ਮਨੀ ਐਕਚੇਂਜਰ ਲੁੱਟ ਕਾਂਡ- ਸੀ. ਸੀ. ਟੀ. ਵੀ. ਵਿਚ ਕੈਦ ਮੁਲਜ਼ਮ ਦਾ ਹਮਸ਼ਕਲ ਫੋਲੜੀਵਾਲ ’ਚੋਂ ਚੁੱਕਿਆ

02/01/2019 9:28:15 AM

ਜਲੰਧਰ (ਜ.ਬ.)- ਸ਼ਕਤੀ ਨਗਰ ’ਚ ਮਨੀ ਐਕਸਚੇਂਜਰ ਦੇ ਦਫਤਰ ਵਿਚ ਦਾਖਲ ਹੋ ਕੇ ਕੀਤੀ ਗਈ ਲੁੱਟ ਦੇ ਕੇਸ ਵਿਚ ਸੀ. ਸੀ. ਟੀ. ਵੀ. ਵਿਚ ਕੈਦ ਹੋਏ ਮੁਲਜ਼ਮ ਦਾ ਹਮਸ਼ਕਲ ਪੁਲਸ ਨੇ ਫੋਲੜੀਵਾਲ ਤੋਂ ਚੁੱਕਿਆ ਹੈ। ਸੀ. ਆਈ. ਏ. ਸਟਾਫ ਨੇ ਨੌਜਵਾਨ ਕੋਲੋਂ ਪੁੱਛਗਿੱਛ ਤੋਂ ਬਾਅਦ ਨੌਜਵਾਨ ਨੂੰ ਛੱਡ ਦਿੱਤਾ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੀ. ਸੀ. ਟੀ. ਵੀ. ਕੈਮਰੇ ’ਚ ਜੋ ਨੌਜਵਾਨ ਕੈਦ ਹੋਇਆ ਹੈ ਉਹ ਫੋਲੜੀਵਾਲ ਵਿਚ ਰਹਿੰਦਾ ਹੈ, ਜਿਸ ਤੋਂ ਬਾਅਦ ਸੀ. ਆਈ. ਏ. ਸਟਾਫ ਨੇ ਫੋਲੜੀਵਾਲ ਵਿਚ ਰੇਡ ਕੀਤੀ ਸੀ। ਸੀ. ਆਈ. ਏ. ਸਟਾਫ ਨੇ ਜਦੋਂ ਨੌਜਵਾਨ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਦੀ ਕਦ ਕਾਠੀ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਮੁਲਜ਼ਮ ਨਾਲ ਮੇਲ ਨਹੀਂ ਨਹੀਂ ਖਾਂਦੀ ਸੀ ਪਰ ਚਿਹਰਾ ਮੁਲਜ਼ਮ ਨਾਲ ਮਿਲਦਾ ਸੀ। ਸੀ. ਆਈ. ਏ. ਸਟਾਫ ਨੇ ਮੁਲਜ਼ਮ ਨੂੰ ਕਲੀਨ ਚਿੱਟ ਦੇ ਕੇ ਭੇਜ ਦਿੱਤਾ। ਪੁਲਸ ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਵਿਜ ਮੈਨ ਫਾਰੈਨ ਮਨੀ ਐਕਸਚੈਂਜਰ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਪਿਛਲੇ 8 ਮਹੀਨਿਆਂ ਤੋਂ ਖਰਾਬ ਸਨ ਜਦੋਂ ਕਿ ਪਿਛਲੇ 2 ਮਹੀਨਿਆਂ ਤੋਂ ਸੇਫ ਖਰਾਬ ਹੋਣ ਬਾਰੇ ਵੀ ਪੁਲਸ ਨੂੰ ਸ਼ੱਕ ਹੈ। ਥਾਣਾ 4 ਦੇ ਇੰਚਾਰਜ ਨਵੀਨਪਾਲ ਸਿੰਘ ਨੇ ਕਿਹਾ ਕਿ ਸਾਰੇ ਤੱਥਾਂ ’ਤੇ ਜਾਂਚ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ 27 ਜਨਵਰੀ ਸਵੇਰੇ ਇਕ ਨਕਾਬਪੋਸ਼ ਵਿਅਕਤੀ ਨੇ ਸ਼ਕਤੀ ਨਗਰ ਸਥਿਤ ਵਿਜ ਮੈਨ ਫੌਰੈਂਸ ਮਨੀ ਐਕਸਚੇਂਜਰ ਦੇ ਦਫਤਰ ਵਿਚ ਕੰਮ ਕਰਨ ਵਾਲੇ ਨੌਜਵਾਨ ਮੋਹਿਤ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਸੇਫ ਵਿਚ ਪਏ 1.35 ਲੱਖ ਰੁਪਏ ਲੁੱਟ ਲਏ ਸਨ।

Related News