ਦਿੱਲੀ ਬੰਦ ਕਾਰਨ ਘਾਟੇ ’ਚ ਪੰਜਾਬ ਰੋਡਵੇਜ਼, ਪੰਜਾਬ ਸਣੇ ਕਈ ਸੂਬਿਆਂ ’ਚ ਬੱਸਾਂ ਬੰਦ ਕਰਨ ਦੀ ਤਿਆਰੀ

12/18/2020 11:05:36 AM

ਜਲੰਧਰ (ਪੁਨੀਤ)— ਕਿਸਾਨ ਅੰਦੋਲਨ ਕਾਰਨ ਦਿੱਲੀ ਬੰਦ ਹੋਇਆਂ 24 ਦਿਨ ਬੀਤ ਚੁੱਕੇ ਹਨ ਪਰ ਸਰਕਾਰ ਵੱਲੋਂ ਕਿਸਾਨਾਂ ਦੀ ਕੋਈ ਗੱਲ ਨਹੀਂ ਮੰਨੀ ਜਾ ਰਹੀ। ਇਸ ਕਾਰਨ ਦਿੱਲੀ ਦੀਆਂ ਸੜਕਾਂ ਖੁੱਲ੍ਹਣ ਦੇ ਅਜੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਮਹਿਕਮੇ ਨੂੰ ਪੰਜਾਬ ਸਣੇ ਦੂਜੇ ਸੂਬਿਆਂ ’ਚ ਚਲਾਈਆਂ ਜਾ ਰਹੀਆਂ ਬੱਸਾਂ ਕਾਰਨ ਘਾਟਾ ਸਹਿਣਾ ਪੈ ਰਿਹਾ ਹੈ, ਜਿਹੜਾ ਕਿ ਮਹਿਕਮੇ ਦੇ ਉੱਚ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਰੋਡਵੇਜ਼ ਨੂੰ ਰੋਜ਼ਾਨਾ ਪੈ ਰਹੇ 25 ਲੱਖ ਤੋਂ ਘਾਟੇ ਕਾਰਨ ਮਹਿਕਮੇ ਦੀ ਅਧਿਕਾਰੀ ਸਖ਼ਤ ਕਦਮ ਚੁੱਕਣ ਨੂੰ ਮਜਬੂਰ ਹਨ।

ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ

ਦੱਸਿਆ ਜਾ ਰਿਹਾ ਹੈ ਕਿ ਮਹਿਕਮੇ ਵੱਲੋਂ ਪੰਜਾਬ ਸਣੇ ਕਈ ਸੂਬਿਆਂ ’ਚ ਅਸਥਾਈ ਰੂਪ ਨਾਲ ਵੱਡੇ ਪੱਧਰ ’ਤੇ ਬੱਸਾਂ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂਕਿ ਮਹਿਕਮੇ ਨੂੰ ਪੈ ਰਹੇ ਘਾਟੇ ਨੂੰ ਘਟਾਇਆ ਜਾ ਸਕੇ। ਅਧਿਕਾਰੀ ਦੱਸਦੇ ਹਨ ਕਿ ਤਾਪਮਾਨ ’ਚ ਕਮੀ ਕਾਰਨ ਹਿਮਾਚਲ ਲਈ ਯਾਤਰੀ ਬਹੁਤ ਘੱਟ ਚੁੱੱਕੇ ਹਨ ਅਤੇ ਦਿੱਲੀ ਦੀਆਂ ਸੜਕਾਂ ਬੰਦ ਹੋਣ ਕਾਰਨ ਉੱਤਰਾਖੰਡ ਅਤੇ ਯੂ. ਪੀ. ਲਈ ਵੀ ਯਾਤਰੀਆਂ ਦੀ ਗਿਣਤੀ ਕਾਫ਼ੀ ਘੱਟ ਚੁੱਕੀ ਹੈ। ਇਨ੍ਹਾਂ ਰੂਟਾਂ ’ਤੇ ਜਾਣ ਵਾਲੀਆਂ ਬੱਸਾਂ ਦੀਆਂ ਵਧੇਰੇ ਸੀਟਾਂ ਖਾਲੀ ਰਹਿੰਦੀਆਂ ਹਨ, ਜਿਸ ਕਾਰਨ ਮਹਿਕਮੇ ਨੁੂੰ ਕੋਈ ਲਾਭ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ: ਪਤਨੀ ਨੂੰ ਫੋਨ ਕਰ ਆਖੀ ਨਹਿਰ ’ਚ ਛਾਲ ਮਾਰਨ ਦੀ ਗੱਲ,ਜਦ ਪਹੁੰਚੇ ਪਰਿਵਾਰ ਵਾਲੇ ਤਾਂ ਵੇਖ ਉੱਡੇ ਹੋਸ਼

ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਉਥੇ ਜਾਣ ਵਾਲੀਆਂ ਬੱਸਾਂ ਨੂੰ ਵੀ ਉਮੀਦ ਮੁਤਾਬਕ ਯਾਤਰੀ ਨਹੀਂ ਮਿਲ ਰਹੇ। ਮਹਿਕਮੇ ਵੱਲੋਂ ਬਹਾਲਗੜ੍ਹ ਤੱਕ ਬੱਸਾਂ ਤਾਂ ਭੇਜੀਆਂ ਜਾ ਰਹੀਆਂ ਹਨ ਪਰ ਯਾਤਰੀਆਂ ਦੀ ਗਿਣਤੀ ਰੋਜ਼ਾਨਾ ਘੱਟਦੀ ਜਾ ਰਹੀ ਹੈ। ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਵੀ ਵਧੇਰੇ ਯਾਤਰੀਆਂ ਵਾਲੇ ਰੂਟਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਕਰਫ਼ਿਊ ਦੌਰਾਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ, ਜਿਸ ਕਾਰਨ ਹੁਣ ਉਹ ਹੋਰ ਨੁਕਸਾਨ ਝੱਲਣ ਦੀ ਹਾਲਤ ਵਿਚ ਨਹੀਂ ਹਨ। ਵੇਖਣ ਵਿਚ ਆ ਰਿਹਾ ਹੈ ਕਿ ਬੱਸਾਂ ਦੀ ਗਿਣਤੀ ਘਟਣ ਕਾਰਨਯਾਤਰੀਆਂ ਨੂੰ ਆਪਣੇ ਰੂਟ ਦੀਆਂ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ: ਬੁਲੰਦ ਹੌਂਸਲਿਆਂ ਨੂੰ ਸਲਾਮ, ਹੱਥ ਨਾ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ’ਚ ਡਟਿਆ ਇਹ ਨੌਜਵਾਨ

ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਰਫ ਕੁਝ ਯਾਤਰੀਆਂ ਲਈ ਬੱਸਾਂ ਚਲਾਉਣਾ ਘਾਟੇ ਨੂੰ ਸੱਦਾ ਦੇਣ ਬਰਾਬਰ ਹੈ ਪਰ ਅਜੇ ਵੀ ਉਹ ਯਾਤਰੀਆਂ ਦੀ ਸਹੂਲਤ ਨੂੰ ਵੇਖਦਿਆਂ ਬੱਸਾਂ ਨੂੰ ਰਵਾਨਾ ਕਰ ਰਹੇ ਹਨ। ਇਸ ਸਬੰਧੀ ਅਗਲਾ ਫੈਸਲਾ ਉੱਚ ਅਧਿਕਾਰੀਆਂ ਵੱਲੋਂ ਲਿਆ ਜਾਵੇਗਾ, ਜਿਸ ’ਤੇ ਉਹ ਅਮਲ ਕਰਨਗੇ।

