ਜਲੰਧਰ ਸ਼ਹਿਰ ਦੇ ਚੌਥੀ ਜਮਾਤ ’ਚ ਪੜ੍ਹਦੇ ਬੱਚੇ ਨੇ ਕੀਤਾ ਕਮਾਲ, ਪੇਂਟਿੰਗਾਂ ਵੇਖ ਤੁਸੀਂ ਵੀ ਕਰੋਗੇ ਤਾਰੀਫ਼ (ਵੀਡੀਓ)

07/09/2021 4:15:42 PM

ਜਲੰਧਰ— ਕਹਿੰਦੇ ਨੇ ਜੇਕਰ ਮਨ ’ਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਇਨਸਾਨ ਹਰ ਮੁਸ਼ਕਿਲ ਨੂੰ ਪਾਰ ਕਰ ਜਾਂਦਾ ਹੈ। ਅਜਿਹਾ ਹੀ ਕੁਝ ਜਲੰਧਰ ਦੇ ਰਹਿਣ ਵਾਲੇ ਚੌਥੀ ਜਮਾਤ ’ਚ ਪੜ੍ਹਦੇ ਭਵਿਆ ਨੇ ਕਰਕੇ ਵਿਖਾਇਆ ਹੈ। ਭਵਿਆ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਣੇ ਅਜਿਹੀਆਂ ਮਹਾਨ ਸ਼ਖਸੀਅਤਾਂ ਦੀਆਂ ਪੇਂਟਿੰਗਸ ਬਣਾਈਆਂ ਹਨ, ਜਿਸ ਨੂੰ ਵੇਖ ਕੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਜਾਣਗੇ। 

ਇਹ ਵੀ ਪੜ੍ਹੋ: ਰਸਤੇ 'ਚ ਛਬੀਲ ਪੀਣ ਰੁਕੀਆਂ ਮਾਂ-ਧੀ ਨਾਲ ਵਾਪਰੀ ਅਣਹੋਣੀ ਨੇ ਪੁਆਏ ਵੈਣ, ਧੀ ਨੂੰ ਮਿਲੀ ਦਰਦਨਾਕ ਮੌਤ

ਫੇਸਬੁੱਕ ’ਤੇ ਆਰਟਿਸਟ ਦੀ ਵੀਡੀਓਜ਼ ਵੇਖ ਪੇਂਟਿੰਗ ਦਾ ਸ਼ੌਕ ਹੋਇਆ ਪੈਦਾ 
ਗੱਲਬਾਤ ਦੌਰਾਨ ਭਵਿਆ ਨੇ ਦੱਸਿਆ ਕਿ ਉਹ ਸ਼ੁਰੂ-ਸ਼ੁਰੂ ’ਚ ਫੇਸਬੁੱਕ ’ਤੇ ਆਰਟ ਦੀਆਂ ਵੀਡੀਓਜ਼ ਵੇਖਦਾ ਸੀ, ਜਿਸ ਤੋਂ ਬਾਅਦ ਉਸ ਨੂੰ ਪੇਂਟਿੰਗਸ ਕਰਨ ਸ਼ੌਂਕ ਪੈਦਾ ਹੋ ਗਿਆ। ਫਿਰ ਹੌਲੀ-ਹੌਲੀ ਕਾਰਟੂਨਸ ਬਣਾਉਣ ਤੋਂ ਬਾਅਦ ਸਕੈੱਚ ਬਣਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਦੱਸਿਆ ਕਿ ਸ਼ੁਰੂਆਤ ’ਚ ਉਸ ਨੇ ਖ਼ੁਦ ਹੀ ਸਕੈੱਚ ਕਰਨੇ ਅਤੇ ਕਾਰਟੂਨਸ ਬਣਾਉਣੇ ਸਿੱਖੇ ਹਨ। ਹੁਣ ਇਕ ਦੋ ਮਹੀਨੇ ਤੋਂ ਉਹ ਵੈਦ ਪ੍ਰਕਾਸ਼ ਦੁੱਗਲ ਨਾਂ ਦੇ ਇਕ ਅਧਿਆਪਕ ਤੋਂ ਪੇਂਟਿੰਗ ਦੀ ਕਲਾ ਸਿੱਖ ਰਿਹਾ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਨਸ਼ੇ 'ਚ ਚੂਰ ਕਾਂਗਰਸੀ ਕੌਂਸਲਰ ਦੇ ਪੁੱਤਰ ਨੇ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ

ਇਸ ਕਰਕੇ ਬਣਾਈ ਸਿੱਧੂ ਦੀ ਪੇਂਟਿੰਗ
‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਭਵਿਆ ਨੇ ਦੱਸਿਆ ਕਿ ਉਹ ਨਵਜੋਤ ਸਿੰਘ ਸਿੱਧੂ ਦੀਆਂ ਵੀਡੀਓਜ਼ ਵੇਖਦੇ ਸੀ ਅਤੇ ਮਨ ’ਚ ਆਇਆ ਕਿ ਨਵਜੋਤ ਸਿੰਘ ਸਿੱਧੂ ਦੀ ਵੀ ਤਸਵੀਰ ਬਣਾਉਣੀ ਚਾਹੀਦਾ ਹੈ। ਇਸ ਦੇ ਬਾਅਦ ਉਸ ਨੇ ਉਸ ਦੀ ਪੇਂਟਿੰਗ ਬਣਾਈ, ਜੋਕਿ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੈ। 

ਇਹ ਵੀ ਪੜ੍ਹੋ: ਘਰ 'ਚ ਵਿਛੇ ਸੱਥਰ, ਪਹਿਲਾਂ ਕੋਰੋਨਾ ਪੀੜਤ ਮਾਂ ਦਾ ਹੋਇਆ ਦਿਹਾਂਤ, ਫਿਰ ਸਸਕਾਰ ਉਪਰੰਤ ਪੁੱਤ ਨੇ ਵੀ ਤੋੜ ਦਿੱਤਾ ਦਮ

ਹੁਣ ਤੱਕ ਬਣਾ ਚੁੱਕਾ ਹੈ ਸਿੱਧੂ ਸਣੇ ਇਹ ਤਸਵੀਰਾਂ 
ਇਥੇ ਦੱਸ ਦੇਈਏ ਕਿ ਭਵਿਆ ਕਿ ਹੁਣ ਤੱਕ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼ਹੀਦ ਭਗਤ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਕਈ ਹੋਰ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਸਕੈੱਚ ਕਰ ਚੁੱਕੇ ਹਨ। ਇਸ ਦੇ ਇਲਾਵਾ ਇਕ ਕਿਸਾਨ ਅੰਦੋਲਨ ਨੂੰ ਦਰਸਾਉਂਦੀ ਪੇਂਟਿੰਗ ਵੀ ਬਣਾਈ ਹੋਈ ਹੈ। 

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: ਸਿਵਲ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਵਿਅਕਤੀ ਨੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਆਈ. ਪੀ. ਐੱਸ. ਬਣਨਾ ਚਾਹੁੰਦਾ ਹੈ ਭਵਿਆ 
ਭਵਿਆ ਨੇ ਦੱਸਿਆ ਕਿ ਵੱਡੇ ਹੋ ਕੇ ਉਹ ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਾਂਗ ਆਈ. ਪੀ. ਐੱਸ. ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ।  ਉਸ ਨੇ ਦੱਸਿਆ ਕਿ ਉਹ ਸ਼ੌਂਕ ਦੇ ਤੌਰ ’ਤੇ ਇਹ ਪੇਂਟਿੰਗ ਕਰਦਾ ਹੈ ਜਦਕਿ ਉਹ ਵੱਡੇ ਹੋ ਕੇ ਆਈ. ਪੀ. ਐੱਸ. ਅਫ਼ਸਰ ਬਣਨਾ ਚਾਹੁੰਦਾ ਹੈ। ਜਦੋਂ ਵੀ ਫ੍ਰੀ ਸਮਾਂ ਮਿਲੇਗਾ ਤਾਂ ਉਹ ਡਰਾਇੰਗ ਕਰਨ ’ਚ ਆਪਣਾ ਸਮਾਂ ਬਤੀਤ ਕਰੇਗਾ। 

ਇਹ ਵੀ ਪੜ੍ਹੋ: ਜਲਦ ਖ਼ਤਮ ਹੋਵੇਗਾ ਕਾਂਗਰਸ ਦਾ ਕਾਟੋ-ਕਲੇਸ਼! ਪੰਜਾਬ ਕਾਂਗਰਸ ਮੁਖੀ ਦੇ ਅਹੁਦੇ ’ਚ ਵੀ ਛੇਤੀ ਫੇਰਬਦਲ ਦੇ ਆਸਾਰ


ਭਵਿਆ ਦੇ ਪਿਤਾ ਨੇ ਦੱਸਿਆ ਕਿ ਜਿੱਥੇ ਭਵਿਆ ਪੇਂਟਿੰਗ ਵੱਲ ਧਿਆਨ ਦਿੰਦਾ ਹੈ, ਉਥੇ ਹੀ ਉਹ ਪੜ੍ਹਾਈ ’ਚ ਵੀ ਬੇਹੱਦ ਹੁਸ਼ਿਆਰ ਹੈ। ਉਨ੍ਹਾਂ ਦੱਸਿਆ ਕਿ ਭਵਿਆ ਲਾਕਡਾਊਨ ਦੇ ਦਿਨਾਂ ’ਚ ਵੱਡੇ ਭਰਾ ਨਾਲ ਬੈਠ ਕੇ ਡਰਾਇੰਗ ਬਣਾਉਂਦਾ ਸੀ ਅਤੇ ਹੌਲੀ-ਹੌਲੀ ਹੁਣ ਉਹ ਬਹੁਤ ਵਧੀਆ ਪੇਂਟਿੰਗ ਕਰ ਲੈਂਦਾ ਹੈ। ਉਨ੍ਹਾਂ ਕਿਹਾ ਕਿ ਭਵਿਆ ਦੇ ਕਰਕੇ ਸਾਡੀ ਵੀ ਹੁਣ ਪਛਾਣ ਬਣ ਗਈ ਹੈ। ਜੋ ਵੀ ਇਸ ਦੀ ਇੱਛਾ ਵੱਡੇ ਹੋ ਕੇ ਬਣਨ ਦੀ ਹੋਵੇਗੀ ਅਸੀਂ ਪੂਰੀ ਤਰ੍ਹਾਂ ਸਪੋਰਟ ਕਰਾਂਗੇ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri