ਜਲੰਧਰ ਬੱਸ ਅੱਡੇ ’ਤੇ ਵੱਡੀ ਵਾਰਦਾਤ : ਜਨਮ ਦਿਨ ਦੀ ਪਾਰਟੀ ਦੌਰਾਨ ਸ਼ਰਾਬੀ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ

11/26/2021 10:34:22 AM

ਜਲੰਧਰ (ਮਹੇਸ਼) - ਬੱਸ ਅੱਡਾ ਫਲਾਈਓਵਰ ਦੇ ਹੇਠਾਂ ਅਰਮਾਨ ਟੂਰ ਐਂਡ ਟਰੈਵਲਜ਼ ਵਾਲਿਆਂ ਵੱਲੋਂ ਕੀਤੀ ਜਾ ਰਹੀ ਜਨਮ ਦਿਨ ਦੀ ਪਾਰਟੀ ਦੌਰਾਨ ਇਕ ਨੌਜਵਾਨ ਵੱਲੋਂ ਗੋਲੀਆਂ ਚਲਾਈਆਂ ਗਈਆਂ। ਛਾਤੀ ਵਿਚ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਅਰਜੁਨ ਨਗਰ (ਚਾਲੀ ਕੁਆਰਟਰ) ਦੇ ਰਹਿਣ ਵਾਲੇ 19 ਸਾਲਾ ਲੱਕੀ ਗਿੱਲ ਪੁੱਤਰ ਕੁਲਵੰਤ ਰਾਏ ਗਿੱਲ ਦੀ ਮੌਤ ਹੋ ਗਈ। ਸਿਵਲ ਹਸਪਤਾਲ ਵਿਚ ਭਰਤੀ ਕਰਵਾਉਣ ਦੇ 15 ਮਿੰਟਾਂ ਬਾਅਦ ਹੀ ਲੱਕੀ ਨੇ ਦਮ ਤੋੜ ਦਿੱਤਾ। ਲੱਕੀ ਗਿੱਲ 3 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਇਮੀਗ੍ਰੇਸ਼ਨ ਦੇ ਦਫ਼ਤਰ ਵਿਚ ਕੰਮ ਕਰਦਾ ਸੀ। ਉਸਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਗਈ ਹੈ। ਸ਼ੁੱਕਰਵਾਰ ਸਵੇਰੇ ਪੁਲਸ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਏਗੀ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼

ਉਕਤ ਵੱਡੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਸਿਟੀ-1 ਸੋਹੇਲ ਮੀਰ, ਏ. ਸੀ. ਪੀ. ਸੈਂਟਰਲ ਅਤੇ ਸਪੈਸ਼ਲ ਬ੍ਰਾਂਚ ਬਲਕਾਰ ਸਿੰਘ ਢੱਡਾ, ਏ. ਸੀ. ਪੀ. ਮਾਡਲ ਟਾਊਨ ਗੁਰਪ੍ਰੀਤ ਸਿੰਘ ਗਿੱਲ ਤੋਂ ਇਲਾਵਾ ਮਾਡਲ ਟਾਊਨ ਦੇ ਥਾਣਾ ਇੰਚਾਰਜ ਸੁਰਜੀਤ ਸਿੰਘ ਅਤੇ ਬੱਸ ਅੱਡਾ ਚੌਕੀ ਇੰਚਾਰਜ ਬਲਜਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਦੇਰ ਰਾਤ ਤੱਕ ਜਾਂਚ ਕਰ ਰਹੇ ਸਨ। ਬੱਸ ਅੱਡੇ ਦੇ ਆਲੇ-ਦੁਆਲੇ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ  ਜਾਂਚ ਕੀਤੀ ਜਾ ਰਹੀ ਸੀ। ਪੁਲਸ ਨੇ ਵਾਰਦਾਤ ਵਾਲੀ ਥਾਂ ਤੋਂ 2 ਖੋਲ ਬਰਾਮਦ ਕੀਤੇ ਹਨ। ਬੱਸ ਅੱਡੇ ’ਤੇ ਆਟੋ ਚਲਾਉਂਦੇ ਕਵੀ ਨਾਂ ਦੇ ਵਿਅਕਤੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਆਟੋ ਸਟੈਂਡ ’ਤੇ ਬੈਠੇ ਹੋਏ ਸਨ। ਨੇੜੇ ਅਰਮਾਨ ਟੂਰ ਐਂਡ ਟਰੈਵਲਜ਼ ਵਾਲੇ ਜਨਮ ਦਿਨ ਦੀ ਪਾਰਟੀ ਕਰ ਰਹੇ ਸਨ।

