ਜਲੰਧਰ ਦੇ ਬੱਸ ਸਟੈਂਡ 'ਤੇ ਹੋਇਆ ਹੰਗਾਮਾ, ਉੱਡੀਆਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ (ਵੀਡੀਓ)

05/20/2020 4:03:45 PM

ਜਲੰਧਰ (ਸੋਨੂੰ)— ਕਰਫਿਊ ਨੂੰ ਹਟਾਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਅੱਜ ਤੋਂ ਸੂਬੇ ’ਚ ਅੰਤਰਰਾਜੀ ਬੱਸਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਸਵੇਰੇ ਤੋਂ ਹੀ ਪੰਜਾਬ ’ਚ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਦੀਆਂ ਬੱਸਾਂ ਦੌੜ ਰਹੀਆਂ ਹਨ। ਇਸੇ ਤਹਿਤ ਅੱਜ ਜਲੰਧਰ ਤੋਂ ਵੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ।

ਬੱਸਾਂ ਦੀ ਸੇਵਾ ਸ਼ੁਰੂ ਹੁੰਦੇ ਸਾਰ ਹੀ ਇਥੇ ਬੱਸ ਸਟੈਂਡ ’ਤੇ ਯਾਤਰੀਆਂ ਵੱਲੋਂ ਹੰਗਾਮਾ ਕਰ ਦਿੱਤਾ ਗਿਆ। ਦਰਅਸਲ ਯਾਤਰੀਆਂ ਦਾ ਕਹਿਣਾ ਸੀ ਕਿ ਤਿੰਨ ਬੱਸਾਂ ਲੁਧਿਆਣਾ ਨੂੰ ਜਾਣੀਆਂ ਸਨ ਅਤੇ ਦੋ ਬੱਸਾਂ ਪਹਿਲਾਂ ਰਵਾਨਾ ਕਰ ਦਿੱਤੀਆਂ ਜਦਕਿ ਇਕ ਸਰਕਾਰੀ ਮੁਲਾਜ਼ਮ ਦੇ ਕਹਿਣ ਬੱਸ ਨੂੰ ਅੰਮ੍ਰਿਤਸਰ ਲਈ ਰਵਾਨਾ ਕਰਨ ਬਾਰੇ ਕਹਿ ਦਿੱਤਾ ਗਿਆ।

ਹੰਗਾਮਾ ਕਰਦੇ ਯਾਤਰੀਆਂ ਨੇ ਕਿਹਾ ਕਿ ਉਹ ਸਵੇਰੇ ਤੋਂ 9 ਵਜੇ ਦੇ ਲਾਈਨਾਂ ’ਚ ਖੜ੍ਹੇ ਸਨ ਪਰ ਲੁਧਿਆਣਾ ਜਾਣ ਵਾਲੀ ਬੱਸ ਨੂੰ ਮੁਲਾਜ਼ਮ ਦੇ ਕਹਿਣ ’ਤੇ ਅੰਮ੍ਰਿਤਸਰ ਵੱਲ ਭੇਜਣ ਲਈ ਕਹਿ ਦਿੱਤਾ ਗਿਆ। ਮੌਕੇ ’ਤੇ ਚੌਕੀ ਇੰਚਾਰਜ ਮੇਜਰ ਸਿੰਘ ਪਹੁੰਚੇ, ਜਿਨ੍ਹਾਂ ਨੇ ਇਸ ਮਸਲੇ ’ਤੇ ਜੀ. ਐੱਮ. ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਲੋਕ ਟਿਕਟ ਲੈਣ ਲਾਈਨਾਂ 'ਚ ਲੱਗੇ ਨਜ਼ਰ ਆਏ, ਜਿੱਥੇ ਸੋਸ਼ਲ ਡਿਸਟੈਂਸਿੰਗ ਦੀਆਂ ਸ਼ਰੇਆਮ ਧੱਜੀਆਂ ਉੱਡਦੀਆਂ ਨਜ਼ਰ ਆਈਆਂ। ਗੁੱਸੇ ’ਚ ਆਏ ਲੋਕਾਂ ਨੇ ਪ੍ਰਸ਼ਾਸਨ ਦੀ ਵੀ ਗਲਤੀ ਕੱਢੀ ਕਿ ਕੋਈ ਵੀ ਇਥੇ ਸਹੀ ਤਰ੍ਹਾਂ ਨਾਲ ਪ੍ਰਬੰਧ ਨਹੀਂ  ਕੀਤੇ ਗਏ ਹਨ। 

ਅੱਜ ਦੋਬਾਰਾ ਤੋਂ ਚਾਲੂ ਹੋਈ ਬੱਸ ਸੇਵਾ ਦੀ ਸ਼ੁਰੂਆਤ ਦੌਰਾਨ ਜਲੰਧਰ ਤੋਂ ਵੱਖ-ਵੱਖ ਸ਼ਹਿਰਾਂ ਲਈ ਬੱਸਾਂ ਚਲਾਈਆਂ ਗਈਆਂ। ਇਸ ਦੌਰਾਨ ਕੋੋਰੋਨਾ ਵਾਇਰਸ ਤੋਂ ਬਚਾਅ ਲਈ ਬੱਸਾਂ ਨੂੰ ਪੂਰੀ ਤਰ੍ਹਾਂ  ਨਾਲ ਸੈਨੇਟਾਈਜ਼ ਕਰਕੇ ਸਵਾਰੀਆਂ ਨੂੰ ਬਿਠਾਇਆ ਜਾ ਰਿਹਾ ਹੈ। ਇਕ ਬੱਸ ’ਚ 25 ਤੋਂ ਵੱਧ ਯਾਤਰੀਆਂ ਨੂੰ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

ਕੋਰੋਨਾ ਦੇ ਡਰੋਂ ਜਿੱਥੇ ਕਈ ਬੱਸ ਸਟੈਂਡਾਂ ’ਤੇ ਸਵਾਰੀਆਂ ਦੀ ਘਾਟ ਨਜ਼ਰ ਆਈ, ਉਥੇ ਹੀ ਜਲੰਧਰ ਦੇ ਬੱਸ ਸਟੈਂਡ ’ਤੇ ਕਾਫੀ ਭੀੜ ਦੇਖਣ ਨੂੰ ਮਿਲੀ। ਇਕ ਪਾਸੇ ਜਿੱਥੇ ਆਮ ਜਨਤਾ ਨੇ ਬੱਸ ਸੇਵਾ ਸ਼ੁਰੂ ਹੋਣ ਨਾਲ ਸੁਖ ਦਾ ਸਾਹ ਲਿਆ ਹੈ, ਉਥੇ ਹੀ ਸਵਾਰੀਆਂ ਘੱਟ ਹੋਣ ਦੇ ਕਾਰਨ ਪੀ. ਆਰ. ਟੀ. ਸੀ. ਨੂੰ ਭਾਰੀ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। 

shivani attri

This news is Content Editor shivani attri