ਹਵੇਲੀ 'ਚ ਜਲੰਧਰ ਨਗਰ ਨਿਗਮ ਨੇ ਵੈਸਟ ਮੈਨਜਮੈਂਟ ਦੇ ਤਹਿਤ 14 ਲੱਖ ਰੁਪਏ ਦੇ ਕਰੀਬ ਦਾ ਜੁਰਮਾਨਾ ਲਗਾ ਦਿੱਤਾ ਹੈ। ਜਲੰਧਰ ਨਗਰ ਨਿਗਮ ਵਲੋਂ ਇਹ ਕਾਰਵਾਈ ਉਨ੍ਹਾਂ ਦੇ ਇਲਾਕੇ 'ਚ ਲਗਾਤਾਰ ਸੁੱੱਟੇ ਜਾ ਰਹੇ ਕੂੜੇ ਦੇ ਬਾਅਦ ਕੀਤੀ ਗਈ ਹੈ। ਇਸ ਮਾਮਲੇ 'ਚ ਜਦ ਹਵੇਲੀ ਦੇ ਮਾਲਕ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਪੱਖ ਨਹੀਂ ਦਿੱਤਾ ਪਰ ਜਲੰਧਰ ਦੇ ਨਗਰ ਨਿਗਮ ਕਮਿਸ਼ਨਰ ਨੇ ਮੀਡੀਆ ਜ਼ਰੀਏ ਦਿੱਤੇ ਗਏ ਪੱਖ ਦੇ ਬਾਅਦ ਵੀ ਸਖ਼ਤ ਰੁਖ ਰੱਖਿਆ। ਨੈਸ਼ਨਲ ਗ੍ਰੀਨ ਟ੍ਰਿਬਿਉਨਲ ਦੇ ਸਖਤ ਰੁਖ ਤੇ ਸ਼ਹਿਰ ਨੂੰ ਸਾਫ ਰੱਖਣ ਦੇ ਮਾਮਲੇ 'ਚ ਜਲੰਧਰ ਨਗਰ ਨਿਗਮ ਨੇ ਆਪਣੀ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਜਲੰਧਰ ਨਗਰ ਨਿਗਮ ਨੇ ਜਿਲਾ ਕਪੂਰਥਲਾ 'ਚ ਪੈਂਦੀ ਮਸ਼ਹੂਰ ਹਵੇਲੀ ਰੇਸਤਰਾ ਵਲੋਂ ਜਲੰਧਰ ਨਗਰ ਨਿਗਮ ਦੀ ਹੱਦ ਦੇ ਅੰਦਰ ਪੈਂਦੇ ਇਲਾਕੇ 'ਚ ਕੂੜਾ ਸੁੱਟਣ ਦੇ ਮਾਮਲੇ 'ਚ ਉਨ੍ਹਾਂ ਨੂੰ 14 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।