ਜਲੰਧਰ: ਦਿਓਰ ਨੇ ਕੀਤਾ ਭਾਬੀ ਨਾਲ ਬਲਾਤਕਾਰ, ਮਾਮਲਾ ਦਰਜ

07/18/2017 8:20:51 PM

ਜਲੰਧਰ— ਇਥੇ ਦੇ ਗਾਂਧੀ ਕੈਂਪ ਦੀ ਇਕ ਔਰਤ ਨਾਲ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬਲਾਤਕਾਰ ਹੋਰ ਕਿਸੇ ਨੇ ਨਹੀਂ ਬਲਕਿ ਰਿਸ਼ਤੇ 'ਚ ਔਰਤ ਦੇ ਦਿਓਰ ਨੇ ਕੀਤਾ ਹੈ। 
ਜਾਣਕਾਰੀ ਮੁਤਾਬਕ ਪੀੜਤ ਔਰਤ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਰਿਸ਼ਤੇ 'ਚ ਉਸ ਦਾ ਦਿਓਰ ਲੱਗਦਾ ਹੈ ਤੇ ਮੰਗਲਵਾਰ ਨੂੰ ਉਹ ਉਸ ਨੂੰ ਵਰਗਲਾ ਕੇ ਪਹਿਲਾਂ ਇਕ ਗੈਸਟ ਹਾਊਸ ਲੈ ਗਿਆ ਤੇ ਬਾਅਦ 'ਚ ਇਕ ਹੋਟਲ ਲੈ ਗਿਆ, ਜਿਥੇ ਦੋਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ। ਦੋਸ਼ੀ ਦਾ ਨਾਂ ਵਿਸ਼ਾਲ ਦੱਸਿਆ ਜਾ ਰਿਹਾ ਹੈ। ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ 'ਚ ਰਹਿੰਦਾ ਹੈ ਤੇ ਦੋਸ਼ੀ ਨੇ ਉਸ ਨੂੰ ਇਕੱਲਾ ਦੇਖ ਉਸ ਨਾਲ ਬਲਾਤਕਾਰ ਕੀਤਾ ਹੈ। ਫਿਲਹਾਲ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀ ਦੀ ਭਾਲ ਜਾਰੀ ਹੈ।