ਪੀ. ਸੀ. ਸੀ. ਟੀ. ਯੂ. ਨੇ ਐੱਮ. ਪੀ. ਚੌਧਰੀ ਨੂੰ ਡਿਮਾਂਡਾਂ ਦਾ ਮੈਮੋਰੰਡਮ ਸੌਂਪਿਆ

01/24/2019 10:28:45 AM

ਜਲੰਧਰ (ਵਿਸ਼ੇਸ਼)-ਪੀ. ਸੀ. ਸੀ. ਟੀ. ਯੂ. ਦੇ ਜਨਰਲ ਸਕੱਤਰ ਪ੍ਰੋ. ਸੁਖਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਪੀਫੈਕੇਟ ਅਤੇ ਪੀ. ਸੀ. ਟੀ. ਯੂ. ਵੱੱਲੋਂ ਇਕ ਡੈਲੀਗੇਸ਼ਨ ਡਾ. ਤਰਸੇਮ ਸਿੰਘ ਭਿੰਡਰ-ਏਰੀਆ ਸੈਕਰੇਟਰੀ ਜੀ. ਐੱਨ. ਡੀ. ਯੂ., ਪ੍ਰੋ. ਦਲਜੀਤ ਸਿੰਘ ਭਾਟੀਆ-ਈ. ਸੀ. ਮੈਂਬਰ ਅਤੇ ਪ੍ਰੋ ਐੱਸ. ਕੇ. ਮਿੱਡਾ ਨੇ ਪੀ. ਸੀ. ਟੀ. ਯੂ. ਦੀਆਂ ਪ੍ਰਮੁੱਖ ਮੰਗਾਂ ਪੰਜਾਬ ਸਰਕਾਰ ਵਲੋਂ 7ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨਾ, ਏਡਿਡ ਕਾਲਜਾਂ ਨੂੰ ਗਰਾਂਟ ਰੈਗੁੂਲਰਾਈਜ਼ ਕਰਨਾ ਅਤੇ 3 ਸਾਲ ਦੇ ਕੰਟਰੈਕਟਰ ’ਚ ਭਾਰਤੀ ਕੀਤੇ ਗਏ 1925 ਪੋਸਟਾਂ ਵਾਲੇ ਅਧਿਆਪਕ ਨੂੰ ਜਲਦੀ ਤੋਂ ਜਲਦੀ ਰੈਗੂਲਰ ਕੀਤੇ ਜਾਣ ਬਾਰੇ ਮੈਮੋਰੰਡਮ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਜੀ ਨੂੰ ਸੌਂਪਿਆ। ਸੰਤੋਖ ਸਿੰਘ ਚੌਧਰੀ ਜੀ ਨੇ ਡੈਲੀਗੇਸ਼ਨ ਨੂੰ ਭਰੋਸਾ ਦਿਵਾਇਆ ਕਿ ਉਹ ਪੀਫੈਕਟੋ ਦੀਆਂ ਇਨ੍ਹਾਂ ਮੰਗਾਂ ਨੂੰ ਪੰਜਾਬ ਸਰਕਾਰ ਵਲੋਂ ਜਲਦ ਤੋਂ ਜਲਦ ਪੂਰਾ ਕਰਵਾਉਣ ਲਈ ਯਤਨ ਕਰਨਗੇ।

Related News