ਨਵਾਂ ਵਰ੍ਹਾ ਨਾਨਕਸ਼ਾਹੀ ਸੰਮਤ 551 ਮੌਕੇ ਸੈਂਟਰਲ ਟਾਊਨ ਵਿਖੇ ਵਿਸ਼ੇਸ਼ ਦੀਵਾਨ ਸਜਾਏ

03/16/2019 5:02:02 AM

ਜਲੰਧਰ (ਚਾਵਲਾ)- ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ (ਰਜਿ) ਸੈਂਟਰਲ ਟਾਊਨ ਵਿਖੇ ਨਵੇਂ ਵਰ੍ਹੇ ਮੌਕੇ ਨਾਨਕਸ਼ਾਹੀ ਸੰਮਤ 551 ਦੀ ਆਰੰਭਤਾ ਰਾਤਰੀ ਦੇ ਵਿਸ਼ੇਸ਼ ਦੀਵਾਨ ਸਜਾਏ ਗਏ।ਭਾਰੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀਸੰਧਿਆ ਵੇਲੇ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਸਜੇ ਹੋਏ ਦੀਵਾਨ ’ਚ ਭਾਈ ਸੁਖਜਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸ਼ਨਬੀਰ ਸਿੰਘ ਤੇ ਸ਼ਬਦ ਚੌਕੀ ਜਥੇ ਨੇ ਕੀਰਤਨ ਦੀ ਹਾਜ਼ਰੀ ਭਰੀ, ਜਦਕਿ ਗਿਆਨੀ ਭੁਪਿੰਦਰ ਸਿੰਘ ਪਿਪਲੀ ਸਾਹਿਬ ਵਾਲਿਆਂ ਅਤੇ ਮਨਜੀਤ ਸਿੰਘ ਸੇਵਕ ਵਲੋਂ ਨਾਨਕਸ਼ਾਹੀ ਕੈਲੰਡਰ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਪ੍ਰਧਾਨ ਈਸ਼ਰ ਸਿੰਘ ਨੇ ਨਵੇਂ ਵਰ੍ਹੇ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਪਰਮਿੰਦਰ ਸਿੰਘ ਡਿੰਪੀ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਡੀ. ਸੀ. ਟਾਇਰ, ਚੇਅਰਮੈਨ ਗੁਰਚਰਨ ਸਿੰਘ, ਖਜ਼ਾਨਚੀ ਜਤਿੰਦਰ ਸਿੰਘ ਖਾਲਸਾ, ਜਸਵਿੰਦਰ ਸਿੰਘ , ਬਲਬੀਰ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ। ਜੋੜਿਆਂ ਦੀ ਸੇਵਾ ਭਾਈ ਘਨਈਆ ਜੀ ਸੇਵਕ ਦਲ ਜਲੰਧਰ ਵਲੋਂ ਨਿਭਾਈ ਗਈ।