ਗਾਂਧਰਾਂ ਦੇ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਰਹੀ ਬਰਾਬਰ

03/16/2019 5:01:43 AM

ਜਲੰਧਰ (ਛਾਬਡ਼ਾ)-ਪਿੰਡ ਗਾਂਧਰਾਂ ਵਿਖੇ 30ਵਾਂ ਸਾਲਾਨਾ ਛਿੰਞ ਮੇਲਾ ਤੇ ਕਬੱਡੀ ਟੂਰਨਾਮੈਂਟ ਸਵ. ਮੋਦਨ ਸਿੰਘ ਦੀ ਯਾਦ ’ਚ ਯੰਗ ਸਪੋਰਟਸ ਕਲੱਬ ਰਜਿ. ਵੱਲੋਂ ਅੈੱਨ. ਆਰ. ਆਈ. ਵੀਰਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਛਿੰਞ ਮੇਲੇ ਦਾ ੳੁਦਘਾਟਨ ਗ੍ਰਾਮ ਪੰਚਾਇਤ ਅਤੇ ਅੈੱਨ. ਆਰ. ਆਈਜ਼ ਨੇ ਰੀਬਨ ਕੱਟ ਕੇ ਕੀਤਾ ਤੇ ਕਬੱਡੀ ਦੇ ਮੈਚ ਕਰਵਾਏ ਗਏ। ਕਬੱਡੀ ਓਪਨ ’ਚ ਗਾਂਧਰਾਂ ਦੀ ਟੀਮ ਫਸਟ ਅਤੇ ਪੰਡੋਰੀ ਖਾਸ ਦੀ ਟੀਮ ਸੈਕਿੰਡ ਰਹੀ ਛਿੰਞ ਮੇਲੇ ’ਚ ਅਖਾਡ਼ਿਆਂ ਦੇ ਪਹਿਲਵਾਨਾਂ ਨੇ ਸ਼ਿਰਕਤ ਕੀਤੀ। ਪਹਿਲੇ ਪਟਕੇ ਦੀ ਕੁਸ਼ਤੀ ਗੋਨੀ ਲੱਲੀਆਂ ਨੇ ਗੌਰਵ ਨੂੰ ਢਾਹ ਕੇ ਜਿੱਤੀ। ਦੂਸਰੀ ਕੁਸ਼ਤੀ ਭਿੰਦਰ ਸਮਾਣਾ ਅਤੇ ਭੁਪਿੰਦਰ ਅਜਨਾਲਾ ਵਿਚਕਾਰ ਬਰਾਬਰ ਰਹੀ, ਜਿਸ ਦਾ ਇਨਾਮ ਕੰਗ ਪਰਿਵਾਰ ਨੇ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਗੁਰਪ੍ਰਤਾਾਪ ਸਿੰਘ ਵਡਾਲਾ ਹਲਕਾ ਵਿਧਾਇਕ ਨੇ ਸ਼ਿਰਕਤ ਕੀਤੀ ਅਤੇ ਇਨਾਮਾਂ ਦੀ ਵੰਡ ਕੀਤੀ। ਮੇਲੇ ਨੂੰ ਕਾਮਯਾਬ ਕਰਨ ’ਚ ਲਹਿੰਬਰ ਸਿੰਘ ਕੰਗ ਕੈਨੇਡਾ, ਮੇਜਰ ਸਿੰਘ ਰੰਧਾਵਾ ਯੂ. ਕੇ., ਜੈ ਸਿੰਘ ਅਮਰੀਕਾ, ਸੁਖਵਿੰਦਰ ਸਿੰਘ ਕੰਗ, ਹਰਜਿੰਦਰ ਸਿੰਘ ਰੰਧਾਵਾ ਪ੍ਰਧਾਨ, ਗੁਰਦੇਵ ਸਿੰਘ ਸੰਧੂ ਯੂ. ਕੇ. ਕੁਲਵੀਰ ਸਿੰਘ ਬਾਹੀਆ, ਕੁਲਜੀਤ ਸਿੰਘ ਮਨੀਲਾ, ਗੁਰਭੇਜ ਸਿੰਘ , ਗੁਰਪ੍ਰੀਤ ਸਿੰਘ ਸੰਧੂ, ਸੁਰਜੀਤ ਸਿੰਘ ਸੰਧੂ, ਕੁਲਵੰਤ ਸਿੰਘ ਸੋਢੀ, ਹਰਜੀਤ ਸਿੰਘ, ਗੁਰਬਚਨ ਸਿੰਘ ਯੂ. ਕੇ. ਸੁੱਚਾ ਸਿੰਘ , ਸਰਬਜੀਤ ਸਿੰਘ ਸਰਪੰਚ ਆਦਿ ਹਾਜ਼ਰ ਸਨ।