ਅੰਬੇਡਕਰ ਸੈਨਾ ਮੂਲ ਨਿਵਾਸੀ ਤੇ ਸੰਤੋਖਪੁਰਾ ਵਾਸੀਆਂ ਵੱਲੋਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀਆਂ ਭੇਟ

02/20/2019 4:25:46 AM

ਜਲੰਧਰ (ਜਤਿੰਦਰ, ਕੈਂਥ)-ਅੰਬੇਡਕਰ ਸੈਨਾ ਮੂਲ ਨਿਵਾਸੀ ਵਲੋਂ ਪੁਲਵਾਮਾ ਵਿਚ ਭਾਰਤੀ ਸੈਨਿਕਾਂ ਦੇ ਉਪਰ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਯਾਦ ਵਿਚ ਸੰਤੋਖਪੁਰਾ ਪੀਰ ਬਾਬਾ ਨਿੰਬੂ ਸ਼ਾਹ ਤੋਂ ਲੈ ਕੇ ਲੰਮਾ ਪਿੰਡ ਹਾਈਵੇ ਤੋਂ ਹੁੰਦੇ ਹੋਏ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਜ਼ਿਲਾ ਦਫਤਰ ਵਿਖੇ ਕੈਂਡਲ ਮਾਰਚ ਦੀ ਸਮਾਪਤੀ ਕੀਤੀ ਗਈ। ਇਹ ਕੈਂਡਲ ਮਾਰਚ ਮੁਹੱਲਾ ਨਿਵਾਸੀਆਂ ਨੇ ਸ਼ਾਂਤਮਈ ਢੰਗ ਨਾਲ ਕੱਢਿਆ ਗਿਆ, ਜਿਸ ਵਿਚ ਹਰਭਜਨ ਸੰਧੂ ਜ਼ਿਲਾ ਪ੍ਰਧਾਨ ਬਲਜਿੰਦਰ ਮਹਿਮੀ, ਗੁਰਪ੍ਰੀਤ ਰੱਤੂ, ਗੁਰਪ੍ਰੀਤ ਬੰਗਾ, ਜਗਜੀਤ ਜੀਤਾ, ਵਿਸ਼ਾਲ, ਵਿਪਨ, ਮਨੀਪਾਲ, ਪਰਮਜੀਤ ਪੱਪਾ, ਵਿਕਾਸ ਸੰਧੂ, ਸੌਰਵ, ਯੁਵਰਾਜ ਸੰਧੂ, ਮੋਨੂ ਮੇਨਕਾ ਆਰੀਅਨ, ਰਿੰਕੂ, ਮੋਹਿਤ, ਅੰਕੁਸ਼, ਬੌਬੀ, ਰਾਹੁਲ, ਰਜੇਸ਼ ਲਵੀ, ਦੀਪਕ, ਰਵੀ ਪਾਲ, ਰੀਆ, ਮਾਣਕ, ਸੁਰਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ, ਨਵੀਨ ਸੰਧੂ, ਪ੍ਰਧਾਨ ਜ਼ਿਲਾ ਮਹਿਲਾ ਵਿੰਗ, ਦਰਸ਼ਨਾ, ਆਂਚਲ ਸ਼ਰਮਾ, ਨੀਲਮ ਕੁਮਾਰੀ, ਕੰਚਨ, ਰਾਜ ਰਾਣੀ, ਨੀਲਮ, ਕੌਸ਼ੱਲਿਆ, ਰਾਜ ਆਦਿ ਸ਼ਾਮਲ ਸਨ।