ਦਿਲਕੁਸ਼ਾ ਮਾਰਕੀਟ ਵਿਚ ਬੰਦ ਗੇਟ ਕਾਰਨ ਮੌਜੂਦਾ ਅਤੇ ਸਾਬਕਾ ਪ੍ਰਧਾਨ ਹੋਏ ਹਥੋ-ਪਾਈ

05/09/2020 5:38:13 PM

ਜਲੰਧਰ (ਪੁਨੀਤ)— ਦਿਲਕੁਸ਼ਾ ਮਾਰਕੀਟ ਵਿਚ ਫਰੈਂਡ ਸਿਨੇਮਾ ਦੇ ਸਾਹਮਣੇ ਬੰਦ ਗੇਟ ਕਾਰਨ ਮੌਜੂਦਾ ਅਤੇ ਸਾਬਕਾ ਪ੍ਰਧਾਨ ਦਰਮਿਆਨ ਕਾਫੀ ਬਹਿਸਬਾਜ਼ੀ ਹੋ ਗਈ ਅਤੇ ਮਾਮਲਾ ਹਥੋਪਾਈ ਤਕ ਪਹੁੰਚ ਗਿਆ। ਪੁਲਸ ਨੇ ਬਚਾਅ ਕਰਦੇ ਹੋਏ ਦੋਵਾਂ ਧਿਰਾਂ ਨੂੰ ਛੁਡਾਇਆ ਨਹੀਂ ਤਾਂ ਮਾਮਲਾ ਹੋਰ ਵੀ ਬਿਗੜ ਸਕਦਾ ਸੀ। ਬੀਤੇ ਦਿਨੀਂ ਬੰਦ ਗੇਟ ਦੇ ਮਾਮਲੇ ਨੂੰ ਪ੍ਰਮੁੱਖਤਾ ਨਾਲ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੋਪਾਲ ਕ੍ਰਿਸ਼ਨ ਚੁੱਘ (ਮੰਗਲੀ) ਵੱਲੋਂ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਦੂਜੀ ਧਿਰ ਵੱਲੋਂ ਇਸ ਮਾਮਲੇ 'ਤੇ ਇਤਰਾਜ਼ ਪ੍ਰਗਟਾਇਆ ਗਿਆ ਸੀ । ਮਾਰਕੀਟ ਦੇ ਮੌਜੂਦਾ ਪ੍ਰਧਾਨ ਰਿਸ਼ੂ ਵਰਮਾ ਅਤੇ ਮੰਗਲੀ ਵਿਚਕਾਰ ਇਸ ਸਬੰਧੀ ਗੱਲਬਾਤ ਸ਼ੁੱਕਰਵਾਰ ਸ਼ੁਰੂ ਹੋਈ ਤਾਂ ਇਹ ਵਿਵਾਦ ਦਾ ਰੂਪ ਧਾਰਣ ਕਰ ਗਈ।

