ਕੈਪਟਨ ਨੇ ਚੋਣਾਂ 'ਚ ਰੱਖਿਆ ਮੁਲਾਜ਼ਮਾਂ ਦੀਆਂ ਤਸਵੀਰਾਂ 'ਤੇ ਰੋਕ ਦੇ ਫੈਸਲੇ ਨੂੰ ਦੱਸਿਆ ਠੀਕ

03/11/2019 10:26:56 AM

ਜਲੰਧਰ/ਚੰਡੀਗੜ੍ਹ(ਧਵਨ,ਅਸ਼ਵਨੀ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਰੱਖਿਆ ਮੁਲਾਜ਼ਮਾਂ ਦੀਆਂ ਤਸਵੀਰਾਂ ਦੀ ਵਰਤੋਂ ਨੂੰ ਲੈ ਕੇ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਐਤਵਾਰ ਸਵਾਗਤ ਕਰਦੇ ਹੋਏ ਕਿਹਾ ਕਿ ਸਿਆਸੀ ਲਾਭ ਲਈ ਹਥਿਆਰਬੰਦ ਫੋਰਸਾਂ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੁਝ ਪਾਰਟੀਆਂ ਰੱਖਿਆ ਮੁਲਾਜ਼ਮਾਂ ਦੀਆਂ ਤਸਵੀਰਾਂ ਦੀ ਵਰਤੋਂ ਚੋਣ ਮੰਤਵ ਨਾਲ ਕਰ ਰਹੀਆਂ ਹਨ। ਇਹ ਗੱਲ ਠੀਕ ਨਹੀਂ ਹੈ। ਚੋਣ ਕਮਿਸ਼ਨ ਨੇ ਸਭ ਕੌਮੀ ਅਤੇ ਖੇਤਰੀ ਪਾਰਟੀ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਕਿਹਾ ਸੀ ਕਿ ਉਹ ਆਪਣੇ ਚੋਣ ਪ੍ਰੋਗਰਾਮ ਦੇ ਪ੍ਰਚਾਰ ਲਈ ਰੱਖਿਆ ਮੁਲਾਜ਼ਮਾਂ ਦੀਆਂ ਤਸਵੀਰਾਂ ਦੀ ਵਰਤੋਂ ਨਾ ਕਰਨ।

ਮੁੱਖ ਮੰਤਰੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਇਕ ਸਹੀ ਸਟੈਂਡ ਲਿਆ ਹੈ। ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ 'ਚ ਅੱਤਵਾਦੀ ਟਿਕਾਣਿਆਂ 'ਤੇ ਬੰਬ ਡੇਗਣੇ ਦੇਸ਼ ਦੇ ਹਿੱਤਾਂ 'ਚ ਸਨ ਪਰ ਇਸ ਕੰਮ 'ਚ ਕਿਸੇ ਵੀ ਕੰਮ 'ਚ ਕਿਸੇ ਵੀ ਪਾਰਟੀ ਨੂੰ ਸਿਆਸੀ ਲਾਭ ਨਹੀਂ ਲੈਣਾ ਚਾਹੀਦਾ। ਸਿਆਸੀ ਪਾਰਟੀਆਂ ਨੂੰ ਸਾਡੀਆਂ ਫੌਜਾਂ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਭਾਰਤੀ ਹਥਿਆਰਬੰਦ ਫੋਰਸਾਂ ਜਾਤੀ, ਧਰਨ ਜਾਂ ਸਿਆਸੀ ਸਬੰਧਾਂ ਤੋਂ ਉੱਪਰ ਹਨ। ਭਾਰਤ ਇਕ ਆਜ਼ਾਦ ਪ੍ਰਭੂਸੱਤਾ ਪੂਰਨ ਦੇਸ਼ ਹੈ। ਇਸ ਲਈ ਸਾਡੀਆਂ ਫੋਰਸਾਂ ਦੀ ਵਰਤੋਂ ਸਿਆਸੀ ਮੰਤਵਾਂ ਲਈ ਨਹੀਂ ਕੀਤੀ ਜਾਣੀ ਚਾਹੀਦੀ।

ਕੈਪਟਨ ਅਮਰਿੰਦਰ ਸਿੰਘ, ਜੋ ਖੁਦ ਇਕ ਸਾਬਕਾ ਫੌਜੀ ਅਧਿਕਾਰੀ ਰਹੇ ਹਨ, ਨੇ ਕਿਹਾ ਕਿ ਉਹ ਫੌਜਾਂ ਦੀ ਆਜ਼ਾਦੀ ਦੇ ਹੱਕ 'ਚ ਹਨ। ਸਾਡੀਆਂ ਫੌਜਾਂ ਸਰਹੱਦਾਂ ਦੀ ਰਾਖੀ ਕਰਨ 'ਚ ਵਧੀਆਂ ਢੰਗ ਨਾਲ ਸਮਰੱਥ ਹਨ। ਸਾਡੀਆਂ ਫੌਜਾਂ ਦੀ ਕਾਰਜ ਪ੍ਰਣਾਲੀ 'ਚ ਦਖਲ ਦੇਸ਼ ਦੀ ਸੁਰੱਖਿਆ ਅਤੇ ਹਿੱਤਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਫੌਜ 'ਤੇ ਸਿਆਸੀ ਕੰਟਰੋਲ ਦੀ ਕਿਸੇ ਵੀ ਕੋਸ਼ਿਸ਼ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਭਾਰਤੀ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਅਜਿਹੀ ਗਲਤੀ ਕਦੇ ਵੀ ਨਾ ਕਰਨ ਕਿਉਂਕਿ ਰਾਸ਼ਟਰ ਸਭ ਤੋਂ ਵੱਡਾ ਹੈ। ਰਾਸ਼ਟਰ ਦੇ ਹਿੱਤਾਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ।

cherry

This news is Content Editor cherry