ਦੂਜੇ ਸੂਬਿਆਂ ਵੱਲੋਂ ਵੀ ਪੰਜਾਬ ਭੇਜੀਆਂ ਜਾ ਰਹੀਆਂ ਘੱਟ ਬੱਸਾਂ
ਪੰਜਾਬ ਵੱਲੋਂ ਬੱਸਾਂ ਦੀ ਗਿਣਤੀ ਘਟਾਉਣ ਵੱਲ ਤੇਜ਼ੀ ਨਾਲ ਕਦਮ ਚੁੱਕੇ ਜਾ ਰਹੇ ਹਨ, ਜਦੋਂ ਕਿ ਦੂਜੇ ਸੂਬਿਆਂ ਵੱਲੋਂ ਪਹਿਲਾਂ ਹੀ ਪੰਜਾਬ ’ਚ ਬੱਸਾਂ ਭੇਜਣੀਆਂ ਘਟਾਈਆਂ ਜਾ ਚੁੱਕੀਆਂ ਹਨ। ਹਿਮਾਚਲ ਦੀ ਪੰਜਾਬ ਵਿਚ ਸਰਵਿਸ 50 ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ। ਸਿਰਫ ਉਨ੍ਹਾਂ ਰੂਟਾਂ ’ਤੇ ਬੱਸਾਂ ਭੇਜੀਆਂ ਜਾ ਰਹੀਆਂ ਹਨ, ਜਿੱਥੇ ਵੱਧ ਯਾਤਰੀ ਮਿਲ ਰਹੇ ਹਨ। ਉੱਤਰਾਖੰਡ ਵੱਲੋਂ ਵੀ ਪੰਜਾਬ ਨੂੰ ਖਾਸ ਮਹੱਤਤਾ ਨਹੀਂ ਦਿੱਤੀ ਜਾ ਰਹੀ। ਰਾਜਸਥਾਨ ਦੀਆਂ ਬੱਸਾਂ ਵੀ ਅਬੋਹਰ ਅਤੇ ਬਠਿੰਡਾ ਤੱਕ ਆਉਂਦੀਆਂ ਹਨ ਅਤੇ ਉਥੋਂ ਹੀ ਪਰਤ ਜਾਂਦੀਆਂ ਹਨ।

ਇਹ ਵੀ ਪੜ੍ਹੋ: ਸੁਨੀਲ ਜਾਖ਼ੜ ਨੇ ਕਾਂਗਰਸੀ ਵਿਧਾਇਕਾਂ ਨੂੰ ਚਿੱਠੀ ਲਿਖ ਕੀਤੀ ਖ਼ਾਸ ਅਪੀਲ

ਅਧਿਕਾਰੀ ਰੋਜ਼ਾਨਾ ਕਰ ਰਹੇ ਘਾਟੇ ਦੀ ਸਮੀਖਿਆ
ਪੰਜਾਬ ਰੋਡਵੇਜ਼ ਨੂੰ ਹੁਣ ਤੱਕ 5.50 ਕਰੋੜ ਤੋਂ ਵੱਧ ਨੁਕਸਾਨ ਸਹਿਣਾ ਪਿਆ ਹੈ, ਜਿਸ ਕਾਰਨ ਮਹਿਕਮੇ ਦੇ ਅਧਿਕਾਰੀ ਰੋਜ਼ਾਨਾ ਇਸ ਦੀ ਸਮੀਖਿਆ ਕਰ ਰਹੇ ਹਨ।ਤਾਲਾਬੰਦੀ ਦੌਰਾਨ ਜਦੋਂ ਘਾਟਾ ਸਹਿਣਾ ਪਿਆ ਸੀ, ਸੀਨੀਅਰ ਅਧਿਕਾਰੀਆਂ ਵੱਲੋਂ ਲਾਭ ਹਾਸਲ ਕਰਨ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਸਨ। ਹੁਣ ਦਿੱਲੀ ਬੰਦ ਹੋਣ ਕਾਰਨ ਲਾਭ ਹਾਸਲ ਕਰਨ ’ਤੇ ਪਲਾਨਿੰਗ ਚੱਲ ਰਹੀ ਹੈ, ਫਿਲਹਾਲ ਕੋਈ ਬਦਲ ਨਜ਼ਰ ਨਹੀਂ ਆ ਰਿਹਾ।

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ 

shivani attri

This news is Content Editor shivani attri