ਜਲੰਧਰ: ਹਵੇਲੀ ਰੈਸਟੋਰੈਂਟ ਦੇ ਸੀ.ਈ.ਓ. ਦੀ ਨਾਕੇ 'ਤੇ ਪੁਲਸ ਵੱਲੋਂ ਕੁੱਟਮਾਰ, ਮਾਮਲਾ ਭਖਿਆ

03/16/2021 3:37:05 PM

ਜਲੰਧਰ (ਸੁਧੀਰ): ਫਗਵਾੜਾ ਹਾਈਵੇਅ ’ਤੇ ਸਥਿਤ ਹਵੇਲੀ ਦੇ ਸੀ.ਈ.ਓ. ਨੂੰ ਅਰਬਨ ਅਸਟੇਟ ਫੇਜ਼-2 ’ਚ ਪੁਲਸ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਨੂੰ ਲੈ ਕੇ ਉੱਥੇ ਖ਼ੂਬ ਹੰਗਾਮਾ ਹੋਇਆ ਹੈ।ਹਵੇਲੀ ਦੇ ਸੀ.ਈ.ਓ. ਡੀ. ਕੇ ਉਮੇਸ਼ ਨੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।

ਇਹ ਵੀ ਪੜ੍ਹੋ: ਪੁੱਤਰ ਕੋਲ ਵਿਦੇਸ਼ ਜਾਣਾ ਵੀ ਨਾ ਹੋਇਆ ਨਸੀਬ, ਭਿਆਨਕ ਹਾਦਸੇ ’ਚ ਹੋਈ ਮੌਤ

ਇਸ ਸਬੰਧੀ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਕਾਰ ’ਤੇ ਜਾ ਰਹੇ ਸਨ ਕਿ ਫੇਜ਼-2 ’ਚ ਗੀਤਾ ਮੰਦਰ ਦੇ ਕੋਲ ਬਾਈਕ ’ਤੇ ਜਾ ਰਹੇ ਮੁਲਾਜ਼ਮ ਨੇ ਹੈਲਮੇਟ ਅਤੇ ਮਾਸਕ ਨਹੀਂ ਪਾਇਆ ਸੀ। ਉਨ੍ਹਾਂ ਨੇ ਅੱਗੇ ਲੱਗੇ ਨਾਕੇ ’ਤੇ ਮੁਲਾਜ਼ਮਾਂ ਨੂੰ ਬਿਨਾਂ ਹੈਲਮੇਟ ਅਤੇ ਮਾਸਕ  ਦੇ ਜਾ ਰਹੇ ਮੁਲਾਜ਼ਮ ਦਾ ਚਾਲਾਨ ਕਰਨ ਨੂੰ ਕਿਹਾ। ਇਸ ’ਤੇ ਨਾਕੇ ’ਤੇ ਖੜ੍ਹੇ ਮੁਲਾਜ਼ਮ ਭੜਕ ਗਏ ਅਤੇ ਉਨ੍ਹਾਂ ਨੇ ਉਲਟਾ ਉਨ੍ਹਾਂ ਨਾਲ ਹੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਮੁਲਾਜ਼ਮਾਂ ਨੇ ਉਨ੍ਹਾਂ ਦੇ ਮੂੰਹ ’ਤੇ ਥੱਪੜ ਮਾਰੇ ਅਤੇ ਕੇਸ ਦਰਜ ਕਰਨ ਦੀ ਧਮਕੀ ਵੀ ਦਿੱਤੀ ਜਦਕਿ ਉਕਤ ਮੁਲਾਜ਼ਮਾਂ ਨੂੰ ਕੁੱਝ ਵੀ ਨਹੀਂ ਕਿਹਾ ਗਿਆ।

ਇਹ ਵੀ ਪੜ੍ਹੋ:  ਪਰਮਾਤਮਾ ਦੀ ਬਖ਼ਸ਼ਿਸ਼ ਨਾਲ ਮੁੜ ਆਇਆ 'ਫਤਿਹਵੀਰ', ਘਰ ’ਚ ਵਿਆਹ ਵਰਗਾ ਮਾਹੌਲ(ਤਸਵੀਰਾਂ)

ਥਾਣਾ ਸੱਤ ਦੇ ਐੱਸ.ਐੱਚ.ਓ. ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਫ਼ਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵੇਂ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।ਦੱਸਣਯੋਗ ਹੈ ਕਿ ਕੋਵਿਡ-19 ਦਾ ਕਹਿਰ ਦਿਨੋਂ-ਦਿਨ ਵੱਧ ਰਿਹਾ ਹੈ, ਜਿਸ ਕਰਕੇ ਸਰਕਾਰ ਵਲੋਂ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਲੋਕ ਮਾਸਕ ਪਾ ਕੇ ਰੱਖਣ ਅਤੇ ਦੂਰੀ ’ਤੇ ਖੜ੍ਹੇ ਹੋ ਕੇ ਗੱਲ ਕਰਨ ਪਰ ਇਸ ’ਚ ਪੁਲਸ ਮੁਲਾਜ਼ਮ ਵੀ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਹਨ।

ਇਹ ਵੀ ਪੜ੍ਹੋ:  ਧੀ ਮ੍ਰਿਤਕ ਦੇਖ ਕੁਰਲਾ ਉੱਠੀ ਮਾਂ, ਅਖੀਰ ਤੱਕ ਰੋਂਦੀ ਰਹੀ, ਮੈਨੂੰ ਮੇਰੇ ਪੁੱਤ ਨਾਲ ਮਿਲਵਾ ਦਿਓ!

Shyna

This news is Content Editor Shyna