ਜਲੰਧਰ ਸ਼ਹਿਰ ’ਚ ਨਾਜਾਇਜ਼ ਚੱਲ ਰਹੇ ਵਾਟਰ ਕੁਨੈਕਸ਼ਨਾਂ ’ਤੇ ਵੱਡੀ ਕਾਰਵਾਈ ਦੀ ਤਿਆਰੀ

12/19/2020 12:37:29 PM

ਜਲੰਧਰ (ਖੁਰਾਣਾ)— ਸ਼ਹਿਰ ’ਚ ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਹਜ਼ਾਰਾਂ ਨਾਜਾਇਜ਼ ਵਾਟਰ ਕੁਨੈਕਸ਼ਨ ਸਾਲਾਂ ਤੋਂ ਚੱਲ ਰਹੇ ਹਨ ਪਰ ਹੁਣ ਰੈਵੇਨਿਊ ਦੀ ਕਮੀ ਆਉਂਦੀ ਵੇਖ ਕੇ ਨਗਰ ਨਿਗਮ ਨੇ ਸ਼ਹਿਰ ਵਿਚ ਚੱਲ ਰਹੇ ਨਾਜਾਇਜ਼ ਵਾਟਰ ਕੁਨੈਕਸ਼ਨਾਂ ’ਤੇ ਵੱਡੀ ਕਾਰਵਾਈ ਦੀ ਤਿਆਰੀ ਲਗਭਗ ਕਰ ਹੀ ਲਈ ਹੈ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਲੇਖੇ ਲੱਗੀਆਂ 22 ਦਿਨਾਂ ’ਚ ਪੰਜਾਬ ਦੀਆਂ ਇਹ 22 ਅਨਮੋਲ ਜ਼ਿੰਦੜੀਆਂ

ਇਸ ਦੇ ਤਹਿਤ ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਵਾਟਰ ਸਪਲਾਈ ਵਿਭਾਗ ਨੇ ਇਕ ਫਲਾਇੰਗ ਸਕੁਐਡ ਟੀਮ ਦਾ ਗਠਨ ਕੀਤਾ ਹੈ, ਜਿਸ ਵਿਚ 4 ਟੈਕਨੀਸ਼ੀਅਨ ਗੁਰਵਿੰਦਰਪਾਲ ਸਿੰਘ, ਮੰਗਲ ਸਿੰਘ, ਪਰਮਜੀਤ ਸਿੰਘ ਅਤੇ ਵਿਪਨ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਦੁੱਖਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚ ਦਿੱਲੀ ਜਾ ਰਹੇ ਬਲਾਚੌਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਇਸ ਫਲਾਇੰਗ ਸਕੁਐਡ ਟੀਮ ਨੇ ਸ਼ਹਿਰ ’ਚ ਨਾਜਾਇਜ਼ ਕੁਨੈਕਸ਼ਨਾਂ ’ਤੇ ਅਗਲੇ ਹਫ਼ਤੇ ਤੋਂ ਕੰਮ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ ਅਤੇ ਇਸ ਫਲਾਇੰਗ ਟੀਮ ਦਾ ਰੋਸਟਰ ਵੀ ਨਿਰਧਾਰਤ ਕਰ ਦਿੱਤਾ ਗਿਆ ਹੈ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਇਹ ਟੀਮ ਜ਼ੋਨ 2 ਅਤੇ 7, ਮੰਗਲਵਾਰ ਨੂੰ ਜ਼ੋਨ 3 ਅਤੇ 4, ਬੁੱਧਵਾਰ ਨੂੰ ਜ਼ੋਨ 5 ਅਤੇ 5ਏ ਅਤੇ ਵੀਰਵਾਰ ਨੂੰ ਜ਼ੋਨ 6 ਅਤੇ 1 ਅਤੇ ਸ਼ੁੱਕਰਵਾਰ ਨੂੰ ਜ਼ੋਨ ਨੰਬਰ 2 ਅਤੇ 7 ਵਿਚ ਜਾਇਆ ਕਰੇਗੀ।

ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ

ਵਾਟਰ ਟੈਕਸ ਰੈਵੇਨਿਊ ਵਿਚ ਆਈ ਕਮੀ
ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਵਾਟਰ ਟੈਕਸ ਰੈਵੇਨਿਊ ਦੀ ਕਮੀ ਦਰਜ ਕੀਤੀ ਗਈ ਹੈ । ਅਧਿਕਾਰੀਆਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਲੋਕਾਂ ਨੇ ਪਾਣੀ ਦੇ ਬਿੱਲ ਜਮ੍ਹਾ ਨਹੀਂ ਕਰਵਾਏ ਹਨ, ਜਿਸ ਕਾਰਣ ਇਸ ਸਾਲ ਰੈਵੇਨਿਊ ਵਿਚ ਕਮੀ ਦੇਖੀ ਗਈ ਹੈ। ਪਿਛਲੇ ਸਾਲ ਇਸ ਸਮੇਂ ਤੱਕ ਲਗਭਗ 15 ਕਰੋੜ ਰੁਪਏ ਦੀ ਇਨਕਮ ਨਿਗਮ ਨੂੰ ਹੋ ਗਈ ਸੀ ਪਰ ਇਸ ਸਾਲ ਇਹ ਆਮਦਨ 11 ਕਰੋੜ ਦੇ ਲਗਭਗ ਪ੍ਰਾਪਤ ਹੋਈ ਹੈ। ਰੈਵੇਨਿਊ ਨੂੰ ਵਧਾਉਣ ਦੇ ਉਦੇਸ਼ ਨਾਲ ਹੀ ਫਲਾਇੰਗ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਜੱਜ ਸਾਹਮਣੇ ਬੋਲਿਆ ਲਾੜਾ, 'ਕਿਡਨੈਪਰ ਨਹੀਂ ਹਾਂ, ਵਿਆਹ ਕੀਤਾ ਹੈ', ਮੈਡੀਕਲ ਕਰਵਾਉਣ 'ਤੇ ਲਾੜੀ ਦਾ ਖੁੱਲ੍ਹਿਆ ਭੇਤ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

shivani attri

This news is Content Editor shivani attri