50 ਗ੍ਰਾਮ ਹੈਰੋਇਨ ਨਾਲ ਸਮੱਗਲਰ ਕਾਬੂ

03/25/2019 4:07:44 AM

ਜਲੰਧਰ (ਮ੍ਰਿਦੁਲ)-ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਪੁਲਸ ਨੇ 50 ਗ੍ਰਾਮ ਹੈਰੋਇਨ ਨਾਲ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਸਬੰਧੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇੰਸਪੈਕਟਰ ਬੇਅੰਤ ਕੁਮਾਰ ਜੁਨੇਜਾ ਨੇ ਦੱਸਿਆ ਕਿ ਮੁਲਜ਼ਮ ਕਪੂਰਥਲਾ ਦੇ ਸੁਭਾਨਪੁਰ ਜ਼ਿਲੇ ਦਾ ਰਹਿਣ ਵਾਲਾ ਸੁਰਿੰਦਰ ਸਿੰਘ ਉਰਫ ਛਿੰਦਾ ਹੈ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਮਿਲਣ ’ਤੇ ਪੁਲਸ ਨੇ ਸੁਭਾਨਾ ਪਿੰਡ ਕੋਲ ਸਥਿਤ ਗੰਦੇ ਨਾਲੇ ਕੋਲ ਟਰੈਪ ਲਾਇਆ, ਜਿੱਥੇ ਮੁਲਜ਼ਮ ਨੂੰ 50 ਗ੍ਰਾਮ ਹੈਰੋਇਨ ਸਣੇ ਫੜ ਲਿਆ। ਮੁਲਜ਼ਮ ਖਿਲਾਫ ਥਾਣਾ ਕਰਤਾਰਪੁਰ ’ਚ ਵੀ ਕੇਸ ਦਰਜ ਹੈ, ਜਿਸ ’ਚ ਮੁਲਜ਼ਮ ਕੋਲੋਂ 1 ਗ੍ਰਾਮ ਹੈਰੋਇਨ, 50 ਨਸ਼ੇ ਵਾਲੇ ਕੈਪਸੂਲ ਤੇ ਇਕ ਮੋਟਰਸਾਈਕਲ ਵੀ ਬਰਾਮਦ ਹੋਇਆ ਸੀ, ਜਿਸ ਦਾ ਕੋਰਟ ’ਚ ਕੇਸ ਚਲ ਰਿਹਾ ਹੈ।