ਪੜ੍ਹੋ ਇਹ ਵੀ ਖ਼ਬਰ 10 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ, ਘਰ ’ਚ ਪਿਆ ‘ਚੀਕ-ਚਿਹਾੜਾ’

ਇਸੇ ਦੌਰਾਨ ਸ਼ਰਾਬ ਦੇ ਨਸ਼ੇ ਵਿਚ ਧੁੱਤ 10-12 ਨੌਜਵਾਨਾਂ ਨੇ ਉਨ੍ਹਾਂ ਦੇ ਨੇੜੇ ਆ ਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਆਟੋ ਚਾਲਕ ਕਵੀ ਕੁਮਾਰ ਨੇ ਕਿਹਾ ਕਿ ਕਿਸੇ ਨਾਲ ਉਨ੍ਹਾਂ ਦੀ ਕੋਈ ਰੰਜਿਸ਼ ਨਹੀਂ ਹੈ। ਉਹ ਗਰੀਬ ਲੋਕ ਹਨ ਅਤੇ ਆਟੋ ਚਲਾ ਕੇ ਆਪਣੀ 2 ਵਕਤ ਦੀ ਰੋਟੀ ਕਮਾਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਲੱਕੀ ਗਿੱਲ ਅਤੇ ਇਕ-ਦੋ ਹੋਰ ਨੌਜਵਾਨ ਵੀ ਖੜ੍ਹੇ ਸਨ। ਝਗੜਾ ਕਰ ਰਹੇ ਨੌਜਵਾਨਾਂ ਨੂੰ ਰੋਕਣਾ ਚਾਹਿਆ ਤਾਂ ਉਨ੍ਹਾਂ ਵਿਚੋਂ ਇਕ ਨੇ ਆਪਣੀ ਰਿਵਾਲਵਰ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇਕ ਗੋਲੀ ਆਪਣਾ ਤੇ ਹੋਰਨਾਂ ਦਾ ਬਚਾਅ ਕਰ ਰਹੇ ਲੱਕੀ ਗਿੱਲ ਦੀ ਛਾਤੀ ਵਿਚ ਲੱਗੀ, ਜਿਸ ਕਾਰਨ ਉਹ ਉਥੇ ਹੀ ਡਿੱਗ ਗਿਆ। ਫਾਇਰ ਕਰਨ ਵਾਲਾ ਨੌਜਵਾਨ ਤੇ ਉਸਦੇ ਸਾਥੀ ਫ਼ਰਾਰ ਹੋ ਗਏ।

ਪੜ੍ਹੋ ਇਹ ਵੀ ਖ਼ਬਰ ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਲੱਕੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿਥੇ ਕੁਝ ਮਿੰਟਾਂ ਬਾਅਦ ਉਸਨੇ ਦਮ ਤੋੜ ਦਿੱਤਾ। ਲੱਕੀ ਦੇ ਪਿਤਾ ਕੁਲਵੰਤ ਰਾਏ ਗਿੱਲ ਨੇ ਪੁਲਸ ਨੂੰ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਪਹਿਲਾਂ ਹਸਪਤਾਲ ਤੇ ਫਿਰ ਬੱਸ ਅੱਡੇ ਵਾਰਦਾਤ ਵਾਲੀ ਥਾਂ ’ਤੇ ਪੁੱਜੇ ਮ੍ਰਿਤਕ ਲੱਕੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇ। ਪੁਲਸ ਵਾਰਦਾਤ ਨੂੰ ਲੈ ਕੇ ਆਟੋ ਚਾਲਕ ਕਵੀ ਅਤੇ ਮ੍ਰਿਤਕ ਦੇ ਪਿਤਾ ਕੁਲਵੰਤ ਰਾਏ ਗਿੱਲ ਦੇ ਬਿਆਨਾਂ ’ਤੇ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ’ਤੇ ਕੇਸ ਦਰਜ ਕਰਨ ਲਈ ਤਿਆਰੀ ਕਰ ਰਹੀ ਸੀ।

ਪੜ੍ਹੋ ਇਹ ਵੀ ਖ਼ਬਰ ਵੱਡੀ ਵਾਰਦਾਤ : ਪਤਨੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪਤੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਫੈਲੀ ਸਨਸਨੀ

rajwinder kaur

This news is Content Editor rajwinder kaur