ਡਾ. ਅੰਬੇਡਕਰ ਜੀ ਦਾ ਕਰਤਾਰਪੁਰ ’ਚ ਬੁੱਤ ਸਥਾਪਿਤ

04/16/2019 4:13:59 AM

ਜਲੰਧਰ (ਸਾਹਨੀ)-ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 128ਵੇਂ ਜਨਮ ਦਿਨ ਮੌਕੇ ਸਥਾਨਕ ਜੈਭੀਮ ਵੈੱਲਫੇਅਰ ਸੋਸਾਇਟੀ ਵਲੋਂ ਜੀ. ਟੀ. ਰੋਡ ਮੁੱਖ ਚੌਕ ਵਿਖੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਚੌਕ ਵਿਚ ਸਥਾਪਿਤ ਕੀਤੇ ਗਏ ਬਾਬਾ ਸਾਹਿਬ ਦੇ ਬੁੱਤ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ ਗਿਆ ਅਤੇ ਵੱਖ-ਵੱਖ ਸਮਾਜਕ-ਧਾਰਮਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਨੇ ਬਾਬਾ ਸਾਹਿਬ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਪਾਏ। ਇਸ ਮੌਕੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਚੰਦਨ ਗਰੇਵਾਲ, ਵਿਪਨ ਥਾਪਰ, ਕਮਲੇਸ਼ਵਰ ਵਾਲਮੀਕਿ ਐਜੂਕੇਸ਼ਨਲ ਟਰੱਸਟ ਦੇ ਸੰਸਥਾਪਕ ਰਾਜਆਦਿਵੰਸ਼ੀ, ਕਰਤਾਰਪੁਰ ਯੂਨਿਟ ਦੇ ਪ੍ਰਧਾਨ ਹੀਰਾ ਲਾਲ ਖੋਸਲਾ, ਰਮੇਸ਼ ਨਾਹਰ, ਹਨੀਪਾਲ, ਰਾਜਪਾਲ, ਸੁਰਿੰਦਰ ਮੋਹਨ ਵਿਰਦੀ ਆਦਿ ਨੇ ਬਾਬਾ ਸਾਹਿਬ ਵਲੋਂ ਔਰਤ ਦਾ ਸਨਮਾਨ ਅਤੇ ਅਧਿਕਾਰ, ਵੋਟ ਦੇ ਅਧਿਕਾਰ, ਸਿੱਖਿਆ ਦੇ ਅਧਿਕਾਰ ਅਤੇ ਦੇਸ਼ ਦੀ ਆਜ਼ਾਦ ਫਿਜ਼ਾ ਵਿਚ ਸਿਰ ਚੁੱਕ ਕੇ ਜਿਉਣ ਦੇ ਕਾਬਲ ਬਣਨ ਲਈ ਦਿੱਤੇ ਅਧਿਕਾਰਾਂ ਦੀ ਚਰਚਾ ਕੀਤੀ ਗਈ। ਇਸ ਮੌਕੇ ਸ਼ਾਮਲ ਪਤਵੰਤਿਆਂ ਵਿਚ ਕੌਂਸਲਰ ਸਾਬਕਾ ਕੌਂਸਲ ਪ੍ਰਧਾਨ ਸੂਰਜਭਾਨ, ਪ੍ਰਿੰਸ ਅਰੋਡ਼ਾ, ਕੁਲਵਿੰਦਰ ਕੌਰ, ਮਹਿੰਦਰ ਸਿੰਘ ਬਿੱਲੂ, ਵੇਦ ਪ੍ਰਕਾਸ਼, ਸੋਹਨ ਲਾਲ ਟਰੱਸਟੀ, ਅਜੇ ਕੁਮਾਰ, ਬਿਸ਼ਨ ਦਾਸ, ਸੁਰਿਦੰਰ ਅਹਿਰ, ਸੁਰਿੰਦਰ ਆਨੰਦ, ਕਾਲਾ ਸੇਠ, ਰਾਜੇਸ਼ ਹੰਸ, ਚੌਧਰੀ ਤਿਲਕ ਰਾਜ, ਰਾਕੇਸ਼ ਸੋਂਧੀ, ਅਸ਼ੋਕ ਸਪਰੂ, ਭਾਰਤ ਸੋਂਧੀ, ਮਲਕੀਤ ਸਿੰਘ, ਜੀਵਨ ਸਭਰਵਾਲ, ਵੀਰ ਕੁਮਾਰ, ਕਿੰਨੂ ਸਹੋਤਾ, ਬਲਵਿੰਦਰ ਬੱਲ ਆਦਿ ਸ਼ਾਮਲ ਸਨ। ਇਸ ਮੌਕੇ ਗਾਇਕ ਬਬਰੀਕ ਖੋਸਲਾ ਵਲੋਂ ਆਪਣਾ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।