ਜ਼ਮੀਨ ਦਾ ਫੈਸਲਾ 2 ਧਿਰਾਂ ਦੇ ਹੱਕ ’ਚ ਆਉਣ ਨਾਲ ਪਤਲੀ ਹੋਈ ਇੰਪਰੂਵਮੈਂਟ ਟਰੱਸਟ ਦੀ ਹਾਲਤ

03/16/2019 5:01:19 AM

ਜਲੰਧਰ (ਪੁਨੀਤ)- ਇੰਪਰੂਵਮੈਂਟ ਟਰੱਸਟ ਦੀ 70.5 ਏਕੜ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੀ ਜ਼ਮੀਨ ਦਾ ਫੈਸਲਾ 2 ਧਿਰਾਂ ਦੇ ਹੱਕ ਵਿਚ ਆਉਣ ਨਾਲ ਟਰੱਸਟ ਦੀ ਹਾਲਤ ਪਤਲੀ ਹੋ ਗਈ, ਜ਼ਮੀਨ ਕਿਸ ਨੂੰ ਦਿੱਤੀ ਜਾਵੇਗੀ ਇਸ ਗੱਲ ਦਾ ਫੈਸਲਾ ਕਰਨਾ ਸੌਖਾ ਨਹੀਂ ਹੈ ਕਿਉਂਕਿ ਜਿਸਨੂੰ ਜ਼ਮੀਨ ਦਾ ਕਬਜ਼ਾ ਨਹੀਂ ਮਿਲੇਗਾ ਉਹ ਦੁਬਾਰਾ ਕੋਰਟ ਜਾ ਸਕਦਾ ਹੈ। ਇਕ ਧਿਰ ਇਥੇ ਕਾਬਜ਼ ਹੈ ਜਦੋਂਕਿ ਦੂਜੀ ਧਿਰ ਇਥੇ ਕਬਜ਼ਾ ਮੰਗ ਰਹੀ ਹੈ। ਇਸ ਕੇਸ ਵਿਚ ਟਰੱਸਟ ਦੇ ਚੇਅਰਮੈਨ ਦੇ ਵਾਰੰਟ ਵੀ ਨਿਕਲ ਚੁੱਕੇ ਹਨ। ਮਾਮਲਾ ਸੁਲਝਾਉਣ ਲਈ ਦੋਵਾਂ ਧਿਰਾਂ ਨਾਲ ਮੀਟਿੰਗ ਆਦਿ ਦਾ ਦੌਰ ਚੱਲ ਰਿਹਾ ਹੈ। ਇਸ ਜ਼ਮੀਨ ਨੂੰ ਲੈ ਕੇ ਸਿਵਲ ਕੋਰਟ ਤੇ ਕੰਜ਼ਿਊਮਰ ਫੋਰਮ ਦੇ ਵੱਖਰੇ-ਵੱਖਰੇ ਫੈਸਲੇ ਆਏ ਹਨ। ਇੰਪਰੂਵਮੈਂਟ ਟਰੱਸਟ ਵਲੋਂ 2007 ਵਿਚ 70.5 ਏਕੜ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਸਕੀਮ ਲਾਂਚ ਕੀਤੀ ਗਈ ਸੀ। ਟਰੱਸਟ ਨੇ ਜ਼ਮੀਨ ਦਾ ਕਬਜ਼ਾ ਲਏ ਬਿਨਾਂ ਹੀ ਡਰਾਅ ਕੱਢ ਦਿੱਤੇ। ਪਲਾਟ ਹੋਲਡਰਾਂ ਨੇ ਟਰੱਸਟ ਕੋਲੋਂ ਕਬਜ਼ਾ ਮੰਗਿਆ ਤਾਂ ਪਤਾ ਲੱਗਾ ਕਿ ਕਈ ਥਾਵਾਂ ’ਤੇ ਸਕੀਮ ਲਾਂਚ ਹੋਣ ਤੋਂ ਪਹਿਲਾਂ ਜੋ ਲੋਕ ਬੈਠੇ ਸਨ ਉਥੇ ਅਜੇ ਵੀ ਉਨ੍ਹਾਂ ਦਾ ਕਬਜ਼ਾ ਹੈ। ਟਰੱਸਟ ਨੇ ਇਸ ਸਕੀਮ ਵਿਚ ਕਈ ਲੋਕਾਂ ਨੂੰ ਛੋਟ ਦੇ ਕੇ ਸਕੀਮ ਨੂੰ ਐਕਵਾਇਰ ਨਹੀਂ ਕੀਤਾ ਸੀ। ਛੋਟ ਵਾਲੀ ਗੱਲ ਨੂੰ ਆਧਾਰ ਬਣਾ ਕੇ ਉਥੇ ਕਾਬਜ਼ ਮੁੰਨਾ ਲਾਲ ਨੇ ਸਿਵਲ ਕੋਰਟ ਵਿਚ ਕੇਸ ਕਰ ਦਿੱਤਾ। ਕਈ ਸਾਲਾਂ ਤੱਕ ਚੱਲੇ ਇਸ ਮਾਮਲੇ ਵਿਚ ਕੋਰਟ ਨੇ ਮੁੰਨਾ ਲਾਲ ਦੇ ਹੱਕ ਵਿਚ ਫੈਸਲਾ ਸੁਣਾਇਆ। ਇਸ ਵਿਚ ਕਿਹਾ ਗਿਆ ਕਿ ਜਿਸ ਢੰਗ ਨਾਲ ਇਸ ਸਕੀਮ ਦੇ ਕਈ ਲੋਕਾਂ ਨੂੰ ਛੋਟ ਦਿੱਤੀ ਗਈ ਹੈ ਉਸੇ ਤਰ੍ਹਾਂ ਮੁੰਨਾ ਲਾਲ ਨੂੰ ਵੀ ਛੋਟ ਦਿੱਤੀ ਜਾਵੇ। ਉਥੇ ਇਸ ਜ਼ਮੀਨ ਦਾ 6 ਮਰਲੇ ਦਾ ਪਲਾਟ ਪਾਵਰ ਨਿਗਮ ਤੋਂ ਰਿਟਾਇਰਡ ਕਰਮਚਾਰੀ ਜੋਗਿੰਦਰਪਾਲ ਨਾਲ ਸਬੰਧਿਤ ਹੈ। ਇਹ ਪਲਾਟ ਟਰੱਸਟ ਵਲੋਂ ਡਰਾਅ ਰਾਹੀਂ ਕੱਢਿਆ ਗਿਆ ਸੀ। ਕਬਜ਼ਾ ਨਾ ਮਿਲਣ ਕਾਰਨ ਉਕਤ ਪਲਾਟ ਨਾਲ ਸਬੰਧਿਤ ਲੋਕਾਂ ਨੇ ਕੰਜ਼ਿਊਮਰ ਫੋਰਮ ਦੀ ਸ਼ਰਨ ਲਈ। ਫੋਰਮ ਨੇ ਖਪਤਕਾਰ ਦੇ ਹੱਕ ਵਿਚ ਫੈਸਲਾ ਸੁਣਾਇਆ। ਇਸ ਕੇਸ ਵਿਚ ਟਰੱਸਟ ਦੇ ਚੇਅਰਮੈਨ ਦੇ ਵਾਰੰਟ ਵੀ ਨਿਕਲ ਚੁੱਕੇ ਹਨ। ਬਾਕਸ2 ਬਦਲਾਂ ’ਤੇ ਹੋ ਰਿਹੈ ਵਿਚਾਰਇਸ ਜ਼ਮੀਨ ਦਾ ਮਸਲਾ ਸੁਲਝਾਉਣ ਲਈ 2 ਬਦਲਾਂ ’ਤੇ ਵਿਚਾਰ ਹੋ ਰਿਹਾ ਹੈ। ਅਸਲ ਵਿਚ ਮੁੰਨਾ ਲਾਲ ਜਿਸ ਮਕਾਨ ਵਿਚ ਰਹਿੰਦਾ ਹੈ ਉਸਦਾ 7 ਫੁੱਟ ਦਾ ਏਰੀਆ ਡਰਾਅ ਵਿਚ ਨਿਕਲੇ ਪਲਾਟ ਅਲਾਟੀ ਦੇ ਪਲਾਟ ਵਿਚ ਆਉਂਦਾ ਹੈ। ਜੇਕਰ ਮੁੰਨਾ ਲਾਲ 7 ਫੁੱਟ ਦਾ ਕਬਜ਼ਾ ਛੱਡ ਦਿੰਦਾ ਹੈ ਤਾਂ ਟਰੱਸਟ ਜੋਗਿੰਦਰ ਪਾਲ ਨਾਲ ਸਬੰਧਿਤ ਪਲਾਟ ਨੂੰ ਕਬਜ਼ਾ ਦਿਵਾ ਦੇਵੇਗਾ ਤੇ ਮਸਲਾ ਹੱਲ ਹੋ ਜਾਵੇਗਾ। ਉਥੇ ਪਲਾਟ ਅਲਾਟੀ ਜੇਕਰ ਕੰਜ਼ਿਊਮਰ ਫੋਰਮ ਵਿਚ ਵਿਆਜ ਦੇ ਨਾਲ ਪੈਸੇ ਵਾਪਸ ਮੋੜਨ ਦਾ ਬਦਲ ਅਪਣਾਉਂਦਾ ਹੈ ਤਾਂ ਵੀ ਮਸਲਾ ਹੱਲ ਹੋ ਸਕਦਾ ਹੈ। ਫਿਲਹਾਰ ਕੰਜ਼ਿਊਮਰ ਫੋਰਮ ਨੇ ਪਲਾਟ ਅਲਾਟੀ ਨੂੰ ਪੋਜੈਸ਼ਨ ਦਿਵਾਉਣ ਦੇ ਹੁਕਮ ਦਿੱਤੇ ਹਨ। ਬਾਕਸਜਾਂਚ ਹੋਈ ਤਾਂ ਅਧਿਕਾਰੀਆਂ ’ਤੇ ਡਿੱਗੇਗੀ ਗਾਜਟਰੱਸਟ ਦੀਆਂ ਸਕੀਮਾਂ ਵਿਚ ਵੱਡੇ ਪੱਧਰ ’ਤੇ ਧਾਂਦਲੀਆਂ ਹਨ ਜਿਸ ਕਾਰਨ ਟਰੱਸਟ ਨੂੰ ਵੱਡੇ ਪੱਧਰ ’ਤੇ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। 