ਦੱਸਿਆ ਜਾ ਰਿਹਾ ਹੈ ਕਿ ਬਾਜ਼ਾਰ ਵੱਲੋਂ ਬਣਾਏ ਇਕ ਗਰੁੱਪ ਤੋਂ ਵਿਵਾਦ ਸ਼ੁਰੂ ਹੋਇਆ, ਜਿਸ ਤੋਂ ਬਾਅਦ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ । ਮੰਗਲੀ ਨੇ ਦੋਸ਼ ਲਾਇਆ ਸੀ ਕਿ ਗੇਟ ਬੰਦ ਹੋਣ ਕਾਰਨ ਨੇੜਲੇ ਦੁਕਾਨਦਾਰਾਂ ਦਾ ਕੰਮ ਠੱਪ ਹੋ ਗਿਆ, ਇਸ ਲਈ ਇਸ ਗੇਟ ਨੂੰ ਖੋਲ੍ਹਿਆ ਜਾਵੇ। ਆਉਣ ਵਾਲੇ ਸਮੇਂ ਵਿਚ ਇਹ ਮਾਮਲਾ ਹੋਰ ਵੀ ਵਧ ਸਕਦਾ ਹੈ ਕਿਉਂਕਿ ਦੋਵਾਂ ਧਿਰਾਂ ਵਿਚਾਲੇ ਮਤਭੇਦ ਖ਼ਤਮ ਨਹੀਂ ਹੋਏ ਹਨ, ਹਾਲਾਂਕਿ ਦੋਵੇਂ ਧਿਰ ਚਲੇ ਗਏ ਪਰ ਇਨ੍ਹਾਂ ਦੋਵਾਂ ਵਿਚਾਲੇ ਵਿਵਾਦ ਅਜੇ ਵੀ ਜਾਰੀ ਹੈ। ਗੋਪਾਲ ਕ੍ਰਿਸ਼ਨ ਚੁੱਘ ਵੱਲੋਂ ਰਿਸ਼ੂ ਵਰਮਾ ਖ਼ਿਲਾਫ਼ ਚੋਣ ਵੀ ਲੜੀ ਜਾ ਚੁੱਕੀ ਹੈ । ਦੋਵਾਂ ਧਿਰਾਂ ਦਾ ਸ਼ੁਰੂ ਤੋਂ ਹੀ ਵਿਵਾਦ ਰਿਹਾ ਹੈ। ਇਸ ਮੌਕੇ ਪਹੁੰਚੇ ਏ.ਸੀ.ਪੀ. ਬੀ. ਐੱਸ. ਕਾਹਲੋਂ ਨੇ ਇਹ ਮਾਮਲਾ ਸੰਭਾਲਿਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਵਿਵਾਦ ਰੁਕਿਆ । ਦੁਪਹਿਰ ਬਾਅਦ ਹੋਏ ਵਿਵਾਦ ਤੋਂ ਬਾਅਦ ਮਾਰਕੀਟ ਵਿਚ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੰਗਲੀ ਖਿਲਾਫ ਐਸੋਸੀਏਸ਼ਨ ਵੱਲੋਂ ਸਖਤ ਕਦਮ ਚੁੱਕੇ ਜਾ ਸਕਦੇ ਹਨ, ਜਦਕਿ ਮੰਗਲੀ ਨੇ ਵੀ ਇਸ ਮਾਮਲੇ ਸਬੰਧੀ ਆਪਣੀ ਤਿਆਰੀ ਕਰ ਲਈ ਹੈ।

ਪ੍ਰਸ਼ਾਸਨ ਵੱਲੋਂ ਪੁਲਸ ਦੀ ਤਾਇਨਾਤੀ ਨਾਲ ਮਹੌਲ ਵਿਗੜਣ ਤੋਂ ਬਚਿਆ

ਦਿਲਕੁਸ਼ਾ ਮਾਰਕੀਟ ਵਿਚ ਪੁਲਸ ਵੱਲੋਂ ਨਿਯਮਾਂ ਨੂੰ ਲਾਗੂ ਕਰਨ ਲਈ ਸਖਤ ਡਿਊਟੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਅੱਜ ਮਾਹੌਲ ਵਿਗੜਣ ਤੋਂ ਬਚ ਗਿਆ ਹੈ। ਇਸ ਦੇ ਨਾਲ ਹੀ ਸੀ.ਆਰ.ਪੀ.ਐੱਫ. ਦੇ ਜਵਾਨ ਵੀ ਮਾਰਕਿਟ ਵਿਚ ਡਿਊਟੀ ਦੇ ਰਹੇ ਹਨ । ਮੀਡੀਆ ਵੱਲੋਂ ਵੀ ਪ੍ਰਮੁੱਖਤਾ ਨਾਲ ਦਿਲਕੁਸ਼ਾ ਮਾਰਕੀਟ ਸਬੰਧੀ ਖ਼ਬਰਾਂ ਪ੍ਰਕਾਸ਼ਤ ਕੀਤੀਆਂ ਗਈਆਂ । ਇਸ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਕਦਮ ਚੁੱਕੇ ਅਤੇ ਉਚ ਪੁਲਸ ਅਧਿਕਾਰੀਆਂ ਨੂੰ ਮੌਕੇ 'ਤੇ ਤਾਇਨਾਤ ਕਰ ਦਿੱਤਾ ਸੀ।

 


shivani attri

Content Editor

Related News