ਗੋਲਮਾਲ! ਕਾਰ ਦੀ ਟੈਂਕੀ 40 ਲੀਟਰ, ਡੀਜ਼ਲ ਪਾ 'ਤਾ 42 ਲੀਟਰ

10/10/2019 11:01:27 AM

ਜਲੰਧਰ (ਵੈੱਬ ਡੈਸਕ) : ਚੌਗਿਟੀ ਫਲਾਈਓਵਰ ਨੇੜੇ ਇੰਡੀਅਨ ਆਇਲ ਪੰਪ 'ਤੇ ਕਾਰ ਦੀ 40 ਲੀਟਰ ਟੈਂਕੀ 'ਚ 42 ਲੀਟਰ ਡੀਜ਼ਲ ਪਾਉਣ ਨੂੰ ਲੈ ਕੇ ਚਾਰਟਰਡ ਅਕਾਊਂਟੈਂਟ ਨਾਲ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਰਲ ਸੀ.ਏ. ਇੰਦਰਜੀਤ ਸਿੰਘ ਆਪਣੀ ਸਿਡਾਨ ਕਾਰ ਵਿਚ ਡੀਜ਼ਲ ਪੁਆਉਣ ਲਈ ਚੌਗਿਟੀ ਫਲਾਈਓਵਰ ਨੇੜੇ ਸਥਿਤੀ ਇੰਡੀਅਨ ਆਇਪ ਪੰਪ 'ਤੇ ਗਏ, ਜਿਥੇ ਕਰਮਾਰੀਆਂ ਵੱਲੋਂ ਉਨ੍ਹਾਂ ਦੀ ਕਾਰ ਵਿਚ 42 ਲੀਟਰ ਤੋਂ ਜ਼ਿਆਦਾ ਡੀਜ਼ਲ ਪਾ ਦਿੱਤਾ ਗਿਆ। ਅਜੇ ਮੀਟਰ ਦੌੜ ਹੀ ਰਿਹਾ ਸੀ ਕਿ ਸੀ.ਏ. ਇੰਦਰਜੀਤ ਨੇ ਕਰਮਚਾਰੀ ਨੂੰ ਟੋਕਿਆ। ਉਸ ਨੂੰ ਦੱਸਿਆ ਕਿ ਕਾਰ ਦੀ ਟੈਂਕੀ 40 ਲੀਟਰ ਦੀ ਹੈ ਤਾਂ 42 ਲੀਟਰ ਤੇਲ ਕਿਵੇਂ ਪੈ ਗਿਆ, ਜਦੋਂਕਿ ਕਾਰ ਵਿਚ 5-6 ਲੀਟਰ ਡੀਜ਼ਲ ਪਹਿਲਾਂ ਵੀ ਸੀ। ਇਸ 'ਤੇ ਕਰਮਚਾਰੀ ਨੇ ਜਵਾਬ ਦਿੱਤਾ- ਜਨਾਬ ਤੁਹਾਡੀ ਟੈਂਕੀ ਵੱਡੀ ਹੋਣੀ...ਜਾ ਕੇ ਚੈਕ ਕਰਵਾਓ। ਜਦੋਂ ਉਨ੍ਹਾਂ ਨੇ ਇਤਰਾਜ਼ ਜਤਾਇਆ ਤਾਂ ਆਨਲਾਈਨ ਸ਼ਿਕਾਇਤ ਕਰਨ ਦੀ ਸਲਾਹ ਦੇ ਦਿੱਤੀ ਗਈ।

ਇੰਡੀਅਨ ਆਇਲ ਦੇ ਡੀ.ਜੀ.ਐਮ. ਨੇ ਕਿਹਾ- ਕੀਤੀ ਜਾਏਗੀ ਕਾਰਵਾਈ
ਸੀ.ਏ. ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਵਿਚ ਜਦੋਂ 40 ਲੀਟਰ ਤੇਲ ਪੈ ਗਿਆ ਤਾਂ ਉਸ ਤੋਂ ਬਾਅਦ ਵੀ ਕਰਮਚਾਰੀ ਤੇਲ ਪਾਉਂਦਾ ਰਿਹਾ। ਉਨ੍ਹਾਂ ਨੇ ਕਰਮਚਾਰੀ ਨੂੰ ਰੋਕਿਆ ਅਤੇ ਪੰਪ ਮਾਲਕ ਨੂੰ ਸੱਦ ਲਿਆ। ਉਸ ਨੇ ਆਉਂਦੇ ਹੀ ਕਿਹਾ ਪਹਿਲਾਂ ਕਾਰ ਦੀ ਟੈਂਕੀ ਪਤਾ ਕਰੋ ਕਿੰਨੀ ਹੈ, ਉਦੋਂ ਉਨ੍ਹਾਂ ਨੇ ਕੰਪਨੀ ਵਿਚ ਫੋਨ ਕੀਤਾ ਤਾਂ ਮੈਨੇਜਰ ਨੇ ਕਿਹਾ - ਟੈਂਕ 40 ਲੀਟਰ ਦੀ ਹੈ। ਇਸ ਤੋਂ ਜ਼ਿਆਦਾ ਤੇਲ ਨਹੀਂ ਆ ਸਕਦਾ। ਇੰਦਰਜੀਤ ਨੇ ਡੀਜ਼ਲ ਦੀ ਰਸੀਦ ਲੈ ਲਈ। ਪੰਪ ਮਾਲਕ ਨੇ ਇੰਡੀਅਨ ਆਇਲ ਦੇ ਕਿਸੇ ਅਧਿਕਾਰੀ ਨਾਲ ਗੱਲ ਕਰਵਾਈ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਆਨਲਾਈਨ ਸ਼ਿਕਾਇਤ ਦਰਜ ਕਰਵਾ ਦਿਓ। ਦੂਜੇ ਪਾਸੇ ਇੰਡੀਅਨ ਆਇਲ ਦੇ ਡੀ.ਜੀ.ਐਮ. ਅਤੁਲ ਗੁਪਤਾ ਨੇ ਕਿਹਾ ਕਿ ਉਪਭੋਗਤਾ ਦੀ ਸ਼ਿਕਾਇਤ 'ਤੇ ਕਾਰਵਾਈ ਜ਼ਰੂਰ ਕੀਤੀ ਜਾਏਗੀ। ਕਸਟਮਰ ਨੂੰ ਜੋ ਸਮੱਸਿਆ ਆਈ ਹੈ, ਉਸ ਦੇ ਬਾਰੇ ਵਿਚ ਉਹ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਕਈ ਵਾਰ ਗੱਡੀਆਂ ਦੀ ਬੁਕਲੈਟ ਅਤੇ ਅਸਲੀਅਤ ਵਿਚ ਟੈਂਕੀ ਦੀ ਸਮਰੱਥਾ ਵੱਖ-ਵੱਖ ਹੁੰਦੀ ਹੈ। ਫਿਰ ਵੀ ਜੇਕਰ ਕਿਸੇ ਕਸਟਮਰ ਨੂੰ ਅਜਿਹੀ ਸ਼ਿਕਾਇਤ ਆਉਂਦੀ ਹੈ ਤਾਂ ਪੈਟਰੋਲ ਪੰਪ 'ਤੇ ਲਿਖੇ ਇੰਡੀਅਨ ਆਇਲ ਦੇ ਅਧਿਕਾਰ ਜਾਂ ਮੈਨੇਜਰ ਨੂੰ ਫੋਨ ਕਰ ਸਕਦੇ ਹਨ।

cherry

This news is Content Editor cherry