2007 ਵਿਚ ਲਾਂਚ ਕੀਤੀ ਗਈ ਮਹਾਰਾਜਾ ਰਣਜੀਤ ਸਿੰਘ ਐਵਨਿਊ ਸਕੀਮ ਵਿਚ ਕਬਜ਼ਾ ਲਏ ਬਿਨਾਂ ਪਲਾਟਾਂ ਦਾ ਡਰਾਅ ਕੱਢਣਾ ਸਮਝ ਤੋਂ ਬਾਹਰ ਹੈ। ਇਸ ਸਕੀਮ ਦੀਆਂ ਖਾਮੀਆਂ ਦੀ ਜਾਂਚ ਕਰਵਾਈ ਜਾਵੇ ਤਾਂ ਕਈਆਂ ’ਤੇ ਇਸਦੀ ਗਾਜ ਡਿੱਗੇਗੀ। 25 ਫਰਵਰੀ ਨੂੰ ਟਰੱਸਟ ਨੇ ਇਸ ਸਕੀਮ ਦੇ 46 ਕਬਜ਼ੇ ਹਟਾਏ ਸਨ ਜਦੋਂਕਿ ਦੋ ਵਿਅਕਤੀਆਂ ਨੂੰ ਖਾਲੀ ਕਰਨ ਦਾ ਸਮਾਂ ਦਿੱਤਾ ਸੀ। ਇਸ ਸਕੀਮ ਦੇ ਹੋਰ ਕਬਜ਼ਿਆਂ ’ਤੇ ਆਉਣ ਵਾਲੇ ਦਿਨਾਂ ਵਿਚ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਬਾਕਸਈ. ਓ. ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਵਲੋਂ ਇੰਪਰੂਵਮੈਂਟ ਟਰੱਸਟ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਟਰੱਸਟ ਦੀ ਟੀਮ ਅਜੀਤ ਵਿਹਾਰ, ਰਾਮਾ ਮੰਡੀ, ਨੈਸ਼ਨਲ ਐਵਨਿਊ, ਕਬੀਰ ਨਗਰ, ਲੱਧੇਵਾਲੀ, ਜੋਗਿੰਦਰ ਨਗਰ, ਪ੍ਰੀਤ ਨਗਰ ਸਣੇ ਲਾਡੋਵਾਲੀ ਰੋਡ ਦੀਆਂ ਕਈ ਸਾਈਟਾਂ ’ਤੇ ਪਹੁੰਚੀ। ਇਸ ਮੌਕੇ ਚੱਲ ਰਹੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਲੋਕਾਂ ਦਾ ਵਿਊ ਵੀ ਲਿਆ ਗਿਆ। ਈ. ਓ. ਸੁਰਿੰਦਰ ਕੁਮਾਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਸਕੀਮਾਂ ਦਾ ਵੀ ਦੌਰਾ ਕੀਤਾ ਜਾਵੇਗਾ। ਇਸ ਮੌਕੇ ਟਰੱਸਟ ਦੇ ਸੁਪਰਡੈਂਟ ਇੰਜੀਨੀਅਰ ਰਾਜ ਜਨੋਤਰਾ ਤੇ ਟਰੱਸਟ ਦੀ ਟੀਮ ਮੌਜੂਦ ਰਹੀ।