ਕਾਰ-ਮੋਟਰਸਾਈ ਟੱਕਰ ’ਚ 2 ਜ਼ਖ਼ਮੀ

04/16/2019 4:14:14 AM

ਜਲੰਧਰ (ਮਨਜੀਤ, ਰਾਜਪੂਤ)-ਬੀਤੀ ਐਤਵਾਰ ਦੀ ਰਾਤ ਲੋਹੀਆਂ-ਮਖੂ ਰੋਡ ’ਤੇ ਪਿੰਡ ਗਿੱਦਡ਼ ਪਿੰਡੀ ਨੇਡ਼ੇ ਕਾਰ-ਮੋਟਰਸਾਈਕਲ ਦੀ ਹੋਈ ਟੱਕਰ ’ਚ ਮੋਟਰਸਾਈਕਲ ਸਵਾਰ 2 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਪੁੱਤਰ ਸੋਹਣ ਸਿੰਘ ਤੇ ਬਹਾਦਰ ਸਿੰਘ ਪੁੱਤਰ ਭਗਵਾਨ ਸਿੰਘ ਦੋਵੇਂ ਵਾਸੀ ਨਵਾਂ ਪਿੰਡ ਦੋਨੇਵਾਲ ਥਾਣਾ ਲੋਹੀਆਂ ਨੇ ਦੱਸਿਆ ਕਿ ਅਸੀਂ ਮਖੂ ਵਲੋਂ ਲੋਹੀਆਂ ਨੂੰ ਆ ਰਹੇ ਸੀ ਕਿ ਸਾਹਮਣਿਓਂ ਆ ਰਹੀ ਇਕ ਕਾਰ ਕਬਾਈਨ ਮਸ਼ੀਨ ਨੂੰ ਕਰਾਸ ਕਰਨ ਲੱਗਿਆਂ ਮਾਮੂਲੀ ਜਿਹੀ ਟੱਕਰ ਹੋ ਜਾਣ ਕਰ ਕੇ ਬੇਕਾਬੂ ਹੋ ਗਈ, ਜਿਸ ਕਾਰਨ ਕਾਰ ਸਾਡੇ ’ਚ ਆ ਟਕਰਾਈ ਤੇ ਅਸੀਂ ਹੇਠਾਂ ਡਿੱਗ ਪਏ। ਰਾਹਗੀਰਾਂ ਨੇ ਸਾਨੂੰ ਸਥਾਨਕ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਉਕਤ ਜ਼ਖ਼ਮੀਆਂ ਨੇ ਪੁਲਸ ਨੂੰ ਆਪਣੇ ਬਿਆਨ ਦਰਜ ਕਰਵਾਏ। ਦੂਜੇ ਪਾਸੇ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਸਵਾਰ ਟੱਕਰ ਮਾਰ ਕੇ ਜਦੋਂ ਕਾਰ ਸਮੇਤ ਫਰਾਰ ਹੋਣ ਲੱਗਾ ਤਾਂ ਲੋਕਾਂ ਨੇ ਫਡ਼੍ਹ ਲਿਆ। ਸਥਾਨਕ ਥਾਣੇ ਦੀ ਪੁਲਸ ਨੇ ਘਟਨਾਗ੍ਰਸਤ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।