ਜਲੰਧਰ ਬੱਸ ਸਟੈਂਡ 'ਤੇ ਦੇਰ ਰਾਤ ਹੋਇਆ ਹੰਗਾਮਾ, ਨੌਜਵਾਨਾਂ ਨੇ ਕੀਤੀ ਭੰਨ-ਤੋੜ

07/21/2018 3:40:17 AM

ਜਲੰਧਰ (ਵਰੂਣ)—  ਜਲੰਧਰ ਬੱਸ ਸਟੈਂਡ 'ਤੇ 27 ਨੰਬਰ ਲੁਧਿਆਣਾ ਕਾਊਂਟਰ 'ਤੇ ਸਥਿਤ ਡੀ.ਕੇ. ਕੰਟੀਨ ਨਾਂ ਦੀ ਦੁਕਾਨ 'ਤੇ ਦੇਰ ਰਾਤ ਭੰਨ-ਤੋੜ ਕੀਤੀ ਗਈ। ਦੁਕਾਨਦਾਰ ਨੇ ਦੋਸ਼ ਲਗਾਇਆ ਹੈ ਕਿ ਅਲਟੋ ਕਾਰ 'ਚ ਆਏ 3 ਲੋਕਾਂ ਨੇ ਉਨ੍ਹਾਂ ਤੋਂ ਅੰਬਾਲਾ ਜਾਣ ਵਾਲੀ ਬੱਸ ਬਾਰੇ ਪੁੱਛਿਆ ਤਾਂ ਕਰਿੰਦਿਆਂ ਨੇ ਬੱਸ ਸਵੇਰੇ 5 ਵਜੇ ਜਾਣ ਬਾਰੇ ਦੱਸਿਆ।

ਜਿਸ ਪਿੱਛੋਂ ਉਕਤ ਨੌਜਵਾਨ ਗਾਲੀ ਗਲੋਚ ਕਰਨ ਲੱਗ ਗਏ ਤੇ ਕੁੱਟਮਾਰ ਵੀ ਕੀਤੀ। । ਜਦੋਂ ਦੁਕਾਨਦਾਰ ਨੇ ਉਨ੍ਹਾਂ ਨੂੰ ਗਾਲੀ ਗਲੋਚ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਦੁਕਾਨ ਦੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ ਤੇ ਸਾਰੇ ਭਾਂਡੇ ਵੀ ਖਿਲਾਰ ਦਿੱਤੇ। ਮੌਕੇ 'ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।​​​​​​​