ਜਲੰਧਰ ''ਚ ਕੋਰੋਨਾ ਦਾ ਕੋਹਰਾਮ, 3 ਹੋਰ ਨਵੇਂ ਕੇਸ ਆਏ ਸਾਹਮਣੇ

04/17/2020 6:56:32 PM

ਜਲੰਧਰ,(ਰੱਤਾ) : ਪੂਰੀ ਦੁਨੀਆਂ 'ਚ ਤੜਥੱਲੀ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਪੰਜਾਬ ਦੇ ਜ਼ਿਲਾ ਜਲੰਧਰ ਨੂੰ ਬੁਰੀ ਤਰ੍ਹਾਂ ਝੰਬ ਦਿੱਤਾ ਹੈ। ਸ਼ੁੱਕਰਵਾਰ ਸ਼ਾਮ ਨੂੰ ਸ਼ਹਿਰ 'ਚ ਕੋਰੋਨਾ ਦੇ 3 ਹੋਰ ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਜਿਨ੍ਹਾਂ 'ਚੋਂ 2 ਕੋਰੋਨਾ ਪੀੜਤ ਬਸਤੀ ਦਾਨਿਸ਼ਮੰਦਾ ਜਦਕਿ ਤੀਜਾ ਮਰੀਜ਼ ਨੀਲਾ ਮਹਿਲ ਦਾ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਜ਼ਿਲੇ 'ਚ ਚਾਰ ਨਵੇਂ ਕੋਰੋਨਾ ਪੀੜਤ ਸਾਹਮਣੇ ਆਏ। ਜਿਸ ਤੋਂ ਬਾਅਦ ਸ਼ਹਿਰ 'ਚ ਇਕੋ ਦਿਨ 'ਚ ਕੁੱਲ 7 ਮਾਮਲੇ ਹੋ ਗਏ ਅਤੇ ਪੂਰੇ ਸ਼ਹਿਰ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 38 ਹੋ ਗਈ ਹੈ।

Deepak Kumar

This news is Content Editor Deepak Kumar