ਕ੍ਰਾਂਤੀਕਾਰੀ ਆਗੂ ਤੇ ਲੇਖਕ ਸੁਖਵਿੰਦਰ ਮੋਮਨ ਦੇ ਮਾਤਾ ਜੀ ਨਹੀਂ ਰਹੇ

04/10/2019 4:24:56 AM

ਜਲੰਧਰ (ਮਹੇਸ਼)-ਕ੍ਰਾਂਤੀਕਾਰੀ ਆਗੂ ਤੇ ਲੇਖਕ ਸੁਖਵਿੰਦਰ ਮੋਮਨ (ਫੋਲੜੀਵਾਲ) ਦੇ ਸਤਿਕਾਰਯੋਗ ਮਾਤਾ ਸ਼੍ਰੀਮਤੀ ਹਰਜੀਤ ਕੌਰ ਮੋਮਨ ਧਰਮਪਤਨੀ ਪ੍ਰਕਾਸ਼ ਮੋਮਨ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਨਾਲ ਸਮੁੱਚੇ ਮੋਮਨ ਪਰਿਵਾਰ ਤੇ ਇਲਾਕੇ ਨੂੰ ਭਾਰੀ ਸਦਮਾ ਪੁੱਜਿਆ ਹੈ। ਵੱਖ-ਵੱਖ ਧਾਰਮਿਕ, ਸਮਾਜਿਕ ਤੇ ਸਿਆਸੀ ਆਗੂਆਂ ਅਤੇ ਵਪਾਰੀ ਵਰਗ ਨੇ ਸਵ. ਸ਼੍ਰੀਮਤੀ ਹਰਜੀਤ ਕੌਰ ਮੋਮਨ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਪਰਿਵਾਰਕ ਮੈਂਬਰਾਂ ਪ੍ਰਕਾਸ਼ ਮੋਮਨ, ਸੁਖਵਿੰਦਰ ਮੋਮਨ, ਸੰਦੀਪ ਮੋਮਨ, ਮਨਵੀਰ ਮੋਮਨ, ਸ਼ਿੰਦਾ ਮੋਮਨ, ਬੌਬੀ ਮੋਮਨ ਤੇ ਰਿੰਕੀ ਮੋਮਨ ਨਾਲ ਹਮਦਰਦੀ ਪ੍ਰਗਟਾਈ ਹੈ। ਜੈ ਵਾਲਮੀਕਿ ਮਜ਼੍ਹਬੀ ਸਿੱਖ ਸੰਸîਥਾ ਪੰਜਾਬ ਦੇ ਚੇਅਰਮੈਨ ਤੇ ਧਾਰਮਿਕ ਡਾਕੂਮੈਂਟਰੀ ਫਿਲਮਾਂ ਦੇ ਨਿਰਮਾਤਾ ਸੁਖਵਿੰਦਰ ਮੋਮਨ ਦੱਸਿਆ ਕਿ ਉਨ੍ਹਾਂ ਦੇ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਪਿੰਡ ਫੋਲੜੀਵਾਲ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ ’ਤੇ 11 ਅਪ੍ਰੈਲ ਨੂੰ 12 ਤੋਂ 3 ਵਜੇ ਤੱਕ ਪਾਵਨ ਸ੍ਰੀ ਯੋਗ ਵਸ਼ਿਸ਼ਠ ਮਹਾਰਾਮਾਇਣ ਦੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ।

Related News