ਸੱਤਿਅਮ ਇੰਸਟੀਚਿਊਟ ਦਾ ਨਤੀਜਾ ਰਿਹਾ ਸ਼ਾਨਦਾਰ

04/18/2019 4:06:10 AM

ਜਲੰਧਰ (ਟੁੱਟ)-ਸੱਤਿਅਮ ਗਰੁੱਪ ਆਫ ਇੰਸਟੀਚਿਊਟ ਨੇੜੇ ਆਲੋਵਾਲ ਗੇਟ ਨਕੋਦਰ ਦੇ ਚੇਅਰਮੈਨ ਵਿਪਨ ਸ਼ਰਮਾ ਤੇ ਚੇਅਰਪਰਸਨ ਜੋਤੀ ਸ਼ਰਮਾ ਦੀ ਸਰਪ੍ਰਸਤੀ ਹੇਠ ਅਤੇ ਪ੍ਰਿੰਸੀਪਲ ਸ਼ਾਨੂੰ ਨਈਅਰ ਨੇ ਦੱਸਿਆ ਕਿ ਸੱਤਿਅਮ ਗਰੁੱਪ ਆਫ ਇੰਸਟੀਚਿਊਟ ਮੈਨੇਜਮੈਂਟ ਐੱਮ. ਬੀ. ਏ. ਦੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਵਿਚ ਪ੍ਰਭਜੋਤ ਕੌਰ ਨੇ 81.5 ਫੀਸਦੀ ਐੱਸ. ਜੀ. ਪੀ. ਏ. ਫੀਸਦੀ ਅੰਕਾਂ ਨਾਲ ਪਹਿਲਾ ਤੇ ਹਰਮਨਪ੍ਰੀਤ ਕੌਰ, ਲਵਪ੍ਰੀਤ ਕੌਰ, ਡੋਲੀ ਤੇ ਜਾਹਿਦ ਅਹਿਮਦ ਨੇ 78 ਫੀਸਦੀ ਐੱਸ. ਜੀ. ਪੀ. ਏ. ਫੀਸਦੀ ਅੰਕਾਂ ਨਾਲ ਦੂਸਰਾ ਸਥਾਨ ਹਾਸਲ ਕਰ ਕੇ ਚੰਗੀ ਵਾਹ-ਵਾਹ ਖੱਟੀ। ਇਸ ਸਮੇਂ ਵਿਪਨ ਸ਼ਰਮਾ ਨੇ ਬੱਚਿਆਂ, ਮਾਪਿਆਂ ਤੇ ਸਮੂਹ ਸਟਾਫ ਨੂੰ ਵਧਾਈ ਸੰਦੇਸ਼ ਦਿੰਦਿਆਂ ਕਿਹਾ ਕਿ ਇਹ ਸਾਰਾ ਸਿਹਰਾ ਇਨ੍ਹਾਂ ਸਿਰ ਹੀ ਜਾਂਦਾ ਹੈ। ਬੱਚਿਆਂ ਨੂੰ ਮਨ ਲਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ। ਵਿੱਦਿਆ ਹੀ ਇਕ ਗਹਿਣਾ ਹੈ, ਜੋ ਇਨਸਾਨ ਤੋਂ ਕੋਈ ਚੋਰੀ ਨਹੀਂ ਕਰ ਸਕਦਾ। ਇਸ ਸਮੇਂ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।